Sonu Nigam News: ਮਸ਼ਹੂਰ ਗਾਇਕ ਸੋਨੂੰ ਨਿਗਮ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਦਰਅਸਲ, ਦਿੱਲੀ ਵਿੱਚ ਚੱਲ ਰਹੇ ਉਨ੍ਹਾਂ ਦੇ ਲਾਈਵ ਕੰਸਰਟ ਦੌਰਾਨ ਦਰਸ਼ਕਾਂ ਨੇ ਉਨ੍ਹਾਂ 'ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਇਹ ਘਟਨਾ 23 ਮਾਰਚ ਐਤਵਾਰ ਨੂੰ ਦਿੱਲੀ ਟੈਕਨਾਲੋਜੀਕਲ ਯੂਨੀਵਰਸਿਟੀ (DTU) ਦੇ ਐਂਜੀਫੈਸਟ 2025 ਪ੍ਰੋਗਰਾਮ ਵਿੱਚ ਵਾਪਰੀ, ਜਿੱਥੇ ਸੋਨੂੰ ਨਿਗਮ ਆਪਣੀ ਪਰਫਾਰਮੈਂਸ ਦੇ ਰਹੇ ਸਨ।
ਸੋਨੂੰ ਨਿਗਮ ਪਰਫਾਰਮੈਂਸ ਦੇ ਰਹੇ ਸਨ, ਅਚਾਨਕ ਦਰਸ਼ਕਾਂ ਨੇ ਪੱਥਰਬਾਜ਼ੀ ਕੀਤੀ ਸ਼ੁਰੂ
ਸੋਨੂੰ ਨਿਗਮ ਆਪਣੀ ਪਰਫਾਰਮੈਂਸ ਦੇ ਰਹੇ ਸਨ, ਜਦੋਂ ਅਚਾਨਕ ਦਰਸ਼ਕਾਂ ਦੇ ਇੱਕ ਬੇਕਾਬੂ ਸਮੂਹ ਨੇ ਸਟੇਜ ਵੱਲ ਪੱਥਰ ਅਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਹੰਗਾਮਾ ਹੋ ਗਿਆ ਅਤੇ ਸੋਨੂੰ ਨਿਗਮ ਨੂੰ ਆਪਣਾ ਸ਼ੋਅ ਵਿਚਕਾਰ ਹੀ ਬੰਦ ਕਰਨਾ ਪਿਆ। ਇਹ ਸਮਾਗਮ ਲੱਖਾਂ ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਹੋ ਰਿਹਾ ਸੀ ਅਤੇ ਪੱਥਰਬਾਜ਼ੀ ਹੋਣ ਕਾਰਨ ਗਾਇਕ ਨੂੰ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ।
ਸੋਨੂੰ ਨਿਗਮ ਨੇ ਬੇਕਾਬੂ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਦੀ ਕੀਤੀ ਅਪੀਲ
ਇਸ ਦੌਰਾਨ ਸੋਨੂੰ ਨਿਗਮ ਨੇ ਬੇਕਾਬੂ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਮੈਂ ਇੱਥੇ ਤੁਹਾਡੇ ਸਾਰਿਆਂ ਨਾਲ ਚੰਗਾ ਸਮਾਂ ਬਿਤਾਉਣ ਲਈ ਹਾਂ, ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਮੌਜ-ਮਸਤੀ ਨਹੀਂ ਕਰਨੀ ਚਾਹੀਦੀ, ਪਰ ਕਿਰਪਾ ਕਰਕੇ ਅਜਿਹਾ ਨਾ ਕਰੋ।"
ਇਸ ਪੱਥਰਬਾਜ਼ੀ ਦੌਰਾਨ ਟੀਮ ਦੇ ਕਈ ਮੈਂਬਰ ਵੀ ਹੋਏ ਜ਼ਖ਼ਮੀ
ਹਾਲਾਂਕਿ, ਇਸ ਪੱਥਰਬਾਜ਼ੀ ਦੌਰਾਨ ਸੋਨੂੰ ਨਿਗਮ ਦੀ ਟੀਮ ਦੇ ਕੁਝ ਮੈਂਬਰ ਵੀ ਜ਼ਖਮੀ ਹੋ ਗਏ। ਪਰ ਇਸ ਦੇ ਬਾਵਜੂਦ, ਸੋਨੂੰ ਨਿਗਮ ਨੇ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਆਪਣਾ ਸ਼ੋਅ ਦੁਬਾਰਾ ਸ਼ੁਰੂ ਕੀਤਾ। ਇਸ ਘਟਨਾ ਤੋਂ ਬਾਅਦ, ਸੋਨੂੰ ਨਿਗਮ ਦੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਇਸ ਤਰ੍ਹਾਂ ਦੇ ਹਿੰਸਕ ਵਿਵਹਾਰ ਦੀ ਨਿੰਦਾ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।