Bharti Singh Birthday Special: ਕਾਮੇਡੀ ਜਗਤ 'ਚ ਬਤੌਰ ਪ੍ਰਤੀਯੋਗੀ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਾਮੇਡੀਅਨ ਭਾਰਤੀ ਸਿੰਘ (Bharti Singh) ਅੱਜ 'ਲਾਫਟਰ ਕੁਈਨ' ਦੇ ਨਾਂ ਨਾਲ ਜਾਣੀ ਜਾਂਦੀ ਹੈ। 3 ਜੁਲਾਈ 1984 ਨੂੰ ਜਨਮੀ ਭਾਰਤੀ ਸਿੰਘ 2 ਸਾਲ ਦੀ ਸੀ ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ।
ਮਾਂ ਨੇ ਇਕੱਲੇ ਭਾਰਤੀ ਤੇ ਉਸ ਦੇ ਦੋ ਭੈਣਾਂ-ਭਰਾਵਾਂ ਦਾ ਪਾਲਣ ਪੋਸ਼ਣ ਕੀਤਾ। ਭਾਰਤੀ ਕਈ ਵਾਰ ਆਪਣੇ ਸਟਰਗਲ ਬਾਰੇ ਗੱਲ ਕਰ ਚੁੱਕੀ ਹੈ। ਇੱਕ ਵਾਰ ਉਸ ਨੂੰ ਆਪਣੀ ਜ਼ਿੰਦਗੀ ਦਾ ਉਹ ਪੜਾਅ ਯਾਦ ਆਇਆ, ਜਦੋਂ ਉਸ ਨੂੰ ਪੈਸਿਆਂ ਲਈ ਕਿਸੇ ਅਦਾਕਾਰ ਦੇ ਸਾਹਮਣੇ ਹੱਥ ਫੈਲਾਉਣੇ ਪਏ ਸਨ।
ਜੀ ਹਾਂ! ਕਾਮੇਡੀ ਦੀ ਦੁਨੀਆ 'ਤੇ ਰਾਜ ਕਰਨ ਵਾਲੀ ਭਾਰਤੀ ਸਿੰਘ ਕੋਲ ਪੈਸੇ ਦੀ ਕੋਈ ਕਮੀ ਨਹੀਂ ਪਰ ਇੱਕ ਸਮਾਂ ਸੀ ਜਦੋਂ ਉਹ ਆਰਥਿਕ ਤੌਰ 'ਤੇ ਬਹੁਤ ਕਮਜ਼ੋਰ ਸੀ। ਉਸ ਨੇ ਆਪਣੇ ਘਰ ਦਾ ਡਾਊਨ ਪੇਮੈਂਟ ਦੇਣਾ ਸੀ ਪਰ ਉਸ ਕੋਲ ਪੈਸੇ ਨਹੀਂ ਸਨ ਤਾਂ ਉਸ ਨੇ ਅਦਾਕਾਰ ਤੇ ਹੋਸਟ ਮਨੀਸ਼ ਪਾਲ ਤੋਂ 10 ਲੱਖ ਰੁਪਏ ਉਧਾਰ ਲਏ।
'ਟਾਈਮਜ਼ ਨਾਓ' ਦੀ ਇੱਕ ਰਿਪੋਰਟ ਮੁਤਾਬਕ ਭਾਰਤੀ ਸਿੰਘ ਨੇ ਮਨੀਸ਼ ਤੋਂ 10 ਲੱਖ ਰੁਪਏ ਮੰਗੇ ਸਨ ਤੇ ਅਦਾਕਾਰ ਨੇ ਉਸ ਨੂੰ ਇਸ ਸ਼ਰਤ 'ਤੇ ਪੈਸੇ ਦਿੱਤੇ ਸਨ ਕਿ ਉਹ ਬਾਅਦ ਵਿੱਚ ਵਾਪਸ ਕਰ ਦੇਵੇਗੀ। ਭਾਰਤੀ ਮੁਤਾਬਕ “ਮੈਂ ਮਨੀਸ਼ ਨੂੰ ਕਿਹਾ, ਮੈਨੂੰ 10 ਲੱਖ ਰੁਪਏ ਚਾਹੀਦੇ ਹਨ। ਉਸ ਨੇ ਕਿਹਾ, 'ਮੈਂ ਦਿਆਂਗਾ, ਪਰ ਮੈਨੂੰ ਬਾਅਦ ਵਿੱਚ ਇਸ ਦੀ ਜ਼ਰੂਰਤ ਹੈ'। ਮੈਂ ਕਿਹਾ, 'ਮੈਂ ਤੁਹਾਨੂੰ ਬਾਅਦ ਵਿੱਚ ਦੇਵਾਂਗੀ।' ਅਸੀਂ ਆਪਣਾ ਘਰ ਬਣਾਉਣ ਲਈ ਦੂਜੇ ਤੋਂ ਪੈਸੇ ਲਏ।
ਭਾਰਤੀ ਸਿੰਘ ਦਾ ਕਰੀਅਰ
ਭਾਰਤੀ ਸਿੰਘ ਨੇ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਤੋਂ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਕਾਮੇਡੀ ਦੀ ਦੁਨੀਆ ਵਿੱਚ ਆਪਣੀ ਸ਼ੁਰੂਆਤ ਕੀਤੀ, ਜਿੱਥੇ ਉਸਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੂਜੇ ਨੰਬਰ 'ਤੇ ਆਉਣ ਦੇ ਬਾਵਜੂਦ ਉਸ ਦੀ ਕਿਸਮਤ ਇੱਥੋਂ ਹੀ ਖੁੱਲ੍ਹ ਗਈ ਸੀ। ਇਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਕਾਮੇਡੀ ਦੀ ਦੁਨੀਆ 'ਤੇ ਰਾਜ ਕਰਨਾ ਜਾਰੀ ਰੱਖਿਆ।
ਭਾਰਤੀ ਸਿੰਘ ਨੇ 'ਕਾਮੇਡੀ ਸਰਕਸ', 'ਕਾਮੇਡੀ ਨਾਈਟਸ ਬਚਾਓ' ਤੇ 'ਦ ਕਪਿਲ ਸ਼ਰਮਾ ਸ਼ੋਅ' ਵਰਗੇ ਰਿਐਲਿਟੀ ਸ਼ੋਅ ਰਾਹੀਂ ਦਰਸ਼ਕਾਂ ਨੂੰ ਹਸਾਇਆ ਹੈ। ਇਸ ਤੋਂ ਇਲਾਵਾ ਉਹ 'ਇੰਡੀਆਜ਼ ਗੌਟ ਟੈਲੇਂਟ', 'ਨੱਚ ਬਲੀਏ 8', 'ਇੰਡੀਆਜ਼ ਬੈਸਟ ਡਾਂਸਰ' ਤੇ 'ਹੁਨਰਬਾਜ਼: ਦੇਸ਼ ਦੀ ਸ਼ਾਨ' ਵਰਗੇ ਸ਼ੋਅਜ਼ ਨੂੰ ਵੀ ਹੋਸਟ ਕਰ ਚੁੱਕੀ ਹੈ।
ਭਾਰਤੀ ਸਿੰਘ ਦੀ ਸੰਪਤੀ
ਮੱਧ ਵਰਗ ਤੋਂ ਆਪਣੇ ਆਪ ਨੂੰ ਸਟਾਰ ਬਣਾਉਣ ਤੱਕ ਭਾਰਤੀ ਸਿੰਘ ਨੇ ਸਖ਼ਤ ਮਿਹਨਤ ਕੀਤੀ ਹੈ ਅਤੇ ਮਿਹਨਤ ਦਾ ਫਲ ਮਿੱਠਾ ਹੈ। ਕਦੇ ਪੈਸੇ ਲਈ ਤਰਸਣ ਵਾਲੀ ਭਾਰਤੀ ਸਿੰਘ ਅੱਜ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ। ਰਿਪੋਰਟਾਂ ਮੁਤਾਬਕ 2021 ਤੱਕ ਭਾਰਤੀ ਸਿੰਘ ਦੀ ਜਾਇਦਾਦ 22 ਕਰੋੜ ਰੁਪਏ ਦੇ ਕਰੀਬ ਹੈ।
ਭਾਰਤੀ ਸਿੰਘ ਦੀ ਕਮਾਈ
ਭਾਰਤੀ ਸਿੰਘ ਇੱਕ ਮਹੀਨੇ ਵਿੱਚ ਲਗਭਗ 25 ਲੱਖ ਰੁਪਏ ਕਮਾ ਲੈਂਦੀ ਹੈ, ਜਦੋਂ ਕਿ ਉਸਦੀ ਸਾਲਾਨਾ ਆਮਦਨ 3 ਕਰੋੜ ਰੁਪਏ ਤੋਂ ਵੱਧ ਹੈ। ਉਸਨੇ ਹੋਸਟਿੰਗ ਦੀ ਦੁਨੀਆ ਵਿੱਚ ਆਪਣਾ ਨਾਮ ਕਮਾਇਆ ਹੈ ਅਤੇ ਇਹੀ ਕਾਰਨ ਹੈ ਕਿ ਇੱਕ ਐਪੀਸੋਡ ਦੀ ਮੇਜ਼ਬਾਨੀ ਲਈ 6 ਤੋਂ 7 ਲੱਖ ਰੁਪਏ ਚਾਰਜ ਕਰਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫਿਲਹਾਲ ਉਹ 'ਦਿ ਕਪਿਲ ਸ਼ਰਮਾ ਸ਼ੋਅ' 'ਚ ਕੁਝ ਸਮਾਂ ਕਾਮੇਡੀ ਕਰਕੇ ਵੀ 5-6 ਲੱਖ ਰੁਪਏ ਕਮਾ ਲੈਂਦੀ ਹੈ।
ਭਾਰਤੀ ਸਿੰਘ ਦੀ ਨਿੱਜੀ ਜ਼ਿੰਦਗੀ
ਭਾਰਤੀ ਸਿੰਘ ਨੂੰ ਸਕ੍ਰੀਨ ਲੇਖਕ ਹਰਸ਼ ਲਿੰਬਾਚੀਆ ਵਿੱਚ ਆਪਣਾ ਪਿਆਰ ਮਿਲਿਆ ਹੈ, ਜਿਸ ਨੇ ਆਪਣੀ ਪਤਨੀ ਨਾਲ ਕਈ ਸ਼ੋਅ ਹੋਸਟ ਵੀ ਕੀਤੇ ਹਨ। ਭਾਰਤੀ ਅਤੇ ਹਰਸ਼ ਟਿਨਸੇਲ ਟਾਊਨ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਸਾਲ 2017 ਵਿੱਚ ਗੋਆ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਵਾਲਾ ਇਹ ਜੋੜਾ ਹੁਣ ਇੱਕ ਪੁੱਤਰ ਦਾ ਮਾਤਾ-ਪਿਤਾ ਵੀ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਭਾਵ 3 ਜੁਲਾਈ 2022 ਨੂੰ ਭਾਰਤੀ ਸਿੰਘ ਦਾ 38ਵਾਂ ਜਨਮ ਦਿਨ ਹੈ।
Bharti Singh Birthday: ਜਦੋਂ ਭਾਰਤੀ ਸਿੰਘ ਨੂੰ ਪੈਸਿਆਂ ਲਈ ਇਸ ਐਕਟਰ ਅੱਗੇ ਫੈਲਾਉਣੇ ਪਏ ਹੱਥ, ਅੱਜ ਕਰੋੜਾਂ
ਏਬੀਪੀ ਸਾਂਝਾ
Updated at:
03 Jul 2022 10:32 AM (IST)
Edited By: shankerd
ਕਾਮੇਡੀ ਜਗਤ 'ਚ ਬਤੌਰ ਪ੍ਰਤੀਯੋਗੀ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਾਮੇਡੀਅਨ ਭਾਰਤੀ ਸਿੰਘ (Bharti Singh) ਅੱਜ 'ਲਾਫਟਰ ਕੁਈਨ' ਦੇ ਨਾਂ ਨਾਲ ਜਾਣੀ ਜਾਂਦੀ ਹੈ। 3 ਜੁਲਾਈ 1984 ਨੂੰ ਜਨਮੀ ਭਾਰਤੀ ਸਿੰਘ 2 ਸਾਲ ਦੀ ਸੀ ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ।
Bharti Singh Birthday
NEXT
PREV
Published at:
03 Jul 2022 10:32 AM (IST)
- - - - - - - - - Advertisement - - - - - - - - -