Aryan Khan Drugs Case: ਡ੍ਰਗਸ ਕੇਸ ‘ਚ ਗ੍ਰਿਫਤਾਰ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਦੁਪਹਿਰ ਢਾਈ ਵਜੇ ਬੰਬੇ ਹਾਈਕੋਰਟ ਚ ਸੁਣਵਾਈ ਹੋਵੇਗੀ। ਕਰੀਬ 24 ਦਿਨਾਂ ਤੋਂ ਜੇਲ ‘ਚ ਬੰਦ ਆਰਿਅਨ ਤੇ ਅਰਬਾਜ਼ ਦੀ ਜ਼ਮਾਨਤ ਨੂੰ ਲੈਕੇ ਕੋਰਟ ‘ਚ ਕੱਲ ਬਹਿਸ ਪੂਰੀ ਹੋ ਗਈ ਹੈ। ਇਸ ਕੇਸ ਨੂੰ ਸਾਬਕਾ ਆਟਾਰਨੀ ਜਨਰਲ ਆਫ ਇੰਡੀਆ ਮੁਕੁਲ ਰੋਹਤਗੀ ਲੜ ਰਹੇ ਹਨ। ਇਸ ਤੋਂ ਬਾਅਦ ਅੱਜ ਢਾਈ ਵਜੇ ਜ਼ਮਾਨਤ ‘ਤੇ ਸੁਣਵਾਈ ਹੋਵੇਗੀ।


ਪਿਛਲੀ ਸੁਣਵਾਈ ਦੌਰਾਨ ਸਪੈਸ਼ਲ ਕੋਰਟ ਵੱਲੋਂ ਆਰਿਅਨ ਦੀ ਜ਼ਮਾਨਤ ਦੀ ਅਪੀਲ ਨੂੰ ਨਾਮਨਜੂਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਂਨਾਂ ਤੁਰੰਤ ਸੁਣਵਾਈ ਲਈ ਹਾਈਕੋਰਟ ਦਾ ਰੁਖ ਕੀਤਾ ਸੀ। ਮੈਜਿਸਟ੍ਰੇਟ ਕੋਰਟ ਤੇ ਸੇਸ਼ੰਸ ਕੋਰਟ ਤੋਂ ਜ਼ਮਾਨਤ ਪਟੀਸ਼ਨ ਖ਼ਾਰਜ ਹੋਣ ਤੋਂ ਬਾਅਦ ਆਰਿਅਨ ਖਾਨ ਦਾ ਪੱਖ ਰੱਖਣ ਲਈ ਭਾਰਤ ਦੇ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਸਾਹਮਣੇ ਆਏ ਸਨ। ਉਨਾਂ ਆਰਿਅਨ ਦੀ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਦੱਸਿਆ ਤੇ ਇਸ ਕਾਰਵਾਈ ‘ਤੇ ਐਨਸੀਬੀ ਨੂੰ ਕਟਹਿਰੇ ‘ਚ ਖੜਾ ਕੀਤਾ। ਇਸ ਤੋਂ ਇਲਾਵਾ ਪਿਛਲੀ ਸੁਣਵਾਈ ਦੌਰਾਨ ਸ਼ਾਹਰੁਖ ਖਾਨ ਦੇ ਫੈਨਜ਼ ਵੀ ਕੋਰਟ ਦੇ ਬਾਹਰ ਇਕੱਠੇ ਹੋ ਗਏ ਸਨ ਤੇ ਆਰਿਅਨ ਖਾਨ ਦੇ ਜ਼ਮਾਨਤ ਦੀ ਮੰਗ ਕਰ ਰਹੇ ਸਨ।


ਪਾਰਟੀ ‘ਚ ਆਰਿਅਨ ਦੇ ਕੋਲੋਂ ਨਹੀਂ ਮਿਲੇ ਸਨ ਡ੍ਰਗਸ


ਦਰਅਸਲ, ਆਰਿਅਨ ਖਾਨ ਨੂੰ ਮੁੰਬਈ ਤੋਂ ਗੋਆ ਜਾ ਰਹੇ ਕ੍ਰੂ਼ਜ਼ ਸ਼ਿੱਪ ਤੇ ਹੋਣ ਵਾਲੀ ਡ੍ਰਗਸ ਪਾਰਟੀ ‘ਚ ਸ਼ਾਮਲ ਹੋਣ ਕਾਰਨ ਤਿੰਨ ਅਕਤੂਬਰ ਨੂੰ ਗ੍ਰਿਫ਼ਤਾਰੀ ਕੀਤਾ ਸੀ। ਹਾਲਾਂਕਿ ਮੌਕੇ ਤੇ ਆਰਿਅਨ ਕੋਲੋਂ ਕੋਈ ਡ੍ਰਗਸ ਨਹੀਂ ਮਿਲੇ ਸਨ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਕਰੂਜ਼ ਪਾਰਟੀ ਬਾਰੇ ਬੀਜੇਪੀ ਨਾਲ ਜੁੜੇ ਲੀਡਰਾਂ ਨੇ ਐਨਸੀਬੀ ਨੂੰ ਜਾਣਕਾਰੀ ਦਿੱਤੀ ਸੀ। ਉੱਥੇ ਹੀ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ, ਜਿਨਾਂ ਨੇ 3 ਅਕਤੂਬਰ ਨੂੰ ਕਰੂਜ਼ ਡ੍ਰਗ ਭਾਂਡਾਫੋੜ ਦੀ ਅਗਵਾਈ ਕੀਤੀ ਸੀ ਤੇ ਜਿਨਾਂ ਕਾਰਨ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੀ ਗ੍ਰਿਫ਼ਤਾਰੀ ਹੋਈ ਸੀ। ਉਨਾਂ ‘ਤੇ ਇਸ ਮਾਮਲੇ ਦੇ ਗਵਾਹ ਤੇ ਨੱਪੀ ਗੋਸਾਵੀ ਦੇ ਬੌਡੀਗਾਰਡ ਪ੍ਰਭਾਕਰ ਸੈਲ ਨੇ ਰਿਸ਼ਵਤ ਲੈਣ ਦੀ ਯੋਜਨਾ ਦਾ ਇਲਜ਼ਾਮ ਲਾਇਆ ਹੈ। ਉਨਾਂ ਦਾਅਵਾ ਕੀਤਾ ਕਿ ਡ੍ਰਗਸ ਕੇਸ ‘ਚ ਮੁਲਜ਼ਮ ਬਾਲੀਵੁਡ ਦੇ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਨੂੰ ਛੱਡਣ ਲਈ ਵਾਨਖੇੜੇ ਤੇ ਕੁਝ ਅਧਿਕਾਰੀਆਂ ਨੇ 25 ਕਰੋੜ ਰੁਪਏ ਦੀ ਮੰਗ ਕੀਤੀ ਸੀ। ਹਾਲਾਂਕਿ ਵਾਨਖੇੜੇ ਨੇ ਇਨਾਂ ਇਲਜ਼ਾਮਾਂ ਤੋਂ ਇਨਕਾਰ ਕਰ ਦਿੱਤਾ ਹੈ।