Gadar 2 Box Office Collection: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਅਦਾਕਾਰਾ ਅਮੀਸ਼ਾ ਪਟੇਲ ਦੀ ਫਿਲਮ 'ਗਦਰ 2' ਨੇ ਸ਼ਨੀਵਾਰ, 26 ਅਗਸਤ ਨੂੰ ਬਾਕਸ ਆਫਿਸ 'ਤੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਜੀ ਹਾਂ, ਮੰਨਿਆ ਜਾ ਰਿਹਾ ਸੀ ਕਿ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਡ੍ਰੀਮ ਗਰਲ 2' ਤੋਂ 'ਗਦਰ 2' ਦੀ ਕਮਾਈ 'ਚ ਕੁਝ ਫਰਕ ਆ ਸਕਦਾ ਹੈ। ਪਰ ਅਜਿਹਾ ਬਿਲਕੁਲ ਨਹੀਂ ਹੋਇਆ। ਆਯੁਸ਼ਮਾਨ ਖੁਰਾਨਾ ਦੀ ਫਿਲਮ 'ਡ੍ਰੀਮ ਗਰਲ 2' ਵੀ ਇਸ ਫਿਲਮ ਦੀ ਰਫਤਾਰ ਨੂੰ ਰੋਕ ਨਹੀਂ ਸਕੀ।


ਹੁਣ ਤੱਕ ਦੀ ਤੀਜੀ ਸਭ ਤੋਂ ਵੱਡੀ ਹਿੰਦੀ ਹਿੱਟ ਫਿਲਮ


ਤਾਰਾ ਸਿੰਘ ਨੂੰ ਪੂਰੀ ਦੁਨੀਆ 'ਚ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਹਰ ਪਾਸੇ ਚਰਚਾ ਹੈ। ਤਾਰਾ ਸਿੰਘ ਅਤੇ ਸਕੀਨਾ ਦੀ ਕਹਾਣੀ ਨੇ ਦੁਨੀਆ ਭਰ ਵਿੱਚ ਕਰੋੜਾਂ ਦਾ ਕਾਰੋਬਾਰ ਕੀਤਾ ਹੈ। ਹਾਲ ਹੀ 'ਚ ਇਸ ਦੀ 16ਵੇਂ ਦਿਨ ਦੀ ਕਮਾਈ ਸਾਹਮਣੇ ਆਈ ਹੈ। ਇਕ ਰਿਪੋਰਟ ਮੁਤਾਬਕ ਫਿਲਮ ਨੇ ਸ਼ਨੀਵਾਰ ਨੂੰ 13 ਕਰੋੜ ਦੀ ਕਮਾਈ ਕੀਤੀ ਹੈ। ਪਿਛਲੇ 5 ਦਿਨਾਂ ਤੋਂ ਗਦਰ 2 ਦੀ ਕਮਾਈ 'ਚ ਕਮੀ ਆਈ ਸੀ ਪਰ ਅੱਜ ਯਾਨਿ ਬੀਤੇ ਦਿਨ ਸ਼ਨੀਵਾਰ ਨੂੰ ਫਿਲਮ ਨੇ ਪਿਛਲੇ ਦਿਨ ਦੇ ਮੁਕਾਬਲੇ ਦੁੱਗਣਾ ਕਲੈਕਸ਼ਨ ਕਰ ਲਿਆ ਹੈ।





ਹੁਣ ਫਿਲਮ ਦੀ ਕੁੱਲ ਕਮਾਈ 440 ਕਰੋੜ ਹੋ ਗਈ ਹੈ। ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਐਤਵਾਰ ਨੂੰ ਫਿਲਮ ਘਰੇਲੂ ਬਾਕਸ ਆਫਿਸ 'ਤੇ 450 ਦੇ ਅੰਕੜੇ ਨੂੰ ਛੂਹ ਲਵੇਗੀ। ਇਸ ਦੇ ਨਾਲ ਹੀ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਇਸ ਫਿਲਮ ਦਾ ਕਲੈਕਸ਼ਨ 575 ਕਰੋੜ ਰੁਪਏ ਦਾ ਅੰਕੜਾ ਪਾਰ ਕਰਦਾ ਨਜ਼ਰ ਆ ਰਿਹਾ ਹੈ। ਗਦਰ 2 ਦੀ ਗੱਲ ਕਰੀਏ ਤਾਂ ਇਹ 2001 ਦੀ ਫਿਲਮ ਦਾ ਸੀਕਵਲ ਹੈ। ਇਸ ਦੇ ਸੀਕਵਲ 'ਚ ਸਿਰਫ ਗਦਰ ਦੀ ਸਟਾਰਕਾਸਟ ਨਜ਼ਰ ਆਈ ਹੈ। ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਚੁੱਕੇ ਹਨ।


ਸੰਨੀ ਦਿਓਲ ਦੀ ਗਦਰ 2 ਨੇ 16ਵੇਂ ਦਿਨ ਇਤਿਹਾਸ ਰਚ ਦਿੱਤਾ


ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਗਦਰ 2 ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ। ਫਿਲਮ ਨੇ ਦੁਨੀਆ ਭਰ 'ਚ 500 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ।