Shiv Thakare-Abdu Rozik: ਬਿੱਗ ਬੌਸ 16 ਵਿੱਚ ਨਜ਼ਰ ਆਏ ਸ਼ਿਵ ਠਾਕਰੇ ਅਤੇ ਅਬਦੁ ਰੋਜ਼ਿਕ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੰਮਨ ਭੇਜਿਆ ਹੈ। ਈਡੀ ਨੇ ਦੋਵਾਂ ਸਿਤਾਰਿਆਂ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਪੁੱਛਗਿੱਛ ਲਈ ਬੁਲਾਇਆ ਹੈ। ਜੇਲ 'ਚ ਬੰਦ ਡਰੱਗ ਮਾਫੀਆ ਅਲੀ ਅਸਗਰ ਸ਼ਿਰਾਜ਼ੀ ਨਾਲ ਜੁੜੇ ਮਾਮਲੇ 'ਚ ਸ਼ਿਵ ਠਾਕਰੇ ਅਤੇ ਅਬਦੂ ਰੋਜ਼ਿਕ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਸ ਮਾਮਲੇ 'ਚ ਗਵਾਹ ਵਜੋਂ ਸ਼ਿਵ ਠਾਕਰੇ ਦਾ ਬਿਆਨ ਲਿਆ ਜਾ ਰਿਹਾ ਹੈ।