1- ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਉਸ ਮੈਗਜ਼ੀਨ ਦੀ ਕਵਰ ਫੋਟੋ ਨੂੰ ਲੈ ਕੇ ਮੁਆਫੀ ਮੰਗੀ ਹੈ ਜਿਸਦੀ ਆਲੋਚਨਾ ਹੋ ਰਹੀ ਸੀ ਪ੍ਰਿਅੰਕਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।


2- ਦਰਅਸਲ ਪ੍ਰਿਅੰਕਾ ਨੇ ਕਵਰ ਪੇਜ ਦੀ ਫੋਟੋ ਲਈ ਜੋ ਟੀ-ਸ਼ਰਟ ਪਾਈ ਸੀ ਉਸ ਤੇ ਮਾਇਗ੍ਰੇਂਟ, ਰਿਫਊਜ਼ੀ, ਆਊਟਸਾਈਡਰ ਅਤੇ ਟ੍ਰੈਵਲਰ ਸ਼ਬਦ ਲਿਖੇ ਸਨ ਜਿਨਾਂ ਵਿੱਚੋਂ ਟ੍ਰੈਵਲਰ ਨੂੰ ਛੱਡ ਬਾਕੀ ਤਿੰਨ ਸ਼ਬਦਾਂ 'ਤੇ ਲਾਲ ਲਕੀਰ ਮਾਰੀ ਗਈ ਸੀ ਇਸੇ ਨੂੰ ਲੈ ਕੇ ਕਈ ਲੋਕਾਂ ਨੇ ਇਸਤੇ ਇਤਰਾਜ਼ ਜਤਾਇਆ ਸੀ।
3- ਅਜੈ ਦੇਵਗਨ ਦੀ ਆਗਾਮੀ ਫਿਲਮ 'ਸ਼ਿਵਾਏ' ਨੂੰ ਸੈਂਸਰ ਬੋਰਡ ਨੇ ਯੂ/ਏ ਸਰਟੀਫਿਕੇਟ ਦਿੱਤਾ ਹੈ। ਜਿਸ ਲਈ ਅਜੈ ਨੇ ਸੈਂਸਰ ਬੋਰਡ ਦੀ ਤਾਰੀਫ ਕੀਤੀ ਅਤੇ ਪਹਿਲਾਜ ਨਿਹਲਾਨੀ ਨੂੰ ਸ਼ੁਕਰੀਆ ਕਿਹਾ।

4- ਸਟਾਰ ਵਰਲਡ ਦੇ ਟਾਕ ਸ਼ੋਅ 'ਕੌਫੀ ਵਿਦ ਕਰਨ' ਦੇ ਸੀਜ਼ਨ 5 ਦਾ ਪ੍ਰੋਮੋ ਲਾਂਚ ਹੋ ਗਿਆ ਹੈ। ਕੌਫੀ ਵਿਦ ਕਰਨ 6 ਨਵੰਬਰ ਤੋਂ ਹਰ ਐਤਵਾਰ ਰਾਤ 9 ਵਜੇ ਆਵੇਗਾ ।

5- ਮੁੰਬਈ 'ਚ ਹੋਣ ਵਾਲੇ MAMI ਫਿਲਮ ਫੈਸਟੀਵਲ 'ਚ ਪਾਕਿਸਤਾਨੀ ਫਿਲਮ 'ਜਾਗੋ ਹੂਆ ਸਵੇਰਾ' ਨਹੀਂ ਵਖਾਈ ਜਾਵੇਗੀ। ਪਾਕਿਸਤਾਨੀ ਕਲਾਕਾਰਾਂ ਦੇ ਹੋ ਰਹੇ ਵਿਰੋਧ ਕਾਰਨ ਇਹ ਫੈਸਲਾ ਲਿਆ ਗਿਆ ਹੈ

6- ਅਭਿਨੇਤਰੀ ਈਸ਼ਾ ਗੁਪਤਾ ਦਾ ਕਹਿਣਾ ਹੈ ਕਿ ਉਹ ਅਕਸ਼ੈ ਕੁਮਾਰ ਨਾਲ ਰੋਮਾਂਟਿਕ ਫਿਲਮ ਕਰਨਾ ਚਾਹੁੰਦੀ ਹੈ। ਜੇਕਰ ਉਹਨਾਂ ਨੂੰ ਅਜਿਹੀ ਫਿਲਮ ਚ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹਨਾਂ ਦੇ ਕਰਿਅਰ ਦਾ ਮਕਸਦ ਸਫਲ ਹੋ ਜਾਵੇਗਾ। ਇੱਕ ਟੀ.ਵੀ ਸ਼ੋਅ ਚ ਈਸ਼ਾ ਨੇ ਕਿਹਾ 'ਰੁਸਤਮ' 'ਚ ਉਹਨਾਂ ਨਾਲ ਕੰਮ ਕਰ ਬਹੁਤ ਚੰਗਾ ਲੱਗਾ।
7- ਜਲਦ  'ਐ ਦਿਲ ਹੈ ਮੁਸ਼ਕਿਲ' 'ਚ ਇਕੱਠੇ ਨਜ਼ਰ ਆਉਣ ਵਾਲੇ ਰਣਬੀਰ ਕਪੂਰ ਅਤੇ ਐਸ਼ਵਰਿਆ ਰਾਏ ਨੇ ਹੌਟ ਫੌਟੋਸ਼ੂਟ ਕਰਵਾਇਆ ਹੈ ਦੋਵੇਂ ਫਿਲਮਫੇਅਰ ਮੈਗਜ਼ੀਨ ਦੇ ਕਵਰ ਪੇਜ 'ਤੇ ਛਾਏ ਹੋਏ ਹਨ। ਜਿਨਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

8- ਮੁੰਬਈ 'ਚ ਇੱਕ ਈਵੈਂਟ ਦੌਰਾਨ ਰਿਤਿਕ ਰੌਸ਼ਨ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੱਕ ਡਿਪਰੇਸ਼ਨ ਦੇ ਸ਼ਿਕਾਰ ਰਹਿ ਚੁੱਕੇ ਹਨ ਜਿਸ ਕਾਰਨ ਉਹਨਾਂ ਦੀ ਨਿਜੀ ਜ਼ਿੰਦਗੀ ਕਾਫੀ ਡਿਸਟਰਬ ਹੋਈ ਸੀ।

9- ਰਣਬੀਰ ਕਪੂਰ ਦਾ ਕਹਿਣਾ ਹੈ ਕਿ ਪਿਆਰ ਦਾ ਉਮਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ । ਪਿਆਰ ਆਪਣੇ ਤੋਂ 10 ਸਾਲ ਛੋਟੇ ਜਾਂ ਆਪਣੇ ਤੋਂ 10 ਸਾਲ ਵੱਡੇ ਇਨਸਾਨ ਨਾਲ ਵੀ ਹੋ ਸਕਦਾ ਹੈ।