Abdu Rozik Reaction For Trolles: ਬਿੱਗ ਬੌਸ ਸੀਜ਼ਨ 16 ਦਾ ਸਭ ਤੋਂ ਨੌਜਵਾਨ ਪ੍ਰਤੀਯੋਗੀ ਅਬਦੂ ਰੋਜ਼ਿਕ ਇਨ੍ਹੀਂ ਦਿਨੀਂ ਬਹੁਤ ਖੁਸ਼ ਹੈ। ਹਾਲ ਹੀ 'ਚ ਅਬਦੂ ਰੋਜ਼ਿਕ ਨੇ ਅਮੀਰਾ ਨਾਲ ਮੰਗਣੀ ਕੀਤੀ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਇਸ ਦੌਰਾਨ ਕਈ ਲੋਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਪਰ ਕਈ ਲੋਕ ਅਜਿਹੇ ਵੀ ਸਨ, ਜਿਨ੍ਹਾਂ ਨੇ ਇਸ ਪੋਸਟ 'ਤੇ ਇਤਰਾਜ਼ਯੋਗ ਅਤੇ ਮਾੜੀਆਂ ਟਿੱਪਣੀਆਂ ਵੀ ਕੀਤੀਆਂ। ਤਸਵੀਰਾਂ ਸ਼ੇਅਰ ਕਰਨ ਦੇ ਕੁਝ ਦਿਨਾਂ ਬਾਅਦ ਅਬਦੂ ਨੇ ਟ੍ਰੋਲਿੰਗ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਟਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।


' ਬੁਰੇ ਵਿਵਹਾਰ ਤੋਂ ਦੁਖੀ ਹਾਂ'


ਅਬਦੂ ਰੋਜ਼ਿਕ ਦਾ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਕਹਿ ਰਿਹਾ ਹੈ, ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਵਧਾਈ ਦਿੱਤੀ ਅਤੇ ਆਸ਼ੀਰਵਾਦ ਦਿੱਤਾ, ਪਰ ਖੁਸ਼ਖਬਰੀ ਤੋਂ ਇਲਾਵਾ, ਇੱਥੇ ਕੁਝ ਮਾੜੀਆਂ ਗੱਲਾਂ ਚੱਲ ਰਹੀਆਂ ਹਨ, ਜਿਸ ਬਾਰੇ ਮੈਂ ਤੁਹਾਡੇ ਲੋਕਾਂ ਨਾਲ ਗੱਲ ਕਰਨੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜੋ ਲੋਕ ਨਕਾਰਾਤਮਕ ਟਿੱਪਣੀਆਂ ਕਰ ਰਹੇ ਹਨ ਅਤੇ ਮੇਰਾ ਮਜ਼ਾਕ ਉਡਾ ਰਹੇ ਹਨ ਅਤੇ ਬੁਰਾ ਵਿਵਹਾਰ ਕਰ ਰਹੇ ਹਨ, ਉਹ ਬਹੁਤ ਹੀ ਜ਼ਿਆਦਾ ਦੁੱਖੀ ਕਰਨ ਵਾਲਾ ਹੈ।






'ਛੋਟਾ ਹਾਂ ਤਾਂ ਕੀ ਵਿਆਹ ਨਹੀਂ ਕਰ ਸਕਦਾ?'


ਅਬਦੂ ਨੇ ਕਿਹਾ, ਕਲਪਨਾ ਕਰੋ ਕਿ ਅਮੀਰਾ ਅਤੇ ਉਸਦਾ ਪਰਿਵਾਰ ਇਹ ਟਿੱਪਣੀਆਂ ਪੜ੍ਹ ਰਿਹਾ ਹੋਵੇਗਾ। ਅਸੀਂ ਕਾਫੀ ਚਰਚਾ ਤੋਂ ਬਾਅਦ ਉਹ ਤਸਵੀਰਾਂ ਸਾਰਿਆਂ ਨੂੰ ਜਨਤਕ ਤੌਰ 'ਤੇ ਦਿਖਾਈਆਂ ਸਨ, ਪਰ ਹੁਣ ਇਹ ਸਾਡੇ ਲਈ ਬੁਰੇ ਸੁਪਨੇ ਵਾਂਗ ਬਣ ਰਹੀਆਂ ਹਨ। ਤੁਸੀਂ ਲੋਕ ਫੋਟੋਆਂ 'ਤੇ ਗਲਤ ਲਿਖ ਰਹੇ ਹੋ, ਮੇਰਾ ਮਜ਼ਾਕ ਉਡਾ ਰਹੇ ਹੋ ਅਤੇ ਫੋਟੋਆਂ ਨੂੰ ਫਰਜ਼ੀ ਕਹਿ ਰਹੇ ਹੋ। ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਛੋਟਾ ਹੋਣ ਕਰਕੇ ਵਿਆਹ ਨਹੀਂ ਕਰ ਸਕਦਾ? ਮੈਂ ਖੁਸ਼ ਨਹੀਂ ਹੋ ਸਕਦਾ?


'ਇਕ ਦੂਜੇ ਦਾ ਸਤਿਕਾਰ ਕਰੋ'


ਅਬਦੁ ਰੋਜ਼ਿਕ ਨੇ ਟ੍ਰੋਲ ਲਈ ਲਿਖਿਆ, ਕਿਰਪਾ ਕਰਕੇ ਇੱਕ ਦੂਜੇ ਦਾ ਸਤਿਕਾਰ ਕਰੋ। ਅਜਿਹੇ ਜੋਕਸ ਸਾਡੇ ਲਈ ਨੁਕਸਾਨਦੇਹ ਹੁੰਦੇ ਹਨ, ਇਹ ਸਾਨੂੰ ਮਾਨਸਿਕ ਤੌਰ 'ਤੇ ਪ੍ਰਭਾਵਿਤ ਕਰਦੇ ਹਨ। ਸਾਨੂੰ ਪਹਿਲਾਂ ਪਿਆਰ ਕਰਨਾ ਅਤੇ ਦਿਆਲੂ ਹੋਣਾ ਸਿੱਖਣਾ ਚਾਹੀਦਾ ਹੈ ਅਤੇ ਫਿਰ ਦੂਜਿਆਂ ਨੂੰ ਸਿਖਾਉਣਾ ਚਾਹੀਦਾ ਹੈ। ਕਈ ਵਾਰ ਮੈਨੂੰ ਵੀ ਆਪਣੇ ਕੱਦ ਤੋਂ ਸ਼ਰਮ ਆਉਂਦੀ ਸੀ। ਬਹੁਤ ਸਾਰੇ ਲੋਕ ਮੇਰੇ ਵਰਗੇ ਦਿਸਣ ਵਾਲੇ ਬੱਚਿਆਂ ਨੂੰ ਛੁਪਾ ਲੈਂਦੇ ਸਨ, ਪਰ ਅਲਹਮਦੁਲਿਲਾਹ, ਮੈਂ ਅਤੇ ਮੇਰੇ ਵਰਗੇ ਸਾਰੇ ਲੋਕਾਂ ਨੂੰ ਮਜ਼ਬੂਤ ​​​​ਖੜ੍ਹਨਾ ਹੈ।


ਅਬਦੁ ਦਾ ਵਿਆਹ ਕਦੋਂ ਹੋਵੇਗਾ?


ਦੱਸ ਦੇਈਏ ਕਿ ਅਬਦੂ ਰੋਜ਼ਿਕ ਨੇ 24 ਅਪ੍ਰੈਲ ਨੂੰ ਅਮੀਰਾ ਨਾਂ ਦੀ ਲੜਕੀ ਨਾਲ ਮੰਗਣੀ ਕੀਤੀ ਸੀ। ਦੋਵਾਂ ਦੀ ਮੁਲਾਕਾਤ ਇੱਕ ਮਾਲ ਵਿੱਚ ਹੋਈ ਸੀ। ਪੋਸਟ ਸ਼ੇਅਰ ਕਰਕੇ ਅਬਦੂ ਨੇ ਦੱਸਿਆ ਸੀ ਕਿ ਉਹ 7 ਜੁਲਾਈ ਨੂੰ ਦੁਬਈ 'ਚ ਅਮੀਰਾ ਨਾਲ ਵਿਆਹ ਕਰਨਗੇ। ਅਬਦੂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਵਿਆਹ 'ਚ ਸਲਮਾਨ ਖਾਨ ਵੀ ਆਉਣਗੇ।