ਲਖਨਊ ਪਹੁੰਚੇ ‘ਚੀਟ ਇੰਡੀਆ’ ਵਾਲੇ, ਸਿੱਖਿਆ ਪ੍ਰਣਾਲੀ ਦਾ ਵਿਖਾਉਣਗੇ ਸੱਚ!
ਏਬੀਪੀ ਸਾਂਝਾ | 25 Jul 2018 12:44 PM (IST)
ਮੁੰਬਈ: ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਦੀ ਆਉਣ ਵਾਲੀ ਫ਼ਿਲਮ ‘ਚੀਟ ਇੰਡੀਆ’ ਦੀ ਸ਼ੂਟਿੰਗ ਜਲਦੀ ਹੀ ਯੂਪੀ ਦੇ ਲਖਨਊ ‘ਚ ਸ਼ੁਰੂ ਹੋਣ ਵਾਲੀ ਹੈ। ਫ਼ਿਲਮ ਇਮਰਾਨ ਦੇ ਹੀ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਭਾਰਤ ਦੀ ਸਿੱਖਿਆ ਪ੍ਰਣਾਲੀ ‘ਤੇ ਅਧਾਰਤ ਹੋਵੇਗੀ। ਫ਼ਿਲਮ ਅਸਲ ਘਟਨਾਵਾਂ ਤੋਂ ਪ੍ਰਭਾਵਿਤ ਹੋਵੇਗੀ। ਫ਼ਿਲਮ ਇੱਕ ਫਿਕਸ਼ਨਲ ਸਟੋਰੀ ਹੈ, ਜਿਸ ਨੂੰ ਇਮਰਾਨ ਫ਼ਿਲਮਜ਼, ਇਲੀਪੱਸਿਸ ਐਂਟਰਟੇਨਮੈਂਟ ਤੇ ਟੀ-ਸੀਰੀਜ਼ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਦੇ ਡਾਇਰੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਕਮਾਨ ਸੰਭਾਲੀ ਹੈ ਸੌਮਿਕ ਸੇਨ ਨੇ, ਜੋ ਇਸ ਤੋਂ ਪਹਿਲਾਂ ਗੁਲਾਬ ਗੈਂਗ ਦਾ ਡਾਇਰੈਕਸ਼ਨ ਕਰ ਚੁੱਕੇ ਹਨ। ਸੋਸ਼ਲ ਮੀਡੀਆ ਰਾਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਹੋ ਚੁੱਕਿਆ ਹੈ। ਹੁਣ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵਿਟਰ ਅਕਾਉਂਟ ‘ਤੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਨਾਲ ਫ਼ਿਲਮ ਦਾ ਟੀਜ਼ਰ ਵੀ ਰਿਲੀਜ਼ ਕੀਤਾ ਗਿਆ ਹੈ। https://twitter.com/taran_adarsh/status/1021975225330749442 ਇਸ ਫ਼ਿਲਮ ਲਈ ਲੋਕਲ ਕਲਾਕਾਰਾਂ ਦੀ ਚੋਣ ਕੀਤੀ ਗਈ ਹੈ ਜੋ ਲਖਨਊ ਦੇ ਨੇੜੇ ਹੀ ਰਹਿੰਦੇ ਹਨ। ਫ਼ਿਲਮ ਲਈ ਮੁੰਬਈ ਤੋਂ 150 ਮੈਂਬਰਾਂ ਦੀ ਟੀਮ ਲਖਨਊ ਗਈ ਹੋਈ ਹੈ। ਫ਼ਿਲਮ ‘ਚੀਟ ਇੰਡੀਆ’ ਦੀ ਜ਼ਿਆਦਾਤਰ ਸ਼ੂਟਿੰਗ ਲਖਨਊ ‘ਚ ਹੀ ਕੀਤੀ ਜਾਵੇਗੀ। ਫ਼ਿਲਮ ਦੀ ਲੀਡਿੰਗ ਐਕਟਰਸ ਕੌਣ ਹੋਵੇਗੀ, ਇਸ ਦੀ ਅਨਾਉਂਸਮੈਂਟ ਅਗਲੇ ਹਫਤੇ ਹੋ ਜਾਵੇਗੀ।