ਠਾਣੇ : ਮਹਾਰਾਸ਼ਟਰ ਵਿੱਚ ਇੱਕ ਸਕੂਲ ਦੀ ਸਾਲਾਨਾ ਪਰੀਖਿਆ ਦੌਰਾਨ ਪ੍ਰਸ਼ਨ ਪੱਤਰ ਵਿੱਚ ਇੱਕ ਸਵਾਲ ਵੇਖ ਕੇ ਨੌਵੀਂ ਜਮਾਤ ਦੇ ਸੈਂਕੜੇ ਵਿਦਿਆਰਥੀ ਹੈਰਾਨ ਰਹਿ ਗਏ। ਸਵਾਲ ਵਿੱਚ ਕ੍ਰਿਕਟਰ ਵਿਰਾਟ ਕੋਹਲੀ ਦੀ ਮਹਿਲਾ ਮਿੱਤਰ ਦਾ ਨਾਮ ਪੁੱਛਿਆ ਗਿਆ ਸੀ। ਸਵਾਲ ਦੇ ਉੱਤਰ ਦੇ ਤੌਰ ਦੇ ਤਿੰਨ ਵਿਕਲਪ ਦਿੱਤੇ ਗਏ ਸਨ। ਪ੍ਰਿਅੰਕਾ ਚੋਪੜਾ, ਅਨੁਸ਼ਕਾ ਸ਼ਰਮਾ ਜਾਂ ਦੀਪਿਕਾ ਪਾਦੁਕੋਨ ਦਾ ਨਾਮ ਵਿਕਲਪ ਦੇ ਤੌਰ 'ਤੇ ਦਿੱਤਾ ਗਿਆ ਸੀ।
ਭਿਵੰਡੀ ਕਸਬੇ ਦੇ ਚਾਚਾ ਨੇਹਰੂ ਹਿੰਦੀ ਉੱਚ ਸਕੂਲ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਗਏ ਪ੍ਰਸ਼ਨ ਪੱਤਰ ਦੀ ਲੀਕ ਕਾਪੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਸਕੂਲ ਵਿੱਚ 13 ਅਕਤੂਬਰ ਨੂੰ ਸਾਲਾਨਾ ਪਰੀਖਿਆ ਲਈ ਗਈ ਸੀ। ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਸਕੂਲ ਵਿੱਚ ਅਧਿਕਾਰੀ ਮਾਮਲੇ 'ਤੇ ਬੋਲਣ ਲਈ ਉਪਲਬਧ ਨਹੀਂ ਹਨ।
ਸਕੂਲ ਦੇ ਪ੍ਰਿੰਸੀਪਲ ਏ.ਆਰ. ਪਾਂਡੇ ਨੇ ਹਾਲਾਂਕਿ ਇੱਕ ਸਥਾਨਕ ਟੈਲੀਵਿਜ਼ਨ ਚੈਨਲ 'ਤੇ ਇਸ ਮਾਮਲੇ ਲਈ ਪੀ.ਟੀ. ਟੀਚਰ ਨੂੰ ਜ਼ਿੰਮੇਵਾਰ ਦੱਸਿਆ, ਜਿਨ੍ਹਾਂ ਨੇ ਇਹ ਪੇਪਰ ਤਿਆਰ ਕੀਤਾ ਸੀ।ਪ੍ਰਿੰਸੀਪਲ ਨੇ ਮੰਨਿਆ ਕਿ ਗ਼ਲਤੀ ਹੋਈ ਹੈ, ਪਰ ਇਸ ਦੇ ਲਈ ਕਿਸੇ ਕਾਰਵਾਈ ਦੀ ਕੋਈ ਗੱਲ ਨਹੀਂ ਕਹੀ।