Anushka Sharma Second Pregnancy: ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਸਨ ਕਿ ਅਨੁਸ਼ਕਾ ਸ਼ਰਮਾ ਦੂਜੀ ਵਾਰ ਮਾਂ ਬਣਨ ਵਾਲੀ ਹੈ। ਹਾਲਾਂਕਿ ਨਾ ਤਾਂ ਅਨੁਸ਼ਕਾ ਸ਼ਰਮਾ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਵਿਰਾਟ ਕੋਹਲੀ ਵੱਲੋਂ ਕੋਈ ਪ੍ਰਤੀਕਿਰਿਆ ਆਈ ਹੈ। ਪਰ ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਅਨੁਸ਼ਕਾ-ਵਿਰਾਟ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ ਅਤੇ ਇਹ ਜਾਣਕਾਰੀ ਏਬੀ ਡਿਵਿਲੀਅਰਸ ਨੇ ਦਿੱਤੀ ਹੈ।
ਵਿਰਾਟ ਕੋਹਲੀ ਦੇ ਸਾਬਕਾ ਰਾਇਲ ਚੈਲੇਂਜਰਸ ਬੈਂਗਲੁਰੂ ਟੀਮ ਦੇ ਸਾਥੀ ਏਬੀ ਡਿਵਿਲੀਅਰਸ ਨੇ ਯੂਟਿਊਬ ਲਾਈਵ 'ਚ ਵਿਰਾਟ ਬਾਰੇ ਕਿਹਾ, 'ਮੈਨੂੰ ਸਿਰਫ ਇੰਨਾ ਪਤਾ ਹੈ ਕਿ ਉਹ ਠੀਕ ਹਨ। ਉਹ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾ ਰਹੇ ਹਨ, ਜਿਸ ਕਾਰਨ ਉਹ ਪਹਿਲੇ ਦੋ ਟੈਸਟ ਮੈਚ ਨਹੀਂ ਖੇਡ ਰਹੇ ਹਨ। ਮੈਂ ਹੋਰ ਕਿਸੇ ਚੀਜ਼ ਦੀ ਪੁਸ਼ਟੀ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ: Kaka; ਪੰਜਾਬੀ ਗਾਇਕ ਕਾਕਾ ਨੇ ਆਪਣੇ ਫੈਨ ਨੂੰ ਗਿਫਟ ਕੀਤਾ ਆਈਫੋਨ 15 ਪ੍ਰੋ ਮੈਕਸ, ਫੋਨ ਮਿਲਣ ਤੋਂ ਬਾਅਦ ਫੈਨ ਨੇ ਇੰਝ ਕੀਤਾ ਰਿਐਕਟ
ਏਬੀ ਡਿਵਿਲੀਅਰਸ ਨੇ ਕਨਫਰਮ ਕੀਤੀ ਖ਼ਬਰ
ਏਬੀ ਡਿਵਿਲੀਅਰਸ ਨੇ ਵਿਰਾਟ ਦੇ ਦੂਜੀ ਵਾਰ ਪਿਤਾ ਬਣਨ ਦੀ ਖਬਰ ਦੀ ਪੁਸ਼ਟੀ ਕਰਦਿਆਂ ਹੋਇਆਂ ਕਿਹਾ- ਹਾਂ, ਉਨ੍ਹਾਂ ਦਾ ਦੂਜਾ ਬੱਚਾ ਆਉਣ ਵਾਲਾ ਹੈ। ਇਹ ਫੈਮਿਲੀ ਟਾਈਮ ਹੈ ਅਤੇ ਇਹ ਚੀਜ਼ਾਂ ਉਨ੍ਹਾਂ ਲਈ ਜ਼ਰੂਰੀ ਹਨ। ਜੇਕਰ ਤੁਸੀਂ ਆਪਣੇ ਲਈ ਸੱਚੇ ਨਹੀਂ ਹੋ, ਤਾਂ ਤੁਹਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਤੁਸੀਂ ਇੱਥੇ ਕਿਉਂ ਹੋ। ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਲੋਕ ਪਰਿਵਾਰ ਨੂੰ ਤਰਜੀਹ ਦਿੰਦੇ ਹਨ, ਤੁਸੀਂ ਇਸ ਲਈ ਵਿਰਾਟ ਨੂੰ ਜਜ ਨਹੀਂ ਕਰ ਸਕਦੇ। ਅਸੀਂ ਉਨ੍ਹਾਂ ਨੂੰ ਮਿਸ ਕਰ ਰਹੇ ਹਾਂ, ਪਰ ਉਨ੍ਹਾਂ ਨੇ ਸਹੀ ਫੈਸਲਾ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਪਹਿਲਾਂ ਹੀ ਇੱਕ ਧੀ ਦੇ ਮਾਤਾ-ਪਿਤਾ ਹਨ। ਉਨ੍ਹਾਂ ਦੀ ਬੇਟੀ ਦਾ ਨਾਂ ਵਾਮਿਕਾ ਹੈ। ਇਹ ਕਪਲ ਆਪਣੀ ਧੀ ਨੂੰ ਕੈਮਰੇ ਅਤੇ ਲਾਈਮਲਾਈਟ ਤੋਂ ਦੂਰ ਰੱਖਦਾ ਹੈ। ਹੁਣ ਅਨੁਸ਼ਕਾ-ਵਿਰਾਟ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਇਸ ਕਾਰਨ ਜਿੱਥੇ ਵਿਰਾਟ ਨੇ ਟੈਸਟ ਮੈਚਾਂ ਤੋਂ ਦੂਰੀ ਬਣਾ ਲਈ ਹੈ, ਉਥੇ ਅਨੁਸ਼ਕਾ ਵੀ ਜਨਤਕ ਤੌਰ 'ਤੇ ਨਜ਼ਰ ਨਹੀਂ ਆ ਰਹੀ ਹੈ।