ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਨੇ ਨੋਟਾਂ 'ਤੇ ਬੈਨ ਨੂੰ ਲੈ ਕੇ ਪੀਐਮ ਮੋਦੀ 'ਤੇ ਆਪਣਾ ਗੁੱਸਾ ਕੱਢਿਆ ਹੈ। ਟਵਿਟਰ 'ਤੇ ਅਰਸ਼ਦ ਨੇ ਸਾਫ-ਸਾਫ ਸ਼ਬਦਾਂ ਵਿੱਚ ਦੱਸਿਆ ਹੈ ਕਿ ਇਸ ਫੈਸਲੇ ਨਾਲ ਉਹਨਾਂ ਨੂੰ ਕਿੰਨੀ ਦਿੱਕਤ ਹੋ ਰਹੀ ਹੈ।
ਅਰਸ਼ਦ ਨੇ ਲਿਖਿਆ, 'ਆਰਥਿਕ ਅਪਰਾਧ ਸ਼ਾਖਾ ਨੇ ਮੇਰੇ ਮਿਹਨਤ ਨਾਲ ਕਮਾਏ ਸਾਰੇ ਰੁਪਇਆਂ ਨੂੰ ਮੇਰੇ ਅਕਾਊਂਟ 'ਚੋਂ ਕੱਢ ਲਿਆ ਅਤੇ ਮੈਂ ਕੁਝ ਨਹੀਂ ਕਰ ਸਕਿਆ। ਮੋਦੀ ਜੀ, ਜੇ ਤੁਸੀਂ ਵਾਕਈ ਦੇਸ਼ ਨੂੰ ਬਦਲਣਾ ਚਾਹੁੰਦੇ ਹੋ, ਤਾਂ ਇੱਕ ਤਰਫਾ ਕਾਨੂੰਨ ਬਦਲੋ। ਕੀ ਮੈਂ ਟੈਕਸ ਭਰਨ ਤੋਂ ਬਾਅਦ ਆਪਣੀ ਵਾਈਟ ਮਨੀ ਵਾਪਸ ਪਾ ਸਕਦਾ ਹਾਂ ?'
ਉਹਨਾਂ ਇਹ ਵੀ ਕਿਹਾ, 'ਇੱਕ ਜਾਅਲੀ ਕੰਪਨੀ ਨੂੰ ਕਮਾਈ ਕਰਨ ਲਈ ਲਾਇਸੈਂਸ ਦਿੱਤਾ ਜਾਂਦਾ ਹੈ, ਪਰ ਇੱਕ ਸੱਚੇ ਇਮਾਨਦਾਰ ਆਦਮੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਕੀ ਇਹੀ ਤੁਹਾਡਾ ਇਨਸਾਫ ਹੈ? ਜੇਕਰ ਮੈਂ ਗਲਤ ਹਾਂ, ਤਾਂ ਸਾਰੇ ਕ੍ਰਿਮਿਨਲ ਵਕੀਲਾਂ ਨੂੰ ਵੀ ਆਪਣਾ ਪੈਸਾ ਸ਼ਾਖਾ ਨੂੰ ਦੇਣਾ ਚਾਹੀਦਾ ਹੈ, ਕਿਉਂਕਿ ਉਹ ਪਾਪੀ ਤੋਂ ਪੈਸਾ ਕਮਾਉਂਦੇ ਹਨ।'
ਅਰਸ਼ਦ ਇਹ ਵੀ ਕਹਿ ਗਏ ਕਿ ਮੋਦੀ ਜੀ ਤੁਸੀਂ ਆਰਾਮ ਨਾਲ ਆਪਣੀ ਕੁਰਸੀ ਦਾ ਮਜ਼ਾ ਲੁੱਟੋ, ਪਰ ਇਮਾਨਦਾਰ ਲੋਕਾਂ ਨੂੰ ਉਸਦਾ ਪਾਇਦਾਨ ਨਾ ਬਣਾਓ। ਉਹਨਾਂ ਇਹ ਵੀ ਲਿਖਿਆ ਕਿ ਕਾਲਾ ਧਨ ਮੁੱਕਣ ਤੋਂ ਬਾਅਦ ਉਹ ਖੁਦ ਨੂੰ ਅਮੀਰ ਮਹਿਸੂਸ ਕਰ ਰਹੇ ਹਨ।