ਮੁੰਬਈ: ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਨੁਪਮ ਖੇਰ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਟਵਿੱਟਰ 'ਤੇ ਉਨ੍ਹਾਂ ਦੇ ਫ਼ੌਲੋਅਰਜ਼ ਪਿਛਲੇ 36 ਘੰਟਿਆਂ ਵਿੱਚ ਬਹੁਤ ਜ਼ਿਆਦਾ ਘਟ ਗਏ ਹਨ। ਅਦਾਕਾਰ ਨੇ ਅੰਕੜਿਆਂ ਦਾ ਖੁਲਾਸਾ ਕਰਦਿਆਂ ਟਵੀਟ ਕਰਦਿਆਂ ਕਿਹਾ ਕਿ ਉਹ ਜਾਣਨ ਲਈ ਉਤਸੁਕ ਹੈ ਕਿ ਇਹ ਤਕਨੀਕੀ ਰੁਕਾਵਟ ਹੈ ਜਾਂ ਕੁਝ ਹੋਰ।

Continues below advertisement


ਅਨੁਪਮ ਖੇਰ ਨੇ ਵੀਰਵਾਰ ਨੂੰ ਟਵੀਟ ਕੀਤਾ,"ਪਿਆਰੇ ਟਵਿੱਟਰ ਤੇ ਟਵਿੱਟਰ ਇੰਡੀਆ। ਪਿਛਲੇ 36 ਘੰਟਿਆਂ ਵਿੱਚ ਮੇਰੇ 80,000 ਫੌਲੋਅਰਜ਼ ਘਟ ਗਏ ਹਨ। ਕੀ ਤੁਹਾਡੀ ਐਪ ਵਿੱਚ ਕੁਝ ਗਲਤੀ ਹੈ ਜਾਂ ਕੁਝ ਹੋਰ ਹੋ ਰਿਹਾ ਹੈ!! ਇਹ ਇੱਕ ਇਤਰਾਜ਼ ਹੈ, ਹਾਲੇ ਕੋਈ ਸ਼ਿਕਾਇਤ ਨਹੀਂ ਹੈ।"



ਕੰਮ ਦੇ ਮੋਰਚੇ 'ਤੇ, ਅਦਾਕਾਰ ਅਨੁਪਮ ਖੇਰ ਆਉਣ ਵਾਲੀ ਦਸਤਾਵੇਜ਼ੀ ਫਿਲਮ 'ਭੁਜ: ਦ ਡੇਅ ਇੰਡੀਆ ਸ਼ੂਕ' ਦੀ ਐਂਕਰਿੰਗ ਤੇ ਕਹਾਣੀ ਸੁਣਾਉਣ ਲਈ ਤਿਆਰ ਹਨ, ਜਿਸ ਦਾ ਟ੍ਰੇਲਰ ਇਸ ਹਫਤੇ ਦੇ ਸ਼ੁਰੂ ਵਿੱਚ ਜਾਰੀ ਕੀਤਾ ਗਿਆ ਸੀ।


ਇਹ ਦਸਤਾਵੇਜ਼ੀ ਫ਼ਿਲਮ 2001 ਦੇ ਤਬਾਹਕੁੰਨ ਭੂਚਾਲ ਬਾਰੇ ਹੈ ਤੇ ਬਚਾਅ, ਬਚਾਅ ਕਰਨ ਵਾਲੇ, ਪੱਤਰਕਾਰ, ਫੋਟੋਗ੍ਰਾਫ਼ਰਾਂ ਨੂੰ ਕੈਪਚਰ ਕਰਦੀ ਹੈ। ਇਹ ਫਿਲਮ 11 ਜੂਨ ਨੂੰ ਡਿਸਕਵਰੀ ਪਲੱਸ ‘ਤੇ ਰਿਲੀਜ਼ ਹੋਣ ਵਾਲੀ ਹੈ।


ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਅਨੁਪਮ ਖੇਰ ਦੀ ਪਤਨੀ ਤੇ ਚੰਡੀਗੜ੍ਹ ਹਲਕੇ ਦੇ ਐੱਮਪੀ ਕਿਰਨ ਖੇਰ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਅਕਸਰ ਅਨੁਪਮ ਖੇਰ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਪਤਨੀ ਦੀ ਸਿਹਤ ਸੰਬੰਧੀ ਅਪਡੇਟਸ ਦਿੰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਬੇਟੇ ਸਿਕੰਦਰ ਖੇਰ ਨੇ ਇੱਕ ਲਾਈਵ ਵੀਡੀਓ ਰਾਹੀਂ ਕਿਰਨ ਖੇਰ ਦੀ ਝਲਕ ਦਿਖਾਈ ਸੀ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਕੁਝ ਰਾਹਤ ਮਿਲੀ ਸੀ।


ਇਹ ਵੀ ਪੜ੍ਹੋ: 138 ਕਰੋੜ 'ਚ ਵਿਕਿਆ ਇਹ ਸਿੱਕਾ! ਜਾਣੋ ਕੀ ਹੈ ਇਸ 'ਚ ਖਾਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904