3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'
ਏਬੀਪੀ ਸਾਂਝਾ | 18 Jan 2018 03:55 PM (IST)
ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੀ ਫਿਲਮ 'ਸੰਦੀਪ ਔਰ ਪਿੰਕੀ ਫਰਾਰ' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਅਰਜੁਨ ਨੇ ਸੋਸ਼ਲ ਮੀਡੀਆ 'ਤੇ ਪਰਿਣੀਤੀ ਤੇ ਨਿਰਦੇਸ਼ਕ ਦਿਬਾਕਰ ਬੈਨਰਜੀ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਇਹ ਜਾਣਕਾਰੀ ਆਪਣੇ ਫੈਨਸ ਨੂੰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ। ਇਹ ਫਿਲਮ ਤਿੰਨ ਅਗਸਤ ਨੂੰ ਰਿਲੀਜ਼ ਹੋਵੇਗੀ। https://twitter.com/arjunk26/status/953845234366066688 ਉਨ੍ਹਾਂ ਨੇ ਲਿਖਿਆ "ਆਪਣੀ 10ਵੀਂ ਫਿਲਮ ਦੀ ਸ਼ੂਟਿੰਗ ਆਪਣੀ ਪਹਿਲੀ ਫਿਲਮ ਦੀ ਸਹਿ ਕਲਾਕਾਰ ਪਰਿਣੀਤੀ ਚੋਪੜਾ ਨਾਲ ਖ਼ਤਮ ਕੀਤੀ। ਅਸੀਂ ਕਾਫੀ ਲੰਬਾ ਸਮਾਂ ਤੈਅ ਕੀਤਾ ਹੈ। ਆਪਣੇ ਕੰਮ ਲਈ ਪਾਗਲ ਤੇ ਊਰਜਾਵਾਨ ਦਿਬਾਕਰ ਬਨਰਜੀ ਤੇ ਉਨ੍ਹਾਂ ਦੀ ਟੀਮ ਨਾਲ ਕੰਮ ਕਰਨ ਦਾ ਅਨੁਭਵ ਸ਼ਾਨਦਾਰ ਰਿਹਾ। ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਵੇਗਾ ਜੋ ਅਸੀਂ ਤਿੰਨ ਅਗਸਤ ਨੂੰ ਲੈ ਕੇ ਆ ਰਹੇ ਹਾਂ..ਕਿਉਂਕਿ #ਸੰਦੀਪ ਔਰ ਪਿੰਕੀ ਰਿਲੀਜ਼ ਹੋਣ ਵਾਲੀ ਹੈ।" https://twitter.com/ParineetiChopra/status/942025335809478656 ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਨੇ ਸਾਲ 2012 ਵਿੱਚ ਫਿਲਮ "ਇਸ਼ਕਜ਼ਾਦੇ" ਨਾਲ ਆਪਣੇ ਬਾਲੀਵੁੱਡ ਸਫਰ ਦੀ ਸ਼ੁਰੂਆਤ ਕੀਤੀ ਸੀ। https://twitter.com/ParineetiChopra/status/946645593010475008