Dream Girl 2 Day 2nd Collection: ਅਦਾਕਾਰ ਆਯੁਸ਼ਮਾਨ ਖੁਰਾਣਾ ਅਤੇ ਅਨੰਨਿਆ ਪਾਂਡੇ ਦੀ ਕਾਮੇਡੀ ਡਰਾਮਾ ਫਿਲਮ 'ਡ੍ਰੀਮ ਗਰਲ 2' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। 'ਡ੍ਰੀਮ ਗਰਲ 2' ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਫਿਲਮ ਨੇ ਦੂਜੇ ਦਿਨ 14 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ, ਇਸ ਤਰ੍ਹਾਂ ਫਿਲਮ ਨੇ 2 ਦਿਨਾਂ 'ਚ ਕੁੱਲ 24.69 ਕਰੋੜ ਦੀ ਕਮਾਈ ਕਰ ਲਈ ਹੈ।


'ਡ੍ਰੀਮ ਗਰਲ 2' ਸ਼ੁੱਕਰਵਾਰ (25 ਅਗਸਤ 2023) ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਸਕਨੀਲਕ ਦੀ ਰਿਪੋਰਟ ਮੁਤਾਬਕ ਫਿਲਮ ਨੇ ਰਿਲੀਜ਼ ਦੇ ਪਹਿਲੇ ਹੀ ਦਿਨ 10.69 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਹੀ 'ਡ੍ਰੀਮ ਗਰਲ 2' ਆਯੁਸ਼ਮਾਨ ਖੁਰਾਨਾ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਫਿਲਮ ਬਣ ਗਈ ਹੈ। ਦੂਜੇ ਪਾਸੇ ਦੂਜੇ ਦਿਨ ਦੀ ਕਮਾਈ ਨਾਲ ਫਿਲਮ ਨੇ ਕੁੱਲ 24.69 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।


'ਗਦਰ 2' ਤੇ 'ਓਐਮਜੀ 2' ਵਿਚਾਲੇ ਚੱਲਿਆ 'ਡ੍ਰੀਮ ਗਰਲ 2' ਦਾ ਜਾਦੂ


ਦੱਸ ਦੇਈਏ ਕਿ 11 ਅਗਸਤ ਨੂੰ ਸੰਨੀ ਦਿਓਲ ਦੀ ਗਦਰ 2 ਅਤੇ ਓਐਮਜੀ 2 ਰਿਲੀਜ਼ ਹੋਈਆਂ ਸਨ, ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਫਿਲਮਾਂ ਨੇ ਬਾਕਸ ਆਫਿਸ 'ਤੇ ਦਬਦਬਾ ਬਣਾਇਆ ਸੀ। 18 ਅਗਸਤ ਨੂੰ ਅਭਿਸ਼ੇਕ ਬੱਚਨ ਅਤੇ ਸੈਯਾਮੀ ਖੇਰ ਦੀ ਫਿਲਮ 'ਘੂਮਰ' ਰਿਲੀਜ਼ ਹੋਈ ਸੀ ਪਰ ਇਹ ਫਿਲਮ ਗਦਰ 2 ਅਤੇ OMG 2 ਤੋਂ ਅੱਗੇ ਨਹੀਂ ਚੱਲ ਸਕੀ। ਦੂਜੇ ਪਾਸੇ 'ਡ੍ਰੀਮ ਗਰਲ 2' ਇਨ੍ਹਾਂ ਤਿੰਨਾਂ ਫਿਲਮਾਂ 'ਚ ਜਗ੍ਹਾ ਬਣਾ ਚੁੱਕੀ ਹੈ ਅਤੇ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ।


ਕਾਮੇਡੀ ਦਾ ਜ਼ਬਰਦਸਤ ਡੋਜ਼ ਦੇ ਰਹੀ 'ਡ੍ਰੀਮ ਗਰਲ 2'


'ਡ੍ਰੀਮ ਗਰਲ 2' ਆਯੁਸ਼ਮਾਨ ਖੁਰਾਣਾ ਦੀ ਸਾਲ 2019 'ਚ ਆਈ ਫਿਲਮ 'ਡ੍ਰੀਮ ਗਰਲ' ਦਾ ਸੀਕਵਲ ਹੈ। ਫਿਲਮ 'ਚ ਆਯੁਸ਼ਮਾਨ ਨੇ ਪੂਜਾ ਦੀ ਆਵਾਜ਼ ਨਾਲ ਦਰਸ਼ਕਾਂ ਨੂੰ ਹਸਾਇਆ ਅਤੇ ਹੁਣ 'ਡ੍ਰੀਮ ਗਰਲ 2' 'ਚ ਆਯੁਸ਼ਮਾਨ 'ਪੂਜਾ' ਦੇ ਅਵਤਾਰ 'ਚ ਦਰਸ਼ਕਾਂ ਨੂੰ ਕਾਮੇਡੀ ਦੀ ਪੂਰੀ ਡੋਜ਼ ਦੇ ਰਹੇ ਹਨ। ਫਿਲਮ 'ਚ ਉਨ੍ਹਾਂ ਨਾਲ ਅਨੰਨਿਆ ਪਾਂਡੇ ਮੁੱਖ ਭੂਮਿਕਾ 'ਚ ਨਜ਼ਰ ਆਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।