ਮੁੰਬਈ: ਇੱਕ ਵਾਰ ਫਿਰ ਕਾਮੇਡੀ ਕੁਈਨ ਭਾਰਤੀ ਸਿੰਘ ਵੱਖਰੇ ਅੰਦਾਜ਼ ‘ਚ ਸਭ ਨੂੰ ਹਸਾਉਣ ਲਈ ਤਿਆਰ ਹੈ। ਭਾਰਤੀ ਨੇ ਆਪਣੇ ਫੈਨਸ ਲਈ ਪਹਿਲਾਂ ਵੀ ਕਾਫੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸੀ ਜੋ ਲੋਕਾਂ ਨੂੰ ਬਹੁਤ ਹੀ ਪਸੰਦ ਆਈਆਂ।
ਇੱਕ ਵਾਰ ਫਿਰ ਭਾਰਤੀ ਨੇ ਵੱਖਰੇ ਅੰਦਾਜ਼ ਵਿੱਚ ਆਪਣੀ ਕਾਮੇਡੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਬੜੇ ਹੀ ਹਾਸੇ ਵਾਲੇ ਤਰੀਕੇ ਨਾਲ ਐਡਿਟ ਕੀਤਾ ਹੈ। ਇਹ ਪੱਕਾ ਹੈ ਕਿ ਇਸ ਵੀਡੀਓ ਵਿੱਚ ਤੁਸੀਂ ਉਨ੍ਹਾਂ ਦੇ ਚਿਹਰੇ ਨੂੰ ਵੇਖ ਬਿਨਾ ਹੱਸੇ ਨਹੀਂ ਰਹਿ ਸਕਦੇ। ਇਸ ਨਾਲ ਹੀ ਬੜੀ ਪਿਆਰੀ ਬੱਚੇ ਦੀ ਆਵਾਜ਼ ਵਿੱਚ ਭਾਰਤੀ ਨੇ ਦੱਸਿਆ ਕਿ ਕਿਵੇਂ ਇਨ੍ਹਾਂ ਨੇ ਆਪਣੇ ਪਤੀ ਨਾਲ ਆਪਣੀ ਛੁੱਟੀ ਵਾਲੇ ਦਿਨ ਮਸਤੀ ਕੀਤੀ।
[embed]https://www.instagram.com/p/BlorBzNnxT8/?taken-by=bharti.laughterqueen[/embed]
ਇਸ ਤੋਂ ਇਲਾਵਾ ਕੁਝ ਦਿਨ ਪਹਿਲਾ ਵੀ ਭਾਰਤੀ ਸਿੰਘ ਨੇਂ ਆਪਣੀ ਇੱਕ ਕਾਮੇਡੀ ਵੀਡੀਓ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਸੀ। ਇਸ ‘ਚ ਇਨ੍ਹਾਂ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਇੱਕ ਬੱਚੇ ਦੀ ਨਕਲ ਕੀਤੀ ਸੀ। ਇਹ ਮਿਊਜੀਕਲੀ ਵੀਡੀਓ ਇੱਕਦਮ ਰੋਮਾਂਚ ਤੇ ਡਰਾਮੇ ਨਾਲ ਭਰੀ ਸੀ। ਵੀਡੀਓ ਨੂੰ ਇੰਸਟਾਗ੍ਰਾਮ ਤੇ ਹੁਣ ਤੱਕ 5 ਲੱਖ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ।
[embed]https://www.instagram.com/p/BlcAPuzltQ7/?taken-by=bharti.laughterqueen[/embed]
ਫਿਲਹਾਲ ਭਾਰਤੀ ਆਪਣੇ ਪਤੀ ਹਰਸ਼ ਨਾਲ ਰਿਐਲਟੀ ਸ਼ੋਅ `ਖਤਰੋਂ ਕੇ ਖਿਲਾੜੀ` ਦੇ ਸੀਜ਼ਨ 9 `ਚ ਹਿੱਸਾ ਲੈ ਰਹੀ ਹੈ ਜਿਸ ਦੀ ਸ਼ੂਟਿੰਗ ਲਈ ਉਹ ਭਾਰਤ ਤੋਂ ਬਾਹਰ ਹੈ। ਇਸ ਸ਼ੋਅ ਲਈ ਹਰਸ ਨੇ ਤੇ ਭਾਰਤੀ ਨੇ ਜਿਮਮਿੰਗ ਕੀਤੀ ਹੈ। ਹਰਸ਼ ਨੇ ਖੂਦ ਨੂੰ ਫਿੱਟ ਰੱਖਣ ਲਈ ਤੇ ਭਾਰਤੀ ਨੇ ਇਸ ਨਾਲ ਆਪਣਾ 10 ਕਿਲੋ ਤਕ ਵਜ਼ਨ ਘੱਟ ਕੀਤਾ ਹੈ।