1- ਭਾਰਤ ਨੂੰ ਪਾਕਿਸਤਾਨੀ ਕਲਾਕਾਰਾਂ ਨੂੰ ਵੀਜ਼ਾ ਜਾਰੀ ਕਰਨ 'ਚ ਕੋਈ ਸਮੱਸਿਆ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਇਹ ਗੱਲ ਕਹੀ ਹੈ ਕਿ ਭਾਰਤ ਸਰਕਾਰ ਨੂੰ ਅਜਿਹੀ ਕੋਈ ਸਮੱਸਿਆ ਨਹੀਂ, ਜੋ ਵੀ ਵੀਜ਼ੇ ਲਈ ਅਪਲਾਈ ਕਰਦਾ ਹੈ ਅਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਉਸਨੂੰ ਵੀਜ਼ਾ ਦੇ ਦਿੱਤਾ ਜਾਂਦਾ ਹੈ।
2- ਭਾਰਤੀ ਪ੍ਰਦਰਸ਼ਕ ਐਸੋਸਿਏਸ਼ਨ ਨੇ ਪਾਕਿ ਕਲਾਕਾਰਾਂ ਦੀਆਂ ਫਿਲਮਾਂ ਰਿਲੀਜ਼ ਕਰਨ ਤੋਂ ਨਾਂਹ ਕਰ ਦਿੱਤੀ ਹੈ। ਇਹਨਾਂ ਨੂੰ ਗੋਆ, ਗੁਜਰਾਤ ਅਤੇ ਮਹਾਰਾਸ਼ਟਰ 'ਚ ਸਿੰਗਲ ਸਕ੍ਰੀਨਾਂ 'ਤੇ ਰਿਲੀਜ਼ ਨਾ ਕੀਤੇ ਜਾਣ ਦੀ ਗੱਲ ਕਹੀ ਗਈ ਹੈ । ਸਿਨੇਮਾ COEAI ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ। ਐਸੋਸਿਏਸ਼ਨ ਮੁਤਾਬਕ ਕਿਸੇ ਦਬਾਅ 'ਚ ਨਹੀਂ ਬਲਕਿ ਦੇਸ਼ ਭਗਤੀ ਖਾਤਰ ਅਜਿਹਾ ਕੀਤਾ ਹੈ।
3- ਇਸ ਫੈਸਲੇ ਦੇ ਬਾਅਦ ਕਰਨ ਜੌਹਰ ਦੀ ਫਿਲਮ 'ਏ ਦਿਲ ਹੈ ਮੁਸ਼ਕਿਲ' ਮਸੀਬਤ 'ਚ ਫਸਦੀ ਦਿਖ ਰਹੀ ਹੈ ਕਿਉਂਕਿ ਫਿਲਮ 'ਚ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਅਹਿਮ ਭੂਮਿਕਾ ਨਿਭਾ ਰਹੇ ਨੇ । ਉਡ਼ੀ ਹਮਲੇ ਦੇ ਬਾਅਦ ਲਗਾਤਾਰ ਪਾਕਿ ਕਲਾਕਾਰਾਂ ਦਾ ਵਿਰੋਧ ਹੋ ਰਿਹਾ ਹੈ।
4- ਆਗਾਮੀ ਫਿਲਮ 'ਏ ਦਿਲ ਹੈ ਮੁਸ਼ਕਿਲ' ਦਾ ਨਵਾਂ ਗੀਤ 'ਬ੍ਰੇਕਅਪ ਸੌਂਗ' ਰਿਲੀਜ਼ ਹੋ ਗਿਆ ਹੈ ਜਿਸ 'ਚ ਅਨੁਸ਼ਕਾ ਅਤੇ ਰਣਬੀਰ ਬ੍ਰੇਕਅਪ ਮਗਰੋਂ ਖੁਸ਼ੀ ਮਨਾਉਂਦੇ ਨਜ਼ਰ ਆ ਰਹੇ ਹਨ। ਅਨੁਸ਼ਕਾ ਗਾਉਂਦੀ ਦਿਖ ਰਹੀ ਹੈ। ਫਿਲਮ 'ਚ ਐਸ਼ਵਰਿਆ ਰਾਏ ਅਤੇ ਪਾਕਿ ਅਦਾਕਾਰ ਫਵਾਦ ਖਾਨ ਵੀ ਹਨ।


5- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਮਨਾਲੀ ਤੋਂ ਆਪਣੀ ਫਿਲਮ ਟਿਊਬਲਾਈਟ ਦੀ ਸ਼ੂਟਿੰਗ ਕਰ ਮੁੰਬਈ ਪਰਤੇ ਹਨ। ਕੱਲ ਸਲਮਾਨ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਸਲਮਾਨ ਖਾਨ ਦੇ ਨਾਲ ਉਹਨਾਂ ਦੇ ਜੀਜਾ ਆਯੁਸ਼ ਸ਼ਰਮਾ ਵੀ ਮੌਜੂਦ ਸਨ।
6- ਸ਼ਾਹਰੁਖ ਦੀ ਫਿਲਮ 'ਰਈਸ' ਤੋਂ ਪਾਕਿਸਤਾਨੀ ਐਕਟਰਸ ਮਾਹਿਰਾ ਖਾਨ ਨੂੰ ਰਿਪਲੇਸ ਕੀਤੇ ਜਾਣ ਦੀਆਂ ਖਬਰਾਂ ਦਾ ਫਿਲਮ ਦੇ ਨਿਰਮਾਤਾ ਰਿਤੇਸ਼ ਨੇ  ਖੰਡਨ ਕੀਤਾ ਹੈ। ਉਹਨਾਂ ਕਿਹਾ ਮੈਨੂੰ ਸਮਝ ਨਹੀਂ ਆਉਂਦੀ ਜਿਹੀਆਂ ਗੱਲਾਂ ਕਿਥੋਂ ਪੈਦਾ ਹੁੰਦੀਆਂ ਹਨ ਉਹਨਾਂ ਕਿਹਾ ਮੈਂ ਮਾਹਿਰਾ ਨਾਲ 45 ਦਿਨ ਸ਼ੂਟਿੰਗ ਕੀਤੀ ਹੈ ਅਤੇ ਫਿਲਮ ਨੂੰ ਖਤਮ ਕੀਤਾ ਹੈ।

7- ਵਰੁਣ ਧਵਨ ਅਤੇ ਆਲੀਆ ਭੱਟ ਦੀ ਆਗਾਮੀ ਫਿਲਮ 'ਬਦਰੀਨਾਥ ਕੀ ਦੁਲਹਨੀਆ' ਨਾਲ ਇੱਕ ਹੋਰ ਮਸ਼ਹੂਰ ਨਾਮ ਜੁਡ਼ ਗਿਆ ਹੈ। ਦਰਅਸਲ ਫਿਲਮ 'ਚ 'ਬਿੱਗ ਬੌਸ 7' ਦੀ ਜੇਤੂ ਗੌਹਰ ਖਾਨ ਵੀ ਹੋਵੇਗੀ ਜਿਸਦਾ ਐਲਾਨ ਵਰੁਣ ਅਤੇ ਆਲੀਆ ਨੇ ਟਵਿੱਟਰ 'ਤੇ ਇੱਕ ਵੀਡੀਓ ਪੋਸਟ ਕਰ ਕੀਤਾ ਜਿਸ ਲਈ ਗੌਹਰ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ।

8- 'ਬਿੱਗ ਬੌਸ' ਦੇ ਨਵੇਂ ਘਰ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਨਾਂ 'ਚ ਸ਼ੋਅ ਦੇ ਹੋਸਟ ਸਲਮਾਨ ਖਾਨ ਵੀ ਨਜ਼ਰ ਆ ਰਹੇ ਹਨ। 'ਬਿੱਗ ਬੌਸ 10' ਲਈ ਬਣਾਇਆ ਘਰ ਬੇਹਦ ਸ਼ਾਨਦਾਰ ਹੈ ਜੋ ਤਿ ਮੁੰਬਈ ਦੇ ਲੋਨਾਵਲਾ 'ਚ ਸਥਿਤ ਹੈ।

9- ਫਿਲਮ 'ਹੇਟ ਸਟੋਰੀ 2' ਅਤੇ 'ਹੇਟ ਸਟੋਰੀ 3' ਬਣਾਉਣ ਵਾਲੇ ਵਿਸ਼ਾਲ ਫਿਰ ਅਜਿਹੀ ਫਿਲਮ ਨੂੰ ਲੈ ਕੇ ਚਰਚਾ 'ਚ ਹਨ ਜਿਸ 'ਚ ਹੌਟ ਅਤੇ ਬੋਲਡ ਸੀਨਜ਼ ਦੀ ਭਰਮਾਰ ਹੈ।2 ਦਸੰਬਰ ਨੂੰ ਰਿਲੀਜ਼ ਹੋ ਰਹੀ 'ਵਜ੍ਹਾ ਤੁਮ ਹੋ' ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ 'ਚ ਸਨਾ ਖਾਨ ਗੁਰਮੀਤ ਚੌਧਰੀ, ਰਜਨੀਸ਼ ਦੁੱਗਲ ਅਤੇ ਅਤੇ ਸ਼ਰਮਨ ਜੋਸ਼ੀ ਅਹਿਮ ਭੂਮਿਕਾਵਾਂ 'ਚ ਹਨ।