ਮੁੰਬਈ: ਟੀਵੀ ਦਾ ਸਭ ਤੋਂ ਵਿਵਾਦਤ ਸ਼ੋਅ ਕਿਹਾ ਜਾਣ ਵਾਲਾ ਬਿੱਗ ਬੌਸ ਇਸ ਸਮੇਂ ਔਡੀਅੰਸ ਨੂੰ ਖੂਬ ਐਂਟਰਟੈਨ ਕਰਕੇ ਤੇ ਆਏ ਦਿਨ ਨਵੇਂ ਹੰਗਾਮਿਆਂ ਕਰਕੇ ਸੁਰਖੀਆਂ 'ਚ ਹੈ। ਇਸ ਪ੍ਰਗੋਰਾਮ ਵਿੱਚ ਹੁਣ ਰਾਖੀ ਸਾਵੰਤ ਨੇ ਆਪਣੀ ਨਿੱਜੀ ਜ਼ਿੰਦਗੀ ਦਾ ਕਿੱਸਾ ਰਾਹੁਲ ਵੈਦਿਆ ਨਾਲ ਸਾਂਝਾ ਕੀਤਾ ਹੈ।


ਉਸ ਨੇ ਰਾਹੁਲ ਵੈਦਿਆ ਨੂੰ ਕਿਹਾ, "ਘਰ ਦੀ ਔਰਤ ਨੂੰ ਬੋਲਣ ਦੀ ਮਨਾਹੀ ਸੀ... ਇਜਾਜ਼ਤ ਨਹੀਂ ਸੀ। ਹੁਣ ਚੀਜ਼ਾਂ ਬਦਲ ਗਈਆਂ ਹਨ। ਮੇਰੇ ਬਹੁਤ ਸਾਰੇ ਰਿਸ਼ਤੇ ਬਣੇ ਹਨ ਪਰ ਸਾਰੇ ਚਲੇ ਗਏ ਹਨ ਕਿਉਂਕਿ ਮੈਂ ਬਾਲੀਵੁੱਡ ਵਿੱਚ ਕੰਮ ਕਰਦੀ ਹਾਂ। ਮੈਂ ਬਾਲੀਵੁੱਡ ਵਿੱਚ ਇੱਕ ਡਾਂਸਰ ਹਾਂ।" ਇਹ ਸਭ ਦੱਸਦਿਆਂ ਹੀ ਰਾਖੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

ਅੱਗੇ ਰਾਖੀ ਰੋਂਦੀਆਂ ਕਿਹਾ, "ਜਦੋਂ ਅਸੀਂ ਬਾਲੀਵੁੱਡ ਵਿੱਚ ਹੁੰਦੇ ਹਾਂ, ਲੋਕ ਜੱਜ ਕਰਦੇ ਹਨ ਕਿ ਅਸੀਂ ਚਰਿੱਤਰਹੀਣ ਹਾਂ। ਬਾਲੀਵੁੱਡ ਵਿਚ ਰਹਿਣਾ ਇੱਕ ਗੁਨਾਹ ਹੈ? ਨੱਚਣਾ ਇੱਕ ਗੁਨਾਹ ਹੈ? ਮੈਨੂੰ ਖੁਸ਼ੀ ਹੈ ਕਿ ਨਮਕ ਇਸ਼ਕ ਜਿਹਾ ਬਣਾਇਆ ਹੈ। ਇਹ ਇੱਕ ਡਾਂਸਰ ਦੇ ਰਾਹ 'ਚ ਆਇਆ ਮੁਸ਼ਕਲਾਂ ਨੂੰ ਦਿਖਾਉਂਦਾ ਹੈ।"

ਦੱਸ ਦਈਏ ਕਿ ਬਿੱਗ ਬੌਸ 'ਚ ਚਾਰ ਕੰਟੈਸਟੈਂਟਸ ਨੂੰ ਟੱਕਰ ਦੇਣ ਲਈ ਛੇ ਪੁਰਾਣੇ ਖਿਡਾਰੀਆਂ ਨੂੰ ਸ਼ੋਅ 'ਚ ਐਂਟਰ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਹੁਣ ਸ਼ੋਅ ਵਿੱਚ ਸਿਰਫ ਅਰਸ਼ੀ ਖ਼ਾਨ, ਵਿਕਾਸ ਗੁਪਤਾ, ਰਾਹੁਲ ਮਹਾਜਨ ਸਮੇਤ ਰਾਖੀ ਸਾਵੰਤ ਮੌਜੂਦ ਹੈ। ਇਸ ਸਮੇਂ ਘਰ 'ਚ ਰਾਖੀ ਸਭ ਤੋਂ ਜ਼ਿਆਦਾ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ।

ਉਹ ਘਰ 'ਚ ਜੁਲੀ ਦੇ ਅੰਦਾਜ਼ 'ਚ ਘੁੰਮ ਰਹੀ ਹੈ, ਜਿਸ ਤੋਂ ਘਰ ਦੇ ਬਾਕੀ ਮੈਂਬ ਕਾਫੀ ਪ੍ਰੇਸ਼ਾਨ ਹਨ। ਇਸ ਦੌਰਾਨ ਰਾਖੀ ਨੇ ਰਾਹੁਲ ਦੀ ਧੋਤੀ ਵੀ ਪਾੜ ਦਿੱਤੀ ਜਿਸ ਮਗਰੋਂ ਬਾਕੀਆਂ ਨੇ ਉਸ ਦੀ ਨਿੰਦਾ ਕੀਤੀ ਪਰ ਰਾਖੀ ਇਸ ਕਰਕੇ ਸੁਰਖੀਆਂ 'ਚ ਨਹੀਂ ਆਈ ਸਗੋਂ ਡ੍ਰਾਮਾ ਕੁਵੀਨ ਆਪਣੀ ਪਰਸਨਲ ਲਾਈਫ ਕਰਕੇ ਸੁਰਖੀਆਂ 'ਚ ਆਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904