ਮੁੰਬਈ: ਰਿਐਲਟੀ ਸ਼ੋਅ ਬਿੱਗ ਬੌਸ ਦੇ 14 ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਐਤਵਾਰ ਨੂੰ ਬਿੱਗ ਬੌਸ 14 ਦੇ ਨਿਰਮਾਤਾਵਾਂ ਨੇ ਇੱਕ ਨਵਾਂ ਟੀਜ਼ਰ ਜਾਰੀ ਕੀਤਾ। ਇਸ ਵਿੱਚ ਮੇਜ਼ਬਾਨ ਸਲਮਾਨ ਖ਼ਾਨ ਹਨ ਜੋ ਇੱਕ ਖਾਲੀ ਸਿਨੇਮਾ ਹਾਲ ਵਿੱਚ ਬੈਠੇ ਨਜ਼ਰ ਆ ਰਹੇ ਹਨ। ਵੀਡੀਓ ਕਲਰਜ਼ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਟ 'ਤੇ ਰਿਲੀਜ਼ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਬਿੱਗ ਬੌਸ 14 ਦਾ ਦੂਜਾ ਟੀਜ਼ਰ ਹੈ। ਪਹਿਲੇ ਵੀਡੀਓ ਵਿੱਚ ਸਲਮਾਨ ਖੇਤੀ ਕਰਦੇ ਨਜ਼ਰ ਆਏ ਸੀ।

ਪਹਿਲੇ ਟੀਜ਼ਰ ਵਿੱਚ ਸਲਮਾਨ ਨੇ ਕਿਹਾ ਕਿ ਲੌਕਡਾਊਨ ਨੇ ਹਰ ਜ਼ਿੰਦਗੀ ਵਿੱਚ ਇੱਕ ਸਪੀਡ ਬ੍ਰੇਕਰ ਦਾ ਕੰਮ ਕੀਤਾ ਹੈ। ਇਸ ਲਈ ਉਹ ਚੌਲਾਂ ਦੀ ਕਾਸ਼ਤ ਕਰ ਰਹੇ ਹਨ ਤੇ ਹਲ ਚਲਾ ਰਹੇ ਹਨ। ਇਸ ਤੋਂ ਬਾਅਦ ਉਹ ਕਲੀਨ ਸ਼ੇਵ ਨਜ਼ਰ ਆਉਂਦੇ ਹਨ ਤੇ ਕੈਮਰੇ ਵੱਲ ਵੇਖਕੇ ਕਹਿੰਦੇ ਹਨ, ਪਰ ਹੁਣ ਸੀਨ ਪਲਟ ਜਾਵੇਗਾ।


ਬਿੱਗ ਬੌਸ 14 ਦੇ ਪ੍ਰੋਮੋ ਵੀਡੀਓ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਹੋਰ ਵੀ ਵਧ ਗਿਆ ਹੈ, ਨਾਲ ਹੀ ਲੋਕ ਪ੍ਰੋਮੋ ਵੀਡੀਓ 'ਤੇ ਜ਼ਬਰਦਸਤ ਕੁਮੈਂਟ ਕਰ ਰਹੇ ਹਨ। ਸ਼ੋਅ ਦੇ ਪ੍ਰੋਮੋ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ 2020 ਵਿੱਚ ਵੀ ਬਿੱਗ ਬੌਸ 14 ਕੁਝ ਧਮਾਕੇ ਕਰਨ ਜਾ ਰਿਹਾ ਹੈ ਤੇ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਦਾ ਦਿਲ ਜਿੱਤ ਲਵੇਗਾ। ਬਿੱਗ ਬੌਸ ਦਾ ਇਹ ਪ੍ਰੋਮੋ ਵੀਡੀਓ ਹੁਣ ਤੱਕ 1 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।

ਬਿੱਗ ਬੌਸ ਦਾ ਨਵਾਂ ਸੀਜ਼ਨ ਸਤੰਬਰ ਤੋਂ ਸ਼ੁਰੂ ਹੋਵੇਗਾ। ਦੱਸ ਦੇਈਏ ਕਿ ਇਸ ਵਾਰ ਬਿੱਗ ਬੌਸ 14 ਵਿੱਚ ਟੀਵੀ ਦੀ ਨਾਗਿਨ ਯਾਨੀ ਨੀਆ ਸ਼ਰਮਾ ਕੰਟੇਸਟੈਂਟ ਵਜੋਂ ਨਜ਼ਰ ਆ ਸਕਦੀ ਹੈ। ਉਨ੍ਹਾਂ ਤੋਂ ਇਲਾਵਾ ਕਰਨ ਕੁੰਦਰਾ, ਵਿਵਿਅਨ ਡੀਸੇਨਾ, ਸੁਰਭੀ ਜੋਤੀ, ਜੈਸਮੀਨ ਭਸੀਨ ਤੇ ਅਲੀਸ਼ਾ ਪੰਵਾਰ ਵਰਗੇ ਅਦਾਕਾਰਾਂ ਨੂੰ ਵੀ ਬਿੱਗ ਬੌਸ 14 ਲਈ ਪਹੁੰਚ ਕੀਤੀ ਗਈ ਹੈ। ਹਾਲਾਂਕਿ, ਸ਼ੋਅ ਦੇ ਨਿਰਮਾਤਾਵਾਂ ਨੇ ਅਜੇ ਅਧਿਕਾਰਤ ਤੌਰ 'ਤੇ ਖੁਲਾਸਾ ਨਹੀਂ ਕੀਤਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904