ਆਕਾਸ਼ ਦਾ ਮਹੇਸ਼ ਭੱਟ ਨਾਲ ਬੈਂਗ-ਬੈਂਗ
ਏਬੀਪੀ ਸਾਂਝਾ | 28 May 2018 04:07 PM (IST)
ਮੁੰਬਈ: ਬਿੱਗ-ਬੌਸ 11 ਦੇ ਸੀਜ਼ਨ ਦਾ ਕੰਟੈਸਟੈਂਟ ਆਕਾਸ਼ ਦਦਲਾਨੀ ਸ਼ੋਅ ਸਮੇਂ ਕਾਫੀ ਚਰਚਾ ‘ਚ ਰਿਹਾ ਹੈ। ਆਕਾਸ਼ ਨੂੰ ਕੁਝ ਸਮੇਂ ਪਹਿਲਾਂ ਅਰਸ਼ੀ ਖਾਨ ਨਾਲ ਸਪਨਾ ਚੌਧਰੀ ਦੇ ਭਰਾ ਦੇ ਵਿਆਹ ‘ਚ ਦੇਖਿਆ ਗਿਆ ਸੀ। ਹੁਣ ਹਾਲ ਹੀ ‘ਚ ਰੈਪਰ ਆਕਾਸ਼ ਦਦਲਾਨੀ ਫ਼ਿਲਮ-ਮੇਕਰ ਮਹੇਸ਼ ਭੱਟ ਨੂੰ ਮਿਲਣ ਪਹੁੰਚੇ। ਆਕਾਸ਼ ਨੇ ਇਸ ਮੀਟਿੰਗ ਦੀ ਵੀਡੀਓ ਤੇ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਵੀ ਸ਼ੇਅਰ ਕੀਤਾ ਹੈ। ਵੀਡੀਓ ‘ਚ ਆਕਾਸ਼ ਮਹੇਸ਼ ਦੀ ਗੋਦੀ ‘ਚ ਬੈਠੇ ਹਨ ਤੇ ਆਪਣਾ ਰੈਪ ਸੌਂਗ ‘ਬੈਂਗ-ਬੈਂਗ’ ਗਾਉਂਦੇ ਨਜ਼ਰ ਆ ਰਹੇ ਹਨ। ਇਸ ‘ਚ ਆਕਾਸ਼ ਦਾ ਪੂਰਾ ਸਾਥ ਮਹੇਸ਼ ਭੱਟ ਨੇ ਦਿੱਤਾ। ਸ਼ੇਅਰ ਕੀਤੀ ਤਸਵੀਰ ਨੂੰ ਆਕਾਸ਼ ਨੇ ਕੈਪਸ਼ਨ ਵੀ ਦਿੱਤਾ ਹੈ ਜਿਸ ‘ਚ ਲਿਖਿਆ ਹੈ, ‘ਬਹੁਤ ਖੂਬਸੂਰਤ ਸਮਾਂ ਬਿਤਾ ਰਿਹਾਂ ਹਾਂ, ਕੁਝ ਸ਼ਾਨਦਾਰ ਲੋਕਾਂ ਦੇ ਨਾਂ- ਮਹੇਸ਼ ਭੱਟ ਤੇ ਵਿਨੈ ਭਾਰਦਵਾਜ। https://www.instagram.com/p/BjMcIXLnJkf/?taken-by=iacashdadlani ਆਕਾਸ਼ ਪਿਛਲੇ ਸਾਲ ਬਿੱਗ-ਬੌਸ ‘ਚ ਬਤੌਰ ਕੰਟੈਸਟੈਂਟ ਸ਼ਾਮਲ ਹੋਏ ਸੀ। ਸ਼ੋਅ ‘ਚ ਉਸ ਨੇ ਖੁਦ ਨੂੰ ਮਿਊਜ਼ਿਕ ਕੰਪੋਜ਼ਰ ਵਿਸ਼ਾਲ ਦਦਲਾਨੀ ਦਾ ਭਤੀਜਾ ਦੱਸੀਆ ਸੀ। ਸ਼ੋਅ ‘ਚ ਘਰ ਅੰਦਰ ਰਹਿੰਦੀਆਂ ਉਸ ਨੇ ਕਈ ਵਿਵਾਦ ਵੀ ਸ਼ੁਰੂ ਕੀਤੇ ਜਿਸ ਕਾਰਨ ਉਸ ਸੁਰਖੀਆਂ ‘ਚ ਰਿਹਾ।