ਮੁੰਬਈ: ਬਿੱਗ ਬੌਸ ਦੀ ਸਾਬਕਾ ਕੰਟੈਸਟੈਂਟ ਜਸਲੀਨ ਮਥਾਰੂ ਦਾ ਸੋਸ਼ਲ ਮੀਡੀਆ ‘ਤੇ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਜਸਲੀਨ ਕਿਸੇ ਮਾਲ ‘ਚ ਝਾੜੂ ਲਾਉਂਦੀ ਨਜ਼ਰ ਆ ਰਹੀ ਹੈ। ਹੁਣ ਤਕ ਆਪਣੇ ਬੋਲਡ ਅੰਦਾਜ਼ ਕਰਕੇ ਫੇਮਸ ਜਸਲੀਨ ਦਾ ਇਹ ਵੀਡੀਓ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ।

ਜਸਲੀਨ ਦੀ ਇਸ ਵੀਡੀਓ ਦੀ ਗੱਲ ਕਰੀਏ ਤਾਂ ਉਹ ਹਾਲ ਹੀ ‘ਚ ਕਿਸੇ ਮਾਲ ‘ਚ ਖਰੀਦਾਰੀ ਕਰਨ ਗਈ ਸੀ। ਇਸ ਦੌਰਾਨ ਉਹ ਘਰ ਤੇ ਸਾਫ-ਸਫਾਈ ਦਾ ਸਾਮਾਨ ਖਰੀਦਦੀ ਨਜ਼ਰ ਆਈ। ਇਸੇ ਦੌਰਾਨ ਉਹ ਝਾੜੂ ਨੂੰ ਸਲੈਕਟ ਕਰਨ ਲਈ ਮਾਲ ‘ਚ ਫਰਸ਼ ‘ਤੇ ਪਹਿਲਾਂ ਝਾੜੂ ਨੂੰ ਟੈਸਟ ਕਰਦੀ ਨਜ਼ਰ ਆਈ।


ਜਸਲੀਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਨੂੰ ਫੈਨਸ ਵੱਲੋਂ ਵੱਖ-ਵੱਖ ਪ੍ਰਤੀਕ੍ਰਿਆਵਾਂ ਮਿਲ ਰਹੀਆਂ ਹਨ। ਦੱਸ ਦਈਏ ਕਿ ਬਿੱਗ ਬੌਸ 12 ‘ਚ ਜਸਲੀਨ, ਭਜਨ ਗਾਇਕ ਅਨੁਪ ਜਲੌਟਾ ਨਾਲ ਰਿਸ਼ਤੇ ਨੂੰ ਲੈ ਸੁਰਖੀਆਂ ‘ਚ ਰਹੀ ਸੀ।