ਨਵੀਂ ਦਿੱਲੀ: ਕੈਟਰੀਨਾ ਕੈਫ ਤੇ ਸਿਧਾਰਥ ਮਲਹੋਤਰਾ ਦੀ ਫ਼ਿਲਮ 'ਬਾਰ ਬਾਰ ਦੇਖੋ' ਨੇ ਦੋ ਦਿਨ ਵਿੱਚ 14 ਕਰੋੜ ਦੀ ਕਮਾਈ ਕੀਤੀ ਹੈ। ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਟਵਿੱਟਰ ਉੱਤੇ ਦੱਸਿਆ ਕਿ ਫ਼ਿਲਮ ਨੇ ਸ਼ੁੱਕਰਵਾਰ ਨੂੰ 6.81 ਕਰੋੜ ਤੇ 7.65 ਕਰੋੜ ਦੀ ਕਮਾਈ ਕੀਤੀ ਹੈ।

 

 

 

 

 

 

ਹਾਲਾਂਕਿ ਫ਼ਿਲਮ ਨੂੰ ਪਹਿਲੇ ਦਿਨ ਚੰਗਾ ਰਿਵਿਊ ਮਿਲਿਆ ਪਰ ਫਿਰ ਪਹਿਲੇ ਦਿਨ ਇਹ ਚੰਗੀ ਕਮਾਈ ਨਹੀਂ ਕਰ ਪਾਈ। ਫ਼ਿਲਮ ਸਮੀਖਿਅਕ ਨੇ ਫ਼ਿਲਮ ਨੂੰ ਪੂਰੇ ਨੰਬਰ ਦਿੱਤੇ ਸਨ। ਇਹ ਫ਼ਿਲਮ ਅਕਸੈਲ ਇੰਟਰਟੇਨਮੈਂਟ ਤੇ ਧਰਮਾਂ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੋਈ ਹੈ। ਫ਼ਿਲਮ ਦੀ ਡਾਇਰੈਕਟਰ ਨਿੱਤਿਆ ਮੇਹਰਾ ਹੈ। 'ਏਬੀਪੀ ਨਿਊਜ਼' ਨੇ ਫ਼ਿਲਮ ਨੂੰ ਤਿੰਨ ਸਟਾਰ ਦਿੱਤੇ ਹਨ।

 

 

 

 

'ਏਬੀਪੀ ਨਿਊਜ਼' ਅਨੁਸਾਰ ਇਹ ਫ਼ਿਲਮ ਬਹੁਤ ਹੀ ਖ਼ੂਬਸੂਰਤ ਹੈ ਜੋ ਇਹ ਸੁਨੇਹਾ ਦਿੰਦੀ ਹੈ ਕਿ ਜ਼ਿੰਦਗੀ ਗਿਣਤੀ ਮਿਣਤੀ ਨਾਲ ਨਹੀਂ ਚੱਲਦੀ। ਇਸ ਦੇ ਨਾਲ ਹੀ ਸੁਹੇਲ ਖ਼ਾਨ ਦੀ ਫ਼ਿਲਮ 'ਫਿਰਕੀ ਅਲੀ' ਦੋ ਦਿਨ ਵਿੱਚ ਪੰਜ ਕਰੋੜ ਰੁਪਏ ਦੀ ਹੀ ਕਮਾਈ ਕਰ ਪਾਈ ਹੈ। ਇਸ ਫ਼ਿਲਮ ਨੇ ਪਹਿਲੇ ਦਿਨ 2.55 ਕਰੋੜ ਤੇ ਦੂਜੇ 2.85 ਕਰੋੜ ਦਾ ਕਾਰੋਬਾਰ ਕੀਤਾ। 'ਏਬੀਪੀ ਨਿਊਜ਼' ਨੇ ਇਸ ਫ਼ਿਲਮ ਨੂੰ ਡੇਢ ਸਟਾਰ ਦਿੱਤਾ ਹੈ।