Alia Bhatt Ranbir Kapoor Wedding: ਆਲੀਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ ਦੀਆਂ ਰਸਮਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਵਿਆਹ ਨੂੰ ਲੈ ਕੇ ਉਨ੍ਹਾਂ ਦੇ ਖ਼ਾਸ ਦੋਸਤ ਤੇ ਫ਼ਿਲਮ ਡਾਇਰੈਕਟਰ ਅਯਾਨ ਮੁਖਰਜੀ ਨੇ ਜੋੜੇ ਨੂੰ ਨਵੀਂ ਜ਼ਿੰਦਗੀ ਲਈ ਬਹੁਤ ਹੀ ਖ਼ਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਯਾਨ ਮੁਖਰਜੀ ਨੇ ਆਪਣੀ ਆਉਣ ਵਾਲੀ ਫ਼ਿਲਮ 'ਬ੍ਰਹਮਾਸਤਰ' ਦਾ ਇੱਕ ਗੀਤ ਸ਼ੇਅਰ ਕੀਤਾ ਹੈ, ਜਿਸ 'ਚ ਆਲੀਆ ਤੇ ਰਣਬੀਰ ਇੱਕ ਰੋਮਾਂਟਿਕ ਰੂਪ 'ਚ ਇਕੱਠੇ ਨਜ਼ਰ ਆ ਰਹੇ ਹਨ।


ਆਲੀਆ-ਰਣਬੀਰ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਅਯਾਨ ਨੇ ਲਿਖਿਆ, "ਰਣਬੀਰ ਤੇ ਆਲੀਆ ਲਈ! ਤੇ... ਉਹ ਬਹੁਤ ਜਲਦੀ ਇਸ ਪਵਿੱਤਰ ਯਾਤਰਾ ਦੀ ਸ਼ੁਰੂਆਤ ਕਰਨ ਜਾ ਰਹੇ ਹਨ! ਰਣਬੀਰ ਤੇ ਆਲੀਆ... ਇਸ ਦੁਨੀਆਂ 'ਚ ਮੇਰੇ ਸਭ ਤੋਂ ਕਰੀਬੀ ਤੇ ਪਿਆਰੇ ਲੋਕ ਹਨ। ਉਹ ਮੇਰੇ ਲਈ ਇੱਕ ਸੇਫ ਤੇ ਹੈੱਪੀ ਦੁਨੀਆਂ ਹਨ, ਜਿਨ੍ਹਾਂ ਨੇ ਮੇਰੀ ਜ਼ਿੰਦਗੀ 'ਚ ਸਭ ਕੁਝ ਜੋੜਿਆ ਹੈ ਤੇ ਪੂਰੀ ਤਰ੍ਹਾਂ ਨਿਰਸਵਾਰਥ ਹੋ ਕੇ ਸਾਡੀ ਫ਼ਿਲਮ ਲਈ ਕੰਮ ਕੀਤਾ ਹੈ।"


ਉਨ੍ਹਾਂ ਅੱਗੇ ਲਿਖਿਆ, "ਅਸੀਂ ਉਨ੍ਹਾਂ ਦੀ ਮੁਲਾਕਾਤ ਦਾ ਇੱਕ ਹਿੱਸਾ ਸਾਂਝਾ ਕਰਨਾ ਸੀ, ਸਾਡੀ ਫਿਲਮ ਤੋਂ, ਸਾਡੇ ਗੀਤ ਕੇਸਰੀਆ ਤੋਂ, ਉਨ੍ਹਾਂ ਨੂੰ ਮਨਾਉਣ ਲਈ... ਉਨ੍ਹਾਂ ਨੂੰ ਤੋਹਫ਼ੇ ਵਜੋਂ!! ਕਾਮਨਾ ਕਰਦੇ ਹੋਏ ਕਿ ਆਉਣ ਵਾਲੀ ਜ਼ਿੰਦਗੀ ਲਈ ਇਕ ਅਦਭੁੱਤ ਨਵੇਂ ਅਧਿਆਏ 'ਚ ਐਂਟਰੀ ਕਰਨ ਦੇ ਨਾਲ-ਨਾਲ ਹਮੇਸ਼ਾ ਲਈ ਊਰਜਾ ਤੇ ਸਾਰੇ ਅਸ਼ੀਰਵਾਦ, ਸਾਰੀਆਂ ਖੁਸ਼ੀਆਂ ਤੇ ਸਾਰੀ ਪਵਿੱਤਰਤਾ ਉਨ੍ਹਾਂ ਨੂੰ ਘੇਰ ਲਵੇ।"






ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਵਿਆਹ ਦੀਆਂ ਤਿਆਰੀਆਂ


ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦੀ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ ਹੋ ਰਹੀ ਹੈ। ਰਣਬੀਰ ਕਪੂਰ ਦੇ ਘਰ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਉਨ੍ਹਾਂ ਦੇ ਘਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਆਲੀਆ ਭੱਟ ਤੇ ਰਣਬੀਰ ਕਪੂਰ 13 ਤੋਂ 17 ਅਪ੍ਰੈਲ ਦਰਮਿਆਨ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।


ਆਲੀਆ ਤੇ ਰਣਬੀਰ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਫੈਨਜ਼ ਉਨ੍ਹਾਂ ਦੇ ਵਿਆਹ ਨਾਲ ਜੁੜੀ ਹਰ ਖ਼ਬਰ ਜਾਣਨਾ ਚਾਹੁੰਦੇ ਹਨ। ਇਸ ਦੌਰਾਨ ਉਨ੍ਹਾਂ ਦੇ ਫਿਟਨੈੱਸ ਕੋਚ ਸ਼ਿਵੋਹਮ (ਦੀਪੇਸ਼ ਭੱਟ) ਨੇ ਰਣਬੀਰ ਕਪੂਰ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਸ਼ਿਵੋਮ ਡੇਢ ਸਾਲ ਤੋਂ ਰਣਬੀਰ ਕਪੂਰ ਦੀ ਫਿਟਨੈੱਸ ਦਾ ਧਿਆਨ ਰੱਖ ਰਹੇ ਹਨ। ਇੱਕ ਇੰਟਰਵਿਊ 'ਚ ਉਨ੍ਹਾਂ ਨੇ ਰਣਬੀਰ ਕਪੂਰ ਦੀ ਫਿਟਨੈੱਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਉਹ ਰਣਬੀਰ ਕਪੂਰ ਨੂੰ ਟ੍ਰੇਨਿੰਗ ਦੇ ਰਹੇ ਹਨ, ਉਦੋਂ ਤੋਂ ਉਨ੍ਹਾਂ ਨੇ ਰੋਟੀ ਨਹੀਂ ਖਾਧੀ ਹੈ।


ਇਹ ਵੀ ਪੜ੍ਹੋਮਹਿੰਗਾਈ ਨੇ ਤੋੜੇ ਰਿਕਾਰਡ! ਇੱਕੋ ਸਾਲ 'ਚ ਖਾਣ-ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਸਿੱਖਿਆ ਤੇ ਤੇਲ ਤੱਕ ਸਭ ਕੁਝ ਮਹਿੰਗਾ, ਆਮ ਬੰਦਾ ਦਾ ਜਿਉਣਾ ਮੁਹਾਲ