ਮੁੰਬਈ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੀ ਜ਼ਮਾਨਤ 'ਤੇ ਅਦਾਲਤ ਅੱਜ ਫੈਸਲਾ ਸੁਣਾਏਗੀ। ਦਰਅਸਲ ਆਰਿਅਨ ਕਰੂਜ਼ ਰੇਵ ਪਾਰਟੀ ਡ੍ਰਗਸ ਮਾਮਲੇ 'ਚ ਜੇਲ੍ਹ 'ਚ ਹੈ। ਆਰਿਅਨ ਦੀ ਜਮਾਨਤ 'ਤੇ ਸੁਣਵਾਈ ਕਰ ਰਹੀ ਸਪੈਸ਼ਲ NDPS ਕੋਰਟ ਨੇ ਪਿਛਲੀ ਸੁਣਵਾਈ 'ਚ ਜਮਾਨਤ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।


ਐਨਸੀਬੀ ਨੇ 14 ਅਕਤੂਬਰ ਨੂੰ ਵਿਸ਼ੇਸ਼ NDPS ਅਦਾਲਤ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੀ ਜਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਉਹ ਮਾਦਕ ਪਦਾਰਥਾਂ ਦੇ ਨਿਯਮਿਤ ਉਪਭੋਗਤਾ ਹੈ। ਆਰਿਅਨ ਖਾਨ ਨੂੰ ਕਰੂਜ਼ ਸ਼ਿਪ 'ਤੇ ਕਥਿਤ ਤੌਰ 'ਤੇ ਮਾਦਕ ਪਦਾਰਥ ਜ਼ਬਤ ਕਰਨ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।


ਆਰਿਅਨ ਖਾਨ ਕੁਝ ਸਾਲਾਂ ਤੋਂ ਡ੍ਰਗਸ ਲੈ ਰਹੇ ਸਨ-ਅਨਿਲ ਸਿੰਘ


ਐਨਸੀਬੀ ਨੇ ਉਨ੍ਹਾਂ ਨੂੰ ਤਿੰਨ ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਨਾਰਕੋਟਿਕ ਡ੍ਰਗਸ ਐਂਡ ਸਾਇਕਾਟ੍ਰੌਪਿਕ ਸਬਸਟੇਂਸ ਐਕਟ (NDPS) ਮਾਮਲਿਆਂ ਦੇ ਵਿਸ਼ੇਸ਼ ਜਸਟਿਸ ਵੀਵੀ ਪਾਟਿਲ ਦੀ ਅਦਾਲਤ 'ਚ ਆਰਿਅਨ ਖਾਨ ਤੇ ਦੋ ਹੋਰ ਅਰਬਾਜ ਮਰਚੈਂਟ ਤੇ ਮੁਨਮੁਨ ਧਾਮੋਚਾ ਨੇ ਜਮਾਨਤ ਦੀ ਪਟੀਸ਼ਨ ਦਾਇਰ ਕੀਤੀ ਹੈ।


ਐਨਸੀਬੀ ਦਾ ਪੱਖ ਰੱਖਣ ਲਈ ਪੇਸ਼ ਐਡੀਸ਼ਨਲ ਸਾਲਿਸਟਰ ਜਨਰਲ (ASG) ਅਨਿਲ ਸਿੰਘ ਨੇ ਦਾਅਵਾ ਕੀਤਾ ਕਿ ਅਜਿਹੇ ਸਬੂਤ ਹਨ ਜੋ ਦਿਖਾਉਂਦੇ ਹਨ ਕਿ ਆਰਿਅਨ ਖਾਨ ਕੁਝ ਸਾਲਾਂ ਤੋਂ ਮਾਦਕ ਪਦਾਰਥਾਂ ਦਾ ਨਿਯਮਿਤ ਗਾਹਕ ਸੀ। ਉਨ੍ਹਾਂ ਇਸ ਦੇ ਨਾਲ ਹੀ ਖਾਨ ਦੇ ਵਟਸਐਪ ਚੈਟ ਦੇ ਹਵਾਲੇ ਤੋਂ ਉਨ੍ਹਾਂ ਦੇ ਸਾਜ਼ਿਸ਼ 'ਚ ਸ਼ਾਮਲ ਹੋਣ ਦਾ ਇਲਜ਼ਾਮ ਦੁਹਰਾਇਆ।


ਆਰਿਅਨ ਦੀ ਗ੍ਰਿਫਤਾਰੀ ਤੋਂ ਬਾਅਦ ਤੋਂ ਐਨਸੀਬੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵਿਅਕਤੀਗਤ ਤੌਰ 'ਤੇ ਕੁਝ ਵੀ ਨਹੀਂ ਮਿਲਿਆ। ਹਾਲਾਂਕਿ ਵਟਸਐਪ ਚੈਟ ਤੋਂ ਉਨ੍ਹਾਂ ਦੇ ਮਾਦਕ ਪਦਾਰਥ ਤਸਕਰਾਂ ਨਾਲ ਸਬੰਧ ਦਾ ਖੁਲਾਸਾ ਹੋਇਆ ਹੈ। ਏਐਸਜੀ ਨੇ ਅੱਗੇ ਕਿਹਾ ਕਿ ਕਰੂਜ਼ ਸ਼ਿਪ 'ਤੇ ਮਰਚੈਂਟ ਕੋਲੋਂ ਜ਼ਬਤ ਪਦਾਰਥ ਆਰਿਅਨ ਤੇ ਮਰਚੈਂਟ ਲਈ ਸੀ। ਐਨਸੀਬੀ ਇਹ ਵੀ ਦਾਅਵਾ ਕਰ ਰਹੀ ਹੈ ਕਿ ਆਰਿਅਨ ਦੇ ਅੰਤਰ-ਰਾਸ਼ਟਰੀ ਮਾਦਕ ਪਦਾਰਥ ਗਿਰੋਹ ਦੇ ਮੈਂਬਰਾਂ ਨਾਲ ਸਬੰਧ ਹਨ।