ਮੁੰਬਈ: ਟੀਵੀ ਅਦਾਕਾਰ ਸੁਯਸ਼ ਰਾਏ ਅੱਜ-ਕੱਲ੍ਹ ਹਾਲ ਹੀ ‘ਚ ਰਿਲੀਜ਼ ਹੋਏ ਆਪਣੇ ਗਾਣੇ ‘ਬੌਬ ਮਾਰਲੇ’ ਕਰਕੇ ਕਾਫੀ ਸੁਰਖੀਆਂ ‘ਚ ਹਨ। ਗਾਣਾ ਰਿਲੀਜ਼ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਤੇ ਇਸ ਦੀ ਚਾਰੇ ਪਾਸੇ ਕਾਫੀ ਤਾਰੀਫ਼ ਹੋ ਰਹੀ ਹੈ। ਗਾਣਾ ਹਰ ਕਿਸੇ ਦੀ ਜ਼ੁਬਾਨ ‘ਤੇ ਚੜ੍ਹਿਆ ਹੋਇਆ ਹੈ।
ਸੁਯਸ਼ ਨੇ ਇਸ ਗਾਣੇ ਨੂੰ ਸੰਗੀਤਕਾਰ ਐਲਓਸੀ ਨਾਲ ਮਿਲ ਕੇ ਤਿਆਰ ਕੀਤਾ ਹੈ, ਜਿਸ ਦੀ ਖ਼ਾਸ ਗੱਲ ਹੈ ਕਿ ਇਸ ਗਾਣੇ ‘ਚ ਸੁਯਸ਼ ਦੇ ਨਾਲ-ਨਾਲ ਵੀ.ਜੇ. ਬੈਨਾਫਸ਼ਾ ਅਤੇ ਦਿਵਿਆ ਅਗਰਵਾਲ ਦਾ ਜ਼ਬਰਦਸਤ ਡਾਂਸ ਦੇਖਣ ਨੂੰ ਮਿਲ ਰਿਹਾ ਹੈ। ਬੈਨ ਅਤੇ ਦਿਵਿਆ ਦੋਵੇਂ ਹੀ ਬਿਗ-ਬੌਸ ਕੰਟੈਸਟੈਂਟ ਪ੍ਰਿਅੰਕ ਸ਼ਰਮਾ ਨਾਲ ਨਜ਼ਦੀਕੀਆਂ ਕਾਰਨ ਸੁਰਖੀਆਂ ‘ਚ ਰਹੀ ਚੁੱਕੀਆਂ ਹਨ। ਜੇਕਰ ਸੁਯਸ਼ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਕਿਹਾ, ‘ਇਸ ਗਾਣੇ ਦਾ ਮਿਊਜ਼ਿਕ ਕਾਫੀ ਵੱਖਰਾ ਹੈ। ਇਹੀ ਕਾਰਨ ਹੈ ਕਿ ਮੈਂ ਇਸ ਨੂੰ ਕਰਨ ਲਈ ਹਾਂ ਕੀਤੀ। ਅੱਜ ਕੱਲ੍ਹ ਕਈ ਗਾਣੇ ਆ ਰਹੇ ਹਨ, ਜਿਨ੍ਹਾ ਦਾ ਮਿਊਜ਼ਿਕ ਮੈਨੂੰ ਇੱਕੋ ਜਿਹਾ ਹੀ ਲੱਗਦਾ ਹੈ। ਮੈਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਇਸ ‘ਚ ਕਾਮਯਾਬ ਵੀ ਰਿਹਾ ਹਾਂ’। [embed] ਇਸ ਤੋਂ ਬਾਅਦ ਜਦੋਂ ਸੁਯਸ਼ ਨੂੰ ਪੁੱਛਿਆ ਗਿਆ ਕਿ ਕੀ ਉਹ ਕੁਝ ਹੋਰ ਵੀ ਗਾਣੇ ਲੈ ਕੇ ਆ ਰਹੇ ਹਨ ਤਾਂ ਉਨ੍ਹਾਂ ਕਿਹਾ, ‘ਜੀ ਹਾਂ, ਮੈਂ ਟੀਵੀ ‘ਚ ਕਾਫੀ ਕੰਮ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਕੁਝ ਨਵਾਂ ਕਰਨਾ ਚਾਹੁੰਦਾ ਹਾਂ। ‘ਬੌਬ ਮਾਰਲੇ’ ਨੂੰ ਜੇਕਰ ਵਧੀਆ ਹੁੰਗਾਰਾ ਮਿਲਦਾ ਹੈ ਤਾਂ ਮੈਂ ਆਪਣੀ ਪਤਨੀ ਕਿਸ਼ਵਰ ਦੇ ਨਾਲ ਕੁਝ ਸੌਂਗਸ ਕਰਾਂਗਾ’।
ਇਸ ਤੋਂ ਕੁਝ ਸਮਾਂ ਪਹਿਲਾਂ ਸੁਯਸ਼ ਆਪਣੀ ਪਤਨੀ ਦੀਆਂ ਬਿਕਨੀ ਵਿੱਚ ਤਸਵੀਰਾਂ ‘ਤੇ ਟਿੱਪਣੀ ਕਰਕੇ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਹੋ ਚੁੱਕੇ ਹਨ। ਪਰ ਸੁਯਸ਼ ਇਨ੍ਹਾਂ ‘ਤੇ ਕੁਝ ਖਾਸ ਧਿਆਨ ਨਹੀਂ ਦਿੰਦੇ ਅਤੇ ਸਿਰਫ ਆਪਣੇ ਕੰਮ ਵੱਲ ਹੀ ਧਿਆਨ ਦੇਣਾ ਪਸੰਦ ਕਰਦੇ ਹਨ।