ਇਸ ਅਦਾਕਾਰਾ ਨੇ ਜਲਾ ਲਏ ਆਪਣੇ ਹੱਥ ਅਤੇ ਗਰਦਨ
ਏਬੀਪੀ ਸਾਂਝਾ | 10 Sep 2016 03:55 PM (IST)
ਅਦਾਕਾਰਾ ਅੰਕਿਤਾ ਲੋਖੰਡੇ ਦੇ ਘਰ ਤੋਂ ਬੁਰੀ ਖਬਰ ਹੈ। ਬੀਤੇ ਦਿਨ ਉਹਨਾਂ ਦੇ ਘਰ ਵਿੱਚ ਅੱਗ ਲਗ ਗਈ ਜਿਸਨੂੰ ਬੁਝਾਉਂਦੇ ਹੋਏ ਅੰਕਿਤਾ ਦੇ ਹੱਥ ਅਤੇ ਗਰਦਨ ਸੜ ਗਈ ਹੈ। ਅੰਕਿਤਾ ਨੇ ਦੱਸਿਆ ਕਿ ਅਚਾਨਕ ਇੱਕ ਲੈਂਪ ਤੋਂ ਪਰਦੇ ਨੇ ਅੱਗ ਫੜ ਲਈ ਅਤੇ ਪੂਰੇ ਕਮਰੇ ਵਿੱਚ ਅੱਗ ਲੱਗ ਗਈ। ਉਹਨਾਂ ਕਿਹਾ, ਜਿਵੇਂ ਹੀ ਮੈਂ ਅੱਗ ਵੇਖੀ, ਕਿਸੇ ਤਰ੍ਹਾਂ ਉਸਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਤਾਂ ਬੁਝ ਗਈ ਪਰ ਮੇਰੇ ਹੱਥ ਸੜ ਗਏ। ਹੁਣ ਮੈਂ ਬਿਹਤਰ ਹਾਂ ਪਰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਸਮਾਂ ਲੱਗੇਗਾ। ਅੰਕਿਤਾ ਨੇ ਇੰਸਟਾਗ੍ਰਾਮ ਤੇ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ। ਇਸ ਤਸਵੀਰ ਵਿੱਚ ਅੰਕਿਤਾ ਨੇ ਆਪਣਾ ਪੂਰਾ ਸਰੀਰ ਸ਼ਾਲ ਨਾਲ ਲਪੇਟਿਆ ਹੋਇਆ ਹੈ। ਖਬਰ ਹੈ ਕਿ ਅੰਕਿਤਾ ਜਲਦ ਇੱਕ ਵੱਡੀ ਫਿਲਮ ਦੇ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਅੰਕਿਤਾ ਦਾ ਹਾਲ ਹੀ ਵਿੱਚ ਆਪਣੇ ਬੌਏਫਰੈਂਡ ਸੁਸ਼ਾਂਤ ਨਾਲ ਬ੍ਰੇਕ-ਅਪ ਹੋਇਆ ਸੀ।