Baba Siddique Murder: ਮੁੰਬਈ ਵਿੱਚ ਐਨਸੀਪੀ ਦੇ ਸੀਨੀਅਰ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਤੋਂ ਬਾਅਦ ਦੁਨੀਆ ਭਰ ਵਿੱਚ ਤਰਥੱਲੀ ਮੱਚੀ ਹੋਈ ਹੈ। ਇਸ ਮਾਮਲੇ ਨੂੰ ਲੈ ਕ੍ਰਾਈਮ ਬ੍ਰਾਂਚ ਜਾਂਚ ਵਿੱਚ ਜੁਟੀ ਹੋਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਸ ਸਨਸਨੀਖੇਜ਼ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸਦੇ ਨਾਲ ਹੀ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਦੱਸ ਦੇਈਏ ਕਿ ਹੁਣ ਤੱਕ ਛੇ ਵਿੱਚੋਂ ਤਿੰਨ ਮੁਲਜ਼ਮ ਪੁਲਿਸ ਨੇ ਫੜੇ ਹਨ। ਹੈਂਡਲਰ ਮੁਹੰਮਦ ਜ਼ੀਸ਼ਾਨ ਅਖਤਰ ਅਤੇ ਹੋਰਾਂ ਦੀ ਭਾਲ 'ਚ ਪੰਜ ਟੀਮਾਂ ਵੱਖ-ਵੱਖ ਸੂਬਿਆਂ 'ਚ ਛਾਪੇਮਾਰੀ ਕਰ ਰਹੀਆਂ ਹਨ। ਇਸ ਦੌਰਾਨ ਕਾਬੂ ਕੀਤੇ ਗਏ ਸ਼ੂਟਰਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਬਾਬਾ ਸਿੱਦੀਕੀ ਦਾ ਵਿਧਾਇਕ ਪੁੱਤਰ ਜੀਸ਼ਾਨ ਸਿੱਦੀਕੀ ਵੀ ਬਿਸ਼ਨੋਈ ਗੈਂਗ ਦੀ ਹਿੱਟ ਲਿਸਟ ਵਿੱਚ ਸ਼ਾਮਲ ਹੈ।


ਪਿਓ-ਪੁੱਤ ਦੋਵਾਂ ਨੂੰ ਮਾਰਨ ਦੀ ਮਿਲੀ ਸੀ ਸੁਪਾਰੀ: ਸ਼ੂਟਰ


ਪੁਲਿਸ ਸੂਤਰਾਂ ਅਨੁਸਾਰ ਸ਼ੂਟਰਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਦੋਵਾਂ ਪਿਓ-ਪੁੱਤ (ਬਾਬਾ ਸਿੱਦੀਕੀ ਅਤੇ ਜ਼ੀਸ਼ਾਨ) ਨੂੰ ਮਾਰਨ ਲਈ ਕੌਨਟਰੈਕਟ (ਸੁਪਾਰੀ) ਮਿਲਿਆ ਸੀ। ਸ਼ੂਟਰਾਂ ਨੂੰ ਉਮੀਦ ਸੀ ਕਿ ਸ਼ਨੀਵਾਰ ਸ਼ਾਮ ਨੂੰ ਦੋਵੇਂ ਪਿਓ-ਪੁੱਤ ਇਕੱਠੇ ਹੋਣਗੇ, ਪਰ ਅਜਿਹਾ ਨਾ ਹੋ ਸਕਿਆ ਤਾਂ ਪਹਿਲਾਂ ਜੋ ਵੀ ਮਿਲਿਆ, ਉਸ ਨੂੰ ਮਾਰਨ ਦੇ ਹੁਕਮ ਦਿੱਤੇ ਗਏ। ਜੀਸ਼ਾਨ ਸਿੱਦੀਕੀ ਬਾਂਦਰਾ ਈਸਟ ਤੋਂ ਕਾਂਗਰਸ ਦੇ ਵਿਧਾਇਕ ਹਨ। ਕੁਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਵਿਧਾਨ ਪ੍ਰੀਸ਼ਦ ਚੋਣਾਂ ਵਿੱਚ ਕਰਾਸ ਵੋਟਿੰਗ ਕਾਰਨ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।


Read More: Baba Siddique Funeral: ਬਾਬਾ ਸਿੱਦੀਕੀ ਦੀ ਅੰਤਿਮ ਵਿਦਾਈ 'ਚ ਭੁੱਬਾ ਮਾਰ ਰੋਇਆ ਬੇਟਾ ਜੀਸ਼ਾਨ, ਸਲਮਾਨ ਸਣੇ ਇਨ੍ਹਾਂ ਸਿਤਾਰਿਆਂ ਦੀਆਂ ਅੱਖਾਂ ਹੋਈਆਂ ਨਮ



ਸਿੱਦੀਕੀ ਦੇ ਸੁਰੱਖਿਆ ਗਾਰਡ 'ਤੇ ਮਿਰਚ ਪਾਊਡਰ ਸੁੱਟਿਆ


ਸ਼ਨੀਵਾਰ ਰਾਤ ਤਿੰਨ ਸ਼ੂਟਰਾਂ ਨੇ ਜੀਸ਼ਾਨ ਸਿੱਦੀਕੀ ਦੇ ਪਿਤਾ ਬਾਬਾ ਸਿੱਦੀਕੀ 'ਤੇ ਉਨ੍ਹਾਂ ਦੇ ਦਫਤਰ ਦੇ ਬਾਹਰ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ। ਘਟਨਾ ਦੌਰਾਨ ਹਮਲਾਵਰਾਂ ਨੇ ਸਿੱਦੀਕੀ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮ 'ਤੇ ਮਿਰਚਾਂ ਦਾ ਪਾਊਡਰ ਸੁੱਟਿਆ ਅਤੇ ਦੁਰਗਾ ਜਲੂਸ ਦੇ ਰੌਲੇ ਦੀ ਆੜ 'ਚ ਗੋਲੀਆਂ ਚਲਾ ਦਿੱਤੀਆਂ ਤਾਂ ਜੋ ਆਸ-ਪਾਸ ਮੌਜੂਦ ਲੋਕਾਂ ਨੂੰ ਇਸ ਦਾ ਪਤਾ ਨਾ ਲੱਗੇ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਕਤਲ ਨੂੰ ਅੰਜਾਮ ਦੇਣ ਲਈ ਉਸ ਨੇ ਡੇਢ ਮਹੀਨਾ ਪਹਿਲਾਂ ਕੁਰਲਾ 'ਚ ਕਿਰਾਏ 'ਤੇ ਕਮਰਾ ਲਿਆ ਸੀ ਅਤੇ ਆਟੋ-ਰਿਕਸ਼ਾ ਰਾਹੀਂ ਬਾਂਦਰਾ ਸਥਿਤ ਸਿੱਦੀਕੀ ਦੇ ਘਰ ਅਤੇ ਦਫ਼ਤਰ 'ਚ ਪੂਰੀ ਤਰ੍ਹਾਂ ਨਜ਼ਰ ਰੱਖੀ।
 
ਤੀਜੇ ਸ਼ੂਟਰ ਅਤੇ ਹੈਂਡਲਰ ਅਖਤਰ ਦੀ ਭਾਲ 'ਚ ਛਾਪੇਮਾਰੀ


ਪੁਲਿਸ ਅਨੁਸਾਰ, ਬਾਬਾ ਸਿੱਦੀਕੀ ਕਤਲ ਕਾਂਡ ਵਿੱਚ ਸ਼ਾਮਲ ਹੁਣ ਤੱਕ ਗੁਰਮੇਲ ਬਲਜੀਤ ਸਿੰਘ (ਹਰਿਆਣਾ), ਧਰਮਰਾਜ ਕਸ਼ਯਪ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਤੀਜਾ ਮੁਲਜ਼ਮ ਸ਼ਿਵਕੁਮਾਰ ਗੌਤਮ ਹਾਲੇ ਫਰਾਰ ਹੈ। ਪੁਲਿਸ ਮੁਤਾਬਕ ਉਸ ਨੂੰ ਆਖਰੀ ਵਾਰ ਪਨਵੇਲ ਨੇੜੇ ਦੇਖਿਆ ਗਿਆ ਸੀ। ਸ਼ਿਵਕੁਮਾਰ ਨੂੰ ਗ੍ਰਿਫਤਾਰ ਕਰਨ ਲਈ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਕਈ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਦਕਿ ਮੁੰਬਈ ਪੁਲਿਸ ਦਾ ਐਂਟੀ ਐਕਸਟੌਰਸ਼ਨ ਸੈੱਲ ਮਾਮਲੇ ਦੀ ਜਾਂਚ ਕਰ ਰਿਹਾ ਹੈ।


ਧਮਕੀ ਭਰੀ ਪੋਸਟ ਪਾਉਣ ਵਾਲਾ ਪ੍ਰਵੀਨ ਲੋਂਕਰ ਗ੍ਰਿਫਤਾਰ


ਇਸ ਤੋਂ ਇਲਾਵਾ ਬਿਸ਼ਨੋਈ ਗੈਂਗ ਦੇ ਅਪਰਾਧੀ ਸ਼ੁਭਮ ਰਾਮੇਸ਼ਵਰ ਲੋਨਕਰ ਉਰਫ ਸ਼ੁਭੂ ਲੋਨਕਰ ਦੇ ਭਰਾ ਪ੍ਰਵੀਨ ਲੋਨਕਰ ਨੂੰ ਕ੍ਰਾਈਮ ਬ੍ਰਾਂਚ ਨੇ ਐਤਵਾਰ ਰਾਤ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਸੀ। ਲੋਨਕਰ ਦੀ ਸੋਸ਼ਲ ਮੀਡੀਆ ਪੋਸਟ ਵਿੱਚ, ਲਾਰੈਂਸ ਗੈਂਗ ਨੇ ਕਤਲੇਆਮ ਦੀ ਜ਼ਿੰਮੇਵਾਰੀ ਲਈ ਸੀ। ਉਸ ਨੇ ਦਾਅਵਾ ਕੀਤਾ ਹੈ ਕਿ ਬਾਬਾ ਸਿੱਦੀਕੀ ਦੀ ਹੱਤਿਆ ਦਾਊਦ ਇਬਰਾਹਿਮ ਨਾਲ ਸਬੰਧ, ਸਲਮਾਨ ਖਾਨ ਨਾਲ ਨੇੜਤਾ ਅਤੇ ਅਨੂਪ ਥਾਪਨ ਦੀ ਮੌਤ ਕਾਰਨ ਹੋਈ ਸੀ। ਦੱਸ ਦੇਈਏ ਕਿ ਸ਼ੁਭਮ ਅਜੇ ਵੀ ਜੇਲ 'ਚ ਹੈ।


ਗੋਲੀ ਚਲਾਉਣ ਵਾਲਿਆਂ ਦਾ ਹੈਂਡਲਰ ਕੌਣ ?


ਬਾਬਾ ਸਿੱਦੀਕੀ ਨੂੰ ਮਾਰਨ ਵਾਲੇ ਸ਼ੂਟਰਾਂ ਦਾ ਹੈਂਡਲਰ ਮੁਹੰਮਦ ਜ਼ੀਸ਼ਾਨ ਅਖਤਰ ਹੈ। ਉਹ ਪਟਿਆਲਾ, ਪੰਜਾਬ ਦਾ ਵਸਨੀਕ ਹੈ। ਸਥਾਨਕ ਪੁਲਿਸ ਨੇ ਉਸ ਨੂੰ ਕਰੀਬ ਦੋ ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ। ਫਿਰ ਉਹ ਪਟਿਆਲਾ ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਕਾਰਕੁਨਾਂ ਦੇ ਸੰਪਰਕ ਵਿੱਚ ਆਇਆ। ਜਦੋਂ ਅਖਤਰ ਰਿਹਾਅ ਹੋਇਆ ਤਾਂ ਉਹ ਮੁੰਬਈ ਆ ਗਿਆ ਅਤੇ ਬਾਬਾ ਸਿੱਦੀਕੀ ਦੇ ਕਤਲ ਦੀ ਯੋਜਨਾ ਬਣਾਉਣ ਲੱਗਾ। ਦੱਸ ਦੇਈਏ ਕਿ ਜੀਸ਼ਾਨ ਅਖਤਰ ਦਾ ਇੱਕ ਦੋਸਤ ਸੌਰਭ ਮਹਾਕਾਲ ਹੈ, ਜਿਸ ਨੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਦਿੱਤੀ ਸੀ। ਸੌਰਭ ਦਾ ਅਸਲੀ ਨਾਂ ਸਿੱਧਾੇਸ਼ ਕਾਂਬਲੇ ਹੈ, ਮੁੰਬਈ ਕ੍ਰਾਈਮ ਬ੍ਰਾਂਚ ਨੇ ਵੀ ਉਸ ਤੋਂ ਪੁੱਛਗਿੱਛ ਕੀਤੀ ਹੈ।