ਨਵੀਂ ਦਿੱਲੀ : ਮੋਸਟ ਅਵੇਟੇਡ ਫਿਲਮ 'ਬਾਹੁਬਲੀ: ਦ ਕਨਕਲੂਜਨ' ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਇਸ ਫਿਲਮ ਦੇ ਡਾਇਰੈਕਟਰ ਨੇ ਇਹ ਐਲਾਨ ਕੀਤਾ ਹੈ ਕਿ ਇਸ ਫਿਲਮ ਦਾ ਪਹਿਲਾ ਪੋਸਟਰ 22 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ 28 ਅਪ੍ਰੈਲ 2017 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। rajamouli ss ✔@ssrajamouli First look of Baahubali 2 the conclusion will be out on 22nd oct, a day before Prabhas' birthday#WKKB ਰਾਜਮੌਲੀ ਨੇ ਲਿਖਿਆ ਹੈ ਕਿ ਇਸ ਫਿਲਮ ਦੇ ਮੁੱਖ ਅਦਾਕਾਰ ਪ੍ਰਭਾਸ਼ ਦੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਇਸ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਜਾਵੇਗਾ। ਇਸ ਟਵੀਟ ਦੇ ਨਾਲ ਇੱਕ ਹੈਸ਼ਟੈਗ ਵੀ ਹੈ #WKKB (Why Katappa Killed Baahubali- ਕੱਟਪਾ ਨੇ ਬਾਹੁਬਲੀ ਨੂੰ ਕਿਉਂ ਮਾਰਿਆ? Baahubali ✔@BaahubaliMovie October is a big month for us!! The first look of Baahubali - The Conclusion will be released on October 22nd!! #Baahubali2   ਦੱਸਣਯੋਗ ਹੈ ਕਿ ਬਾਹੁਬਲੀ ਵੇਖਣ ਤੋਂ ਬਾਅਦ ਜਿਸ ਸਵਾਲ ਦਾ ਜਵਾਬ ਦਰਸ਼ਕ ਪਿਛਲੇ ਸਾਲ ਤੋਂ ਹੀ ਲੱਭ ਰਹੇ ਹਨ ਕਿ ਆਖਰ ਕਟੱਪਾ ਨੇ ਬਾਹੁਬਲੀ ਨੂੰ ਕਿਉਂ ਮਾਰਿਆ, ਇਸ ਦਾ ਜਵਾਬ ਸਿਰਫ ਤਿੰਨ ਲੋਕਾਂ ਨੂੰ ਪਤਾ ਹੈ। ਉਹ ਹਨ ਪ੍ਰਭਾਸ਼, ਨਿਰਦੇਸ਼ਕ ਐਸ.ਐਸ. ਰਾਜਾਮੌਲੀ ਤੇ ਕਹਾਣੀਕਾਰ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕਲਾਈਮੈਕਸ ਲੀਕ ਨਾ ਹੋ ਜਾਏ, ਇਸ ਲਈ ਡਾਇਰੈਕਟਰ ਰਾਜਾਮੌਲੀ ਨੇ 'ਬਾਹੁਬਲੀ:ਦ ਕਨਕਲੂਜਨ' ਦੇ ਇੱਕ, ਦੋ ਜਾਂ ਤਿੰਨ ਨਹੀਂ ਸਗੋਂ ਚਾਰ ਕਲਾਈਮੈਕਸ ਸ਼ੂਟ ਕੀਤੇ ਹਨ। ਹਾਲੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਕਿਹੜਾ ਕਲਾਈਮੈਕਸ ਫਿਲਮ ਵਿੱਚ ਵਿਖਾਇਆ ਜਾਏਗਾ। ਇਸ ਫਿਲਮ ਦੀ ਪੂਰੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇਸ ਬਾਰੇ ਕੋਈ ਫੈਸਲਾ ਲਿਆ ਜਾਏਗਾ।