1- ਸਮਾਜਸੇਵੀ ਅੰਨਾ ਹਜ਼ਾਰੇ ਦੇ ਸੰਘਰਸ਼ 'ਤੇ ਅਧਾਰਿਤ ਫਿਲਮ 'ਅੰਨਾ' ਅੱਜ ਰਿਲੀਜ਼ ਹੋ ਗਈ ਹੈ। ਜਿਸ 'ਚ ਵਖਾਇਆ ਗਿਆ ਹੈ ਕਿ ਕਿਵੇਂ ਦੇਸ਼ ਦੀ ਰਾਖੀ ਕਰਨ ਵਾਲੇ ਅੰਨਾ ਨੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਚੁੱਕ ਸਮਾਜਸੇਵੀ ਦਾ ਰੂਪ ਧਾਰਿਆ। ਫਿਲਮ ਨੂੰ ਸ਼ਸ਼ਾਂਕ ਉਦਪੁਰਕਰ ਨੇ ਡਾਇਰੈਕਟ ਕੀਤਾ ਹੈ ਜੋ ਫਿਲਮ 'ਚ ਲੀਡ ਕਿਰਦਾਰ ਵੀ ਨਿਭਾ ਰਹੇ ਹਨ।


2- ਪਾਕਿਸਤਾਨੀ ਅਦਾਕਾਰਾਂ ਦੇ ਬੈਨ ਹੋਣ ‘ਤੇ ਅਦਾਕਾਰ ਅਨੁਪਮ ਖੇਰ ਨੇ ਕਿਹਾ ਸੀ ਕਿ ਉਹਨਾਂ ਨੂੰ ਉੜੀ ਅਟੈਕ ਦੀ ਨਿੰਦਾ ਕਰਨੀ ਚਾਹੀਦੀ ਹੈ। ਪਰ ਵੀਰਵਾਰ ਨੂੰ ਇੱਕ ਕਿਤਾਬ ਲਾਂਚ ਦੇ ਮੌਕੇ ਚੰਡੀਗੜ੍ਹ ਪਹੁੰਚੇ ਅਨੁਪਮ ਨੇ ਕਿਹਾ ਕਿ ਬੈਨ ਕਰਨਾ ਕੋਈ ਹੱਲ ਨਹੀਂ ਹੈ, ਪਰ ਇਸ ਤਰ੍ਹਾਂ ਇਸ ਨੂੰ ਛੱਡਿਆ ਵੀ ਨਹੀਂ ਜਾ ਸਕਦਾ।

3- ਅਨੁਪਮ ਨੇ ਕਿਹਾ, ‘ਮੈਂ ਜਾਣਦਾ ਹਾਂ ਕਿ ਪਾਕਿ ਕਲਾਕਾਰਾਂ ਲਈ ਪਾਕਿਸਤਾਨ ਦੀ ਨਿੰਦਾ ਕਰਨਾ ਸੌਖਾ ਨਹੀਂ ਹੈ, ਕਿਉਂਕਿ ਉਹਨਾਂ ਦਾ ਦੇਸ਼ ਉਹ ਸੁਤੰਤਰਤਾ ਨਹੀਂ ਦਿੰਦਾ। ਪਰ ਜੇਕਰ ਸਾਡੇ ਜਵਾਨਾਂ ਦੀ ਜਾਨ ਗਈ ਹੈ, ਤਾਂ ਅਸੀਂ ਉਹਨਾਂ ਦਾ ਸਵਾਗਤ ਕਿਵੇਂ ਕਰ ਸਕਦੇ ਹਾਂ। ਨਾਲ ਹੀ ਉਹਨਾਂ ਨੇ ਆਪਣੀ ਨਵੀਂ ਕਿਤਾਬ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਦਾ ਨਾਮ ਹੋਵੇਗਾ ‘ਨੌਟ ਐਨ ਐਕਸੀਡੈਂਟਲ ਨੈਸ਼ਨਲਿਸਟ’।

4- ਫਿਲਮ 'ਐਮ.ਐਸ. ਧੋਨੀ ਦ ਅਨਟੋਲਡ ਸਟੋਰੀ' ਵਿੱਚ ਧੋਨੀ ਦੀ ਗਰਲਫਰੈਂਡ ਦੀ ਭੂਮਿਕਾ ਨਿਭਾਉਣ ਵਾਲੀ ਦਿਸ਼ਾ ਪਟਾਨੀ ਮੁਤਾਬਕ ਕ੍ਰਿਕੇਟਰ ਧੋਨੀ ਦੀ ਪਤਨੀ ਸਾਕਸ਼ੀ ਨੂੰ ਉਹਨਾਂ ਨੂੰ ਦੀ ਭੂਮਿਕਾ ਬਹੁਤ ਪਸੰਦ ਆਈ ਹੈ ਉਹ ਉਹਨਾਂ ਨੂੰ ਦੇਖ ਕੇ ਕਾਫੀ ਖੁਸ਼ ਹੋਈ। ਦਿਸ਼ਾ ਨੂੰ ਯਕੀਨ ਹੈ ਕਿ ਧੋਨੀ ਨੇ ਵੀ ਮੈਨੂੰ ਪਸੰਦ ਕੀਤਾ ਹੋਵੇਗਾ।

5- ਰੁਕਮਣੀ ਸਹਾਏ ਨਾਲ ਮੰਗਣੀ ਕਰ ਚੁੱਕੇ ਅਭਿਨੇਤਾ ਨੀਲ ਨੀਤਿਨ ਮੁਕੇਸ਼ ਉਹਨਾਂ ਨੂੰ ਜੀਵਨ ਸਾਥੀ ਦੇ ਰੂਪ 'ਚ ਪਾ ਕੇ ਬੇਹਦ ਖੁਸ਼ ਹਨ। ਅਭਿਨੇਤਾ ਨੇ ਕਿਹਾ ਕਿ ਰੁਕਮਣੀ ਪਰਫੈਕਟ ਹੈ ਉਹ ਇਸ ਲਈ ਵੀ ਚੰਗੀ ਲਗਦੀ ਹੈ ਕਿਉਂਕਿ ਉਹ ਉਹਨਾਂ ਦੀਆਂ ਸ਼ਰਾਰਤਾਂ ਸਮਝਦੀ ਹੈ।

6- ਮਹਾਨ ਅਮਰਿਕੀ ਗੀਤਕਾਰ ਬੌਬ ਡਿਲੇਨ ਨੂੰ ਇਸ ਸਾਲ ਦਾ ਨੋਬਲ ਸਾਹਿਤ ਪੁਰਸਕਾਰ ਮਿਲਿਆ ਹੈ। ਉਹ ਇਹ ਸਨਮਾਨ ਲੈਣ ਵਾਲੇ ਪਹਿਲੇ ਗੀਤਕਾਰ ਹਨ। ਜਿਨਾਂ ਦੇ ਨਾਮ ਦੇ ਐਲਾਨ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਹਨਾਂ ਨੂੰ ਅਮਰੀਕੀ ਗੀਤਾਂ ਦੀ ਲੰਬੀ ਪਰੰਪਰਾ 'ਚ ਨਵੀ ਕਵਿਤਾ ਸ਼ੈਲੀ ਵਿਕਸਿਤ ਕਰਨ ਲਈ ਸਨਮਾਨ ਦਿੱਤਾ ਗਿਆ ਹੈ।
7- ਅਭਿਨੇਤਾ ਇਰਫਾਨ ਖਾਨ ਦਾ ਕਹਿਣਾ ਹੈ ਕਿ ਭਾਰਤੀ ਸਿਨੇਮਾ ਅਤੇ ਅਭਿਨੇਤਾ ਲਈ ਇਹ ਚੰਗਾ ਸਮਾਂ ਹੈ। ਉਹਨਾਂ ਕਿਹਾ ਸਾਡੇ ਸਿਨੇਮਾ ਨੂੰ ਅੰਤਰਾਸ਼ਟਰੀ ਪੱਧਰ ਤੇ ਪਛਾਣ ਮਿਲ ਰਹੀ ਹੈ। ਇਰਫਾਨ ਫਲੋਰੇਂਸ 'ਚ ਫਿਲਮ ਦੇ ਪ੍ਰੀਮਿਅਰ ਤੋਂ ਮੁੜੇ ਸਨ।
8- 'ਫੋਰਬਸ' ਮੈਗਜ਼ੀਨ ਨੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਮਰਹੂਮ ਸੈਲੀਬ੍ਰਿਟੀ ਦੀ ਆਪਣੀ ਤਾਜ਼ਾ ਸੂਚੀ ਵਿੱਚ ਪੌਪ ਸਮਰਾਟ ਮਾਈਕਲ ਜੈਕਸਨ ਨੂੰ ਟੌਪ 'ਤੇ ਰੱਖਿਆ ਹੈ। ਮਾਈਕਲ ਦੀ ਕਮਾਈ ਰਿਕਾਰਡ 82.5 ਕਰੋੜ ਡਾਲਰ ਰਹੀ। 2009 'ਚ ਮੌਤ ਦੇ ਬਾਅਦ ਵੀ ਉਹ ਮਰਹੂਮ ਸਿਤਾਰਿਆਂ ਦੀ ਕਮਾਈ ਦੇ ਮਾਮਲੇ ਹਰ ਸਾਲ 'ਚ ਟੌਪ 'ਤੇ ਰਹਿੰਦੇ ਹਨ।

9- ਪਰਿਣਿਤੀ ਚੋਪੜਾ ਅਤੇ ਆਯੁਸ਼ਮਾਨ ਖੁਰਾਨਾ ਨੂੰ ਲੈ ਕੇ ਬਣਨ ਵਾਲੀ ਫਿਲਮ 'ਮੇਰੀ ਪਿਆਰੀ ਬਿੰਦੂ' ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਯਸ਼ਰਾਜ ਬੈਨਰ ਹੇਠਾਂ ਬਣਨ ਵਾਲੀ ਫਿਲਮ ਦੀ ਸ਼ੂਟਿੰਗ ਕੋਲਕਾਤਾ ਅਤੇ ਮੁੰਬਈ ਵਿੱਚ ਕੀਤੀ ਗਈ। ਪਰਿਣਿਤੀ ਨੇ ਟਵਿੱਟਰ 'ਤੇ ਸ਼ੂਟਿੰਗ ਪੂਰੀ ਕਰਨ ਦਾ ਐਲਾਨ ਕੀਤਾ।
10- ਮੋਸਟ ਅਵੇਟਡ ਫਿਲਮ 'ਏ ਦਿਲ ਹੈ ਮੁਸ਼ਕਿਲ' 'ਚ ਪਾਕਿਸਤਾਨੀ ਅਭਿਨੇਤਾ ਫਵਾਦ ਖਾਨ ਨੂੰ ਲੈ ਕੇ ਕੋਈ ਬਦਲਾਅ ਨਹੀਂ ਕੀਤਾ ਗਿਆ ਜਦਕਿ ਖਬਰਾਂ ਸਨ ਕਿ ਫਿਲਮ ਦਾ ਵਿਰੋਧ ਨਾ ਹੋਵੇ ਇਸ ਲਈ ਫਵਾਦ ਨੂੰ ਸੈਫ ਅਲੀ ਖਾਨ ਦੇ ਚਿਹਰੇ ਨਾਲ ਸਵੈਪ ਕੀਤਾ ਗਿਆ ਹੈ। ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਫਵਾਦ ਨੂੰ ਰਿਪਲੇਸ ਨਹੀਂ ਕੀਤਾ ਜਾ ਰਿਹੈ।
11- ਕਈ ਹਿਟ ਫਿਲਮਾਂ ਦੇ ਚੁੱਕੇ ਰਣਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਆਖਿਰਕਾਰ ਸਿਖ ਰਹੇ ਨੇ। ਰਣਵੀਰ ਮੁਤਾਬਕ ਸ਼ੁਰੂਆਤ ਚ ਲੱਗਦਾ ਸੀ ਕਿ ਉਹਨਾਂ ਨੂੰ ਸਭ ਪਤਾ ਹੈ ਪਰ ਹੁਣ ਲੱਗਦ ਹੈ ਕਿ ਇਹ ਸਿਰਫ ਇੱਕ ਸ਼ੁਰੂਆਤ ਹੈ। ਅਤੇ ਉਹ ਇਸ ਕਲਾ ਦੇ ਵਿਦਿਆਰਥੀ ਬਣ ਗਏ ਹਨ।