ਪਾਕਿਸਤਾਨੀ ਅਦਾਕਾਰਾਂ ਦੇ ਬੈਨ ਹੋਣ 'ਤੇ ਅਦਾਕਾਰ ਅਨੁਪਮ ਖੇਰ ਨੇ ਕਿਹਾ ਸੀ ਕਿ ਉਹਨਾਂ ਨੂੰ ਉਰੀ ਅਟੈਕ ਦੀ ਨਿੰਦਾ ਕਰਨੀ ਚਾਹੀਦੀ ਹੈ। ਪਰ ਵੀਰਵਾਰ ਨੂੰ ਇੱਕ ਕਿਤਾਬ ਲਾਂਚ ਦੇ ਮੌਕੇ ਚੰਡੀਗੜ੍ਹ ਪਹੁੰਚੇ ਅਨੁਪਮ ਦੇ ਤੇਵਰ ਕੁਝ ਬਦਲੇ ਬਦਲੇ ਸਨ। ਇਸ ਮੁੱਦੇ 'ਤੇ ਉਹਨਾਂ ਨੇ ਕਿਹਾ ਕਿ ਬੈਨ ਕਰਨਾ ਕਈ ਹੱਲ ਨਹੀਂ ਹੈ, ਪਰ ਇਸ ਤਰ੍ਹਾਂ ਇਸ ਨੂੰ ਛੱਡਿਆ ਵੀ ਨਹੀਂ ਜਾ ਸਕਦਾ।

ਅਨੁਪਮ ਨੇ ਕਿਹਾ, 'ਮੈਂ ਜਾਣਦਾ ਹਾਂ ਕਿ ਪਾਕਿ ਕਲਾਕਾਰਾਂ ਲਈ ਪਾਕਿਸਤਾਨ ਦੀ ਨਿੰਦਾ ਕਰਨਾ ਸੌਖਾ ਨਹੀਂ ਹੈ, ਕਿਉਂਕਿ ਉਹਨਾਂ ਦਾ ਦੇਸ਼ ਉਹ ਸੁਤੰਤਰਤਾ ਨਹੀਂ ਦਿੰਦਾ। ਪਰ ਜੇਕਰ ਸਾਡੇ ਜਵਾਨਾਂ ਦੀ ਜਾਨ ਗਈ ਹੈ, ਤਾਂ ਅਸੀਂ ਉਹਨਾਂ ਦਾ ਸਵਾਗਤ ਕਿਵੇਂ ਕਰ ਸਕਦੇ ਹਾਂ।

ਅਨੁਪਮ ਨੇ ਚੰਡੀਗੜ੍ਹ ਵਿੱਚ ਸਵਾਮੀ ਵਿਵੇਕਾਨੰਦਾ ਅਤੇ ਪਰਮਾਹੰਸ ਯੋਗਾਨੰਦਾ ਦੀ ਕਿਤਾਬ ਲਾਂਚ ਕੀਤੀ। ਨਾਲ ਹੀ ਉਹਨਾਂ ਨੇ ਆਪਣੀ ਨਵੀਂ ਕਿਤਾਬ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਦਾ ਨਾਮ ਹੋਵੇਗਾ 'ਨੌਟ ਐਨ ਐਕਸੀਡੈਂਟਲ ਨੈਸ਼ਨਲਿਸਟ'।