ਬਿੱਗ ਬੌਸ 13 ਵਿੱਚ ਵਾਈਲਡ ਕਾਰਡ ਮੁਕਾਬਲੇਬਾਜ਼ਾਂ ਦੇ ਘਰ ਵਿੱਚ ਦਾਖਲ ਹੋਣ ਤੋਂ ਬਾਅਦ, ਬਿੱਗ ਬੌਸ ਹਾਊਸ ਦਾ ਮਾਹੌਲ ਬਦਲਦਾ ਨਜ਼ਰ ਆ ਰਿਹਾ ਹੈ। ਇੱਕ ਪਾਸੇ, ਜਿੱਥੇ ਸ਼ੋਅ ਵਿੱਚ ਪੁਰਾਣੇ ਕਨੈਕਸ਼ਨ ਤੋੜੇ ਜਾ ਰਹੇ ਹਨ, ਉੱਥੇ ਨਵੇਂ ਕਨੈਕਸ਼ਨ ਵੀ ਬਣਾਏ ਜਾ ਰਹੇ ਹਨ। ਸ਼ੋਅ ਨੇ ਇਕ ਦਿਲਚਸਪ ਮੋੜ ਲੈ ਲਿਆ ਹੈ। ਇਸ ਦੇ ਨਾਲ ਹੀ ਸ਼ੋਅ ਵਿੱਚ ਡਰਾਮੇ ਦਾ ਡੋਜ਼ ਵੀ ਦੁੱਗਣਾ ਹੋ ਗਿਆ ਹੈ।


ਸ਼ੋਅ ਵਿਚ ਪੰਜਾਬ ਦੀ ਕੈਟਰੀਨਾ ਕੈਫ, ਯਾਨੀ ਸ਼ਹਿਨਾਜ਼ ਨੇ ਇੱਕ ਵਾਰ ਫਿਰ ਤੋਂ ਪਲਟੀ ਮਾਰ ਲਈ ਹੈ। ਬਿੱਗ ਬੌਸ ਦੇ ਅਧਿਕਾਰਤ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਸ਼ੋਅ ਦੀ ਵੀਡੀਓ ਕਲਿੱਪ ਵਿੱਚ ਇਹ ਸਾਫ ਹੋ ਗਿਆ ਹੈ ਕਿ ਸ਼ਹਿਨਾਜ਼ ਸਿਧਾਰਥ ਸ਼ੁਕਲਾ ਨੂੰ ਛੱਡ ਕੇ ਫਿਰ ਪਾਰਸ ਵੱਲ ਪਰਤ ਚੁੱਕੀ ਹੈ।


ਜਾਰੀ ਕੀਤੀ ਗਈ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਸ਼ਹਿਨਾਜ਼ ਮਾਹਿਰਾ ਨਾਲ ਟੀਮਅੱਪ ਕਰਦੇ ਹੋਏ ਦਿਖਾਈ ਦੇ ਰਹੀ ਹੈ। ਸ਼ਹਿਨਾਜ਼ ਪਾਰਸ ਨੂੰ ਇਹ ਵੀ ਕਹਿੰਦੀ ਹੈ ਕਿ ਜੋ ਵੀ ਗਲਤ ਹੋਏਗਾ ਉਹ ਮੇਰੇ ਤੋਂ ਮਰੇਗਾ, ਮੈਂ ਵੈਸੇ ਬਹੁਤ ਹਾਈਪਰ ਹੋ ਰਹੀ ਹਾਂ, ਤੇਰੇ ਨਾਲ ਹਾਂ ਮੈਂ, ਵਜਾਵਾਂਗੀ ਸਭ ਦੀ।


ਸ਼ਹਿਨਾਜ਼ ਦੀਆਂ ਗੱਲਾਂ ਸੁਣਨ ਤੋਂ ਬਾਅਦ, ਪਾਰਸ ਕਹਿੰਦਾ ਹੈ ਕਿ ਹੁਣ ਕੋਈ ਟੀਮ ਨਹੀਂ। ਇਸ ਤੋਂ ਅੱਗੇ ਪਾਰਸ ਕਹਿੰਦਾ ਹੈ ਕਿ ਜੇ ਹੁਣ ਤੂੰ ਮੈਨੂੰ ਸਿਧਾਰਥ ਸ਼ੁਕਲਾ ਦਾ ਪੱਖ ਦਿੰਦੀ ਹੋਈ ਵਿਖੀ ਤਾਂ ਮੈਂ ਤੈਨੂੰ ਥੱਪੜ ਮਾਰ ਦੇਵਾਂਗਾ।


ਸ਼ਹਿਨਾਜ਼ ਦੇ ਵਿਹਾਰ ਤੋਂ ਅਸੀਮ ਸਿਧਾਰਥ ਸ਼ੁਕਲਾ ਨਾਲ ਗੱਲ ਕਰਦਾ ਹੈ। ਇਸ ਸਮੇਂ ਦੌਰਾਨ ਉਹ ਕਹਿੰਦਾ ਹੈ ਕਿ ਸ਼ਹਿਨਾਜ਼ ਗੇਮ ਖੇਡ ਰਹੀ ਹੈ, ਉਸ ਨੇ ਤੇਰਾ ਇਸਤੇਮਾਲ ਕੀਤਾ ਹੈ। ਅਸੀਮ ਸਿਧਾਰਥ ਸ਼ੁਕਲਾ ਨੂੰ ਸਮਝਾਉਂਦਾ ਹੈ ਕਿ ਸ਼ਹਿਨਾਜ਼ ਪਾਰਸ ਤੇ ਉਸ ਵਿੱਚ ਫਲਿੱਪ ਕਰ ਰਹੀ ਹੈ।