ਕਾਮੇਡੀਅਨ ਕਪਿਲ ਸ਼ਰਮਾ ਦੇ ਕੇਪਸ ਕੈਫੇ ਵਿੱਚ ਫਾਇਰਿੰਗ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਕੇਸ ਦੀ ਜਾਂਚ ਦੌਰਾਨ ਅੰਤਰਰਾਸ਼ਟਰੀ ਗੈਂਗਸਟਰ ਨੈੱਟਵਰਕ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਕੈਨੇਡੀਅਨ ਪੁਲਿਸ ਨੇ ਦੋ ਮੋਸਟ ਵਾਂਟੇਡ ਸ਼ੂਟਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Continues below advertisement

ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਪੁਲਿਸ ਨੇ ਸ਼ੂਟਰ ਸ਼ੈਰੀ ਅਤੇ ਦਿਲਜੋਤ ਰੇਹਿਲ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜੋ ਪੰਜਾਬ ਦੇ ਰਹਿਣ ਵਾਲੇ ਹਨ। ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਵਿੱਚ ਤਿੰਨ ਵੱਖ-ਵੱਖ ਫਾਇਰਿੰਗ ਘਟਨਾਵਾਂ ਵਿੱਚ ਇਹਨਾਂ ਸ਼ੂਟਰਾਂ ਦਾ ਹੱਥ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਫਾਇਰਿੰਗ ਦੌਰਾਨ ਸ਼ੂਟਰਾਂ ਨੇ ਹਾਈ-ਟੈਕ ਹਥਿਆਰਾਂ ਦਾ ਇਸਤੇਮਾਲ ਕੀਤਾ, ਜਿਸ ਨਾਲ ਸਾਫ਼ ਹੋ ਰਿਹਾ ਹੈ ਕਿ ਇਹ ਘਟਨਾ ਇੱਕ ਆਪਰੇਸ਼ਨ ਦੇ ਤਹਿਤ ਕੀਤੀ ਗਈ ਸੀ।

Continues below advertisement

ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਕੈਫੇ 'ਤੇ ਫਾਇਰਿੰਗ ਕਰਨ ਵਾਲਾ ਮਾਸਟਰ ਮਾਈਂਡ ਸ਼ੀਪੂ ਹੈ, ਜੋ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਜੁੜਿਆ ਹੋਇਆ ਹੈ। ਇਹ ਵੀ ਸਾਹਮਣੇ ਆਇਆ ਕਿ ਗੈਂਗਸਟਰ ਸ਼ੀਪੂ ਕੈਨੇਡਾ ਵਿੱਚ ਆਪਣੇ ਸਾਥੀਆਂ ਨੂੰ ਟਾਰਗਟ ਵੀ ਦਿੰਦਾ ਹੈ।

ਗੌਰ ਕਰਨਯੋਗ ਹੈ ਕਿ ਕੈਫੇ 'ਤੇ ਫਾਇਰਿੰਗ ਵਿੱਚ ਗ੍ਰਿਫ਼ਤਾਰ ਬੰਧੂ ਮਾਨ ਨੇ ਕਈ ਅਹਿਮ ਖੁਲਾਸੇ ਕੀਤੇ। ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਗੈਂਗ ਦਾ ਟਾਰਗਟ ਸਿਰਫ ਕਪਿਲ ਸ਼ਰਮਾ ਦਾ ਕੈਫੇ ਹੀ ਨਹੀਂ ਸੀ, ਬਲਕਿ ਕੈਨੇਡਾ ਵਿੱਚ ਹਾਈ-ਪ੍ਰੋਫਾਈਲ ਕਾਰੋਬਾਰੀ, ਪੰਜਾਬੀ ਮਿਊਜ਼ਿਕ ਇੰਡਸਟਰੀ, ਕਬੱਡੀ ਲੀਗ ਆਦਿ ਵੀ ਸੀ। ਇਸ ਦੇ ਨਾਲ-ਨਾਲ ਇਹ ਗੈਂਗ ਕੈਨੇਡਾ ਵਿੱਚ ਡੱਬਾ ਕਾਲ ਸੈਂਟਰ ਸਿਸਟਮ ਰਾਹੀਂ ਧਮਕੀ ਅਤੇ ਵਸੂਲੀ ਦਾ ਵੱਡਾ ਨੈੱਟਵਰਕ ਵੀ ਚਲਾ ਰਹੀ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।