Armaan Malik-Kritika Malik Intimate Video: ਇਨ੍ਹੀਂ ਦਿਨੀਂ ਵਿਵਾਦਿਤ ਸ਼ੋਅ ਬਿੱਗ ਬੌਸ ਓਟੀਟੀ 3 ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਸ਼ੋਅ ਤੋਂ ਅਰਮਾਨ ਮਲਿਕ ਅਤੇ ਕ੍ਰਿਤਿਕਾ ਮਲਿਕ ਦੇ ਵਾਇਰਲ ਇੰਟੀਮੇਟ ਵੀਡੀਓ ਨੂੰ ਲੈ ਹਰ ਪਾਸੇ ਹੰਗਾਮਾ ਮੱਚਿਆ ਹੋਇਆ ਹੈ। ਜਿੱਥੇ ਕਈ ਲੋਕ ਇਸ ਵੀਡੀਓ ਉੱਪਰ ਇਤਰਾਜ਼ ਜ਼ਾਹਿਰ ਕਰ ਰਹੇ ਹਨ, ਉੱਥੇ ਹੀ ਕਈਆਂ ਵੱਲੋਂ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਵੀਡੀਓ ਉੱਪਰ ਸ਼ਿਵ ਸੈਨਾ ਦੀ ਸਕੱਤਰ ਅਤੇ ਬੁਲਾਰਾ ਮਨੀਸ਼ਾ ਕਯਾਂਡੇ ਨੇ ਅਰਮਾਨ ਮਲਿਕ ਅਤੇ ਸ਼ੋਅ ਦੇ ਸੀਈਓ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਇਸ ਦੌਰਾਨ, ਹੁਣ ਚੈਨਲ ਨੇ ਅਰਮਾਨ-ਕ੍ਰਿਤਿਕਾ ਦੇ ਇੰਟੀਮੇਟ ਵੀਡੀਓ 'ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ ਅਤੇ ਜੋੜੇ ਦੀ ਵੀਡੀਓ ਨੂੰ ਫਰਜ਼ੀ ਦੱਸਿਆ ਹੈ।



ਜੀਓ ਸਿਨੇਮਾ ਨੇ ਬਿਆਨ 'ਚ ਕਹੀ ਇਹ ਗੱਲ...


ਜੀਓ ਸਿਨੇਮਾ ਨੇ ਇੱਕ ਬਿਆਨ ਵਿੱਚ ਅਰਮਾਨ-ਕ੍ਰਿਤਿਕਾ ਦੀ ਇੰਟੀਮੇਟ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਫਰਜ਼ੀ ਵੀਡੀਓ ਬਣਾਉਣ ਵਾਲੇ ਵਿਅਕਤੀ ਖਿਲਾਫ ਕਾਰਵਾਈ ਕਰਨਗੇ। ਜੀਓ ਸਿਨੇਮਾ ਨੇ ਆਪਣੇ ਬਿਆਨ ਵਿੱਚ ਲਿਖਿਆ - ਜੀਓ ਸਿਨੇਮਾ ਆਪਣੇ ਪਲੇਟਫਾਰਮ 'ਤੇ ਸਟ੍ਰੀਮ ਹੋਣ ਵਾਲੀ ਕਿਸੇ ਵੀ ਸਮੱਗਰੀ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਆਪਣੇ ਸਖਤ ਪ੍ਰੋਗਰਾਮਿੰਗ ਮਾਪਦੰਡਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਾ ਹੈ। ਬਿੱਗ ਬੌਸ ਓਟੀਟੀ, ਜੋ ਜੀਓ ਸਿਨੇਮਾ 'ਤੇ ਸਟ੍ਰੀਮ ਕਰਦਾ ਹੈ, ਕੋਲ ਅਜਿਹੀ ਕੋਈ ਸਮੱਗਰੀ ਨਹੀਂ ਸੀ। ਵਾਇਰਲ ਹੋ ਰਹੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਇਸ ਵਿੱਚ ਅਸ਼ਲੀਲਤਾ ਦਿਖਾਈ ਗਈ ਹੈ, ਜੋ ਕਿ ਫਰਜ਼ੀ ਹੈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




ਉਨ੍ਹਾਂ ਕਿਹਾ ਕਿ ਅਸੀਂ ਜੀਓ ਸਿਨੇਮਾ ਦੀ ਅਖੰਡਤਾ ਅਤੇ ਆਪਣੇ ਦਰਸ਼ਕਾਂ ਦੇ ਵਿਸ਼ਵਾਸ ਨੂੰ ਬਣਾਈ ਰੱਖਣ ਲਈ ਵਚਨਬੱਧ ਹਾਂ। ਵਾਇਰਲ ਹੋ ਰਹੀ ਵੀਡੀਓ ਫਰਜ਼ੀ ਹੈ। ਇਹ ਇੱਕ ਗੰਭੀਰ ਵਿਸ਼ਾ ਹੈ। ਸਾਡੀ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿੱਥੋਂ ਆਇਆ ਹੈ। ਅਜਿਹੇ ਅਪਮਾਨਜਨਕ ਵੀਡੀਓ ਬਣਾਉਣ ਅਤੇ ਸ਼ੇਅਰ ਕਰਨ 'ਤੇ ਬਿੱਗ ਬੌਸ ਓਟੀਟੀ ਅਤੇ ਜੀਓ ਸਿਨੇਮਾ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।