ਮੁੰਬਈ: ਨੋਟਬੰਦੀ ਤੋਂ ਬਾਅਦ ਹਰ ਕਿਸੇ ਨੂੰ ਕੈਸ਼ ਦੀ ਲੋੜ ਪੈ ਰਹੀ ਹੈ। ਇਨ੍ਹਾਂ 'ਚ ਅਨਿਲ ਕਪੂਰ ਵੀ ਸ਼ਾਮਲ ਹਨ ਜੋ ਏ.ਟੀ.ਐਮ. ਦੀ ਲਾਈਨ ਵਿੱਚ ਲੱਗੇ ਨਜ਼ਰ ਆਏ। ਦੋ ਕੁੜੀਆਂ ਦੇ ਪਿੱਛੇ ਖੜ੍ਹੇ ਇਸ ਤਸਵੀਰ ਵਿੱਚ ਅਨਿਲ ਕਪੂਰ ਹੀ ਹਨ ਜਿਹੜੇ ਸੈਲਫੀ ਖਿੱਚਵਾ ਰਹੇ ਹਨ।
ਇਨ੍ਹਾਂ ਕੁੜੀਆਂ ਨੇ ਹੀ ਇਹ ਤਸਵੀਰ ਟਵੀਟ ਕੀਤੀ। ਉਨ੍ਹਾਂ ਲਿਖਿਆ, "ਨੋਟਬੰਦੀ ਦਾ ਫਾਇਦਾ ਅਨਿਲ ਕਪੂਰ ਨੂੰ ਮਿਲਣ ਦਾ ਮੌਕਾ ਮਿਲਿਆ। ਅਨਿਲ ਕਪੂਰ ਨੇ ਵੀ ਵਾਪਸ ਉਨ੍ਹਾਂ ਨੂੰ ਜਵਾਬ ਦਿੱਤਾ ਤੇ ਲਿਖਿਆ ਕਿ ਮਿਲ ਕੇ ਬੇਹੱਦ ਚੰਗਾ ਲੱਗਿਆ।
ਅਨਿਲ ਕਪੂਰ ਤੋਂ ਇਲਾਵਾ ਕਈ ਹੋਰ ਟੀ.ਵੀ. ਕਲਾਕਾਰ ਵੀ ਏ.ਟੀ.ਐਮ. ਦੇ ਬਾਹਰ ਸਪੌਟ ਕੀਤੇ ਜਾ ਚੁੱਕੇ ਹਨ। ਹਾਲ ਹੀ ਵਿੱਚ ਵਿਦਿਆ ਬਾਲਨ ਨੇ ਦੱਸਿਆ ਕਿ ਉਨ੍ਹਾਂ ਨੂੰ ਨੋਟਾਂ ਲਈ ਲਾਈਨ ਵਿੱਚ ਨਹੀਂ ਲੱਗਣਾ ਪਿਆ ਹੈ।