ਫਿਲਮ 'ਐ ਦਿਲ ਹੈ ਮੁਸ਼ਕਿਲ' ਦੇ ਗੀਤ 'ਚੰਨਾ ਮੇਰਿਆ' ਵਿੱਚ ਅਨੁਸ਼ਕਾ ਦੁਲਹਨ ਦੇ ਲਿਬਾਸ ਵਿੱਚ ਨਜ਼ਰ ਆਈ ਹੈ। ਹਰ ਕੋਈ ਅਨੁਸ਼ਕਾ ਸ਼ਰਮਾ ਦੀ ਖੂਬਸੂਰਤੀ ਦੀ ਤਾਰੀਫ ਕਰ ਰਿਹਾ ਹੈ। । ਪਰ ਸਿਰਫ ਅਨੁਸ਼ਕਾ ਹੀ ਉਸ ਖੂਬਸੂਰਤੀ ਦੇ ਪਿੱਛੇ ਦੀ ਮੁਸੀਬਤ ਤੋਂ ਵਾਕਫ ਹਨ।



ਅਨੁਸ਼ਕਾ ਨੇ ਖੁਦ ਇੱਕ ਵੀਡੀਓ ਵਿੱਚ ਦੱਸਿਆ ਹੈ ਕਿ ਉਹ ਖੂਬਸੂਰਤ ਲੱਗ ਤਾਂ ਰਹੀ ਸੀ, ਪਰ ਮਹਿਸੂਸ ਨਹੀਂ ਸੀ ਕਰ ਰਹੀ। ਉਹਨਾਂ ਕਿਹਾ, "17 ਕਿੱਲੋ ਦਾ ਉਹ ਲਹਿੰਗਾ ਬੇਹੱਦ ਭਾਰਾ ਸੀ ਅਤੇ ਉਸਨੂੰ ਪਾ ਕੇ ਪੌੜੀਆਂ ਚੜ੍ਹਣਾ-ਉਤਰਨਾ ਬੇਹੱਦ ਔਖਾ ਸੀ। ਉਸ ਤੋਂ ਉੱਪਰ ਮੈਂ ਇੰਨੇ ਭਾਰੇ ਗਹਿਣੇ ਵੀ ਪਾਏ ਸੀ ਅਤੇ ਗਰਮੀ ਵੀ ਬਹੁਤ ਸੀ।"

 


ਸੋ ਅਨੁਸ਼ਕਾ ਬੇਸ਼ਕ ਸਕ੍ਰੀਨ ਦੀ ਬਾ-ਕਮਾਲ ਲੱਗ ਰਹੀ ਹੋਵੇ, ਪਰ ਉਸਦੇ ਪਿੱਛੇ ਦੀ ਮਿਹਨਤ ਅਤੇ ਮੁਸ਼ਕਿਲ ਸਿਰਫ ਉਹੀ ਜਾਣਦੀ ਹੈ। ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।