ਚੰਡੀਗੜ੍ਹ: ਸਿੰਗਰ ਤੇ ਐਕਟਰ ਅਮਰਿੰਦਰ ਸਿੰਘ ਜਲਦੀ ਹੀ ਆਪਣੀ ਅਗਲੀ ਫ਼ਿਲਮ ‘ਅਸ਼ਕੇ’ ਲੈ ਕੇ ਆ ਰਹੇ ਹਨ। ਫ਼ਿਲਮ ਉਂਝ ਤਾਂ 27 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਪਰ ਅਜੇ ਤਕ ਫ਼ਿਲਮ ਦਾ ਟ੍ਰੇਲਰ ਵੀ ਸਾਹਮਣੇ ਨਹੀਂ ਆਇਆ। ਫ਼ਿਲਮ ਰਿਲੀਜ਼ ਹੋਣ ‘ਚ ਜਿੱਥੇ ਸਿਰਫ ਦੋ ਦਿਨ ਰਹੀ ਗਏ ਹਨ ਤਾਂ ਅਜਿਹੇ ‘ਚ ਫ਼ਿਲਮ ਦਾ ਗਾਣਾ ਜ਼ਰੂਰ ਰਿਲੀਜ਼ ਹੋ ਗਿਆ ਹੈ।
‘ਅਸ਼ਕੇ’ ਦੇ ਟ੍ਰੇਲਰ ਨੂੰ ਔਡੀਅੰਸ ਬੇਸਬਰੀ ਨਾਲ ਉਡੀਕ ਰਹੀ ਹੈ। ਫ਼ਿਲਮ ਦਾ ਗਾਣਾ ‘ਹੈਂਡਸਮ ਜੱਟਾ’ ਰਿਲੀਜ਼ ਹੋਇਆ ਹੈ, ਜੋ ਇੱਕ ਪਾਰਟੀ ਨੰਬਰ ਸੌਂਗ ਹੈ। ਜਿਸ ‘ਚ ਬੰਟੀ ਬੈਂਸ, ਹਿਮਾਂਸ਼ੀ ਖੁਰਾਨਾ ਤੇ ਜੌਰਡਨ ਸੰਧੂ ਨਜ਼ਰ ਆ ਰਹੇ ਹਨ। ਗੀਤ ਗਾਇਆ ਜੌਰਡਨ ਨੇ ਹੈ ਪਰ ਇਸ ਦੇ ਬੋਲ ਲਿਖੇ ਤੇ ਗਾਣੇ ਨੂੰ ਕੰਪੋਜ਼ ਕੀਤਾ ਹੈ ਬੰਟੀ ਬੈਂਸ ਨੇ। [embed] ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ ਅਮਰਿੰਦਰ ਗਿੱਲ ਦੇ ਨਾਲ ਸ਼ੰਜੀਦਾ ਸ਼ੇਖ ਨਜ਼ਰ ਆਵੇਗੀ। ਸੰਜੀਦਾ ਦੀ ਇਹ ਪਹਿਲੀ ਫ਼ਿਲਮ ਹੋਵੇਗੀ। ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਜਸਵਿੰਦਰ ਭੱਲਾ, ਹੌਬੀ ਧਾਲੀਵਾਲ, ਵੰਦਨਾ ਚੋਪੜਾ ਜਿਹੇ ਕਈ ਸਟਰਾਸ ਹਨ। ਫ਼ਿਲਮ ਦੀ ਕਹਾਣੀ ‘ਭੰਗੜੇ’ ‘ਤੇ ਅਧਾਰਤ ਹੈ।
ਫ਼ਿਲਮ ‘ਅਸ਼ਕੇ’ ਦੀ ਸ਼ੂਟਿੰਗ ਅੰਮ੍ਰਿਤਸਰ ਤੇ ਕੈਨੇਡਾ ‘ਚ ਵੀ ਹੋਈ ਹੈ। ਉਮੀਦ ਹੈ ਕਿ ਅਮਰਿੰਦਰ ਦੀ ਬਾਕੀ ਫ਼ਿਲਮਾਂ ਦੀ ਤਰ੍ਹਾਂ ਇਹ ਫ਼ਿਲਮ ਵੀ ਲੋਕਾਂ ਨੂੰ ਕਾਫੀ ਪਸੰਦ ਆਵੇ।