ਮੁੰਬਈ: ਵਿਵਾਦਾਂ ਦੀ ਰਾਣੀ ਕੰਗਨਾ ਰਣੌਤ ਨਵਾਂ ਸਾਲ ਚੜ੍ਹਦਿਆਂ ਹੀ ਚਰਚਾ ਵਿੱਚ ਆ ਗਈ ਹੈ। ਕੰਗਨਾ ਨੇ ਨਵੇਂ ਸਾਲ ਦੀ ਆਮਦ ਮੌਕੇ ਟਵਿਟਰ 'ਤੇ ਫੋਟੋ ਸ਼ੇਅਰ ਕੀਤੀ ਹੈ। ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਫੋਟੋ 'ਚ ਕੰਗਨਾ ਰਨੌਤ ਆਪਣੀਆਂ ਜੁੱਤੀਆਂ ਸਾਫ਼ ਕਰਦੀ ਦਿਖਾਈ ਦੇ ਰਹੀ ਹੈ। ਫੋਟੋ ਵਿੱਚ ਕੰਗਨਾ ਅਲਮਾਰੀ ਨੇੜੇ ਬੈਠੀ ਜੁੱਤੇ ਸਾਫ਼ ਕਰ ਰਹੀ ਹੈ।


ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਰਨੌਤ ਨੇ ਕੈਪਸ਼ਨ ਲਿਖਿਆ ਹੈ, 'ਜਦੋਂ ਤੋਂ ਮੈਂ ਘਰ ਆਈ ਹਾਂ, ਮੈਂ ਸਿਰਫ ਸਫਾਈ, ਸਫਾਈ ਤੇ ਸਫਾਈ ਕਰ ਰਹੀ ਹਾਂ। ਉਮੀਦ ਹੈ ਕਿ ਮੇਰਾ ਅੱਜ ਕੰਮ ਪੂਰਾ ਹੋ ਜਾਵੇਗਾ ਤੇ 2021 ਵਿੱਚ, ਮੈਂ ਇੱਕ ਰਾਣੀ ਦੇ ਰੂਪ ਵਿੱਚ ਦਾਖਲ ਹੋਵਾਂਗੀ।


ਕੰਗਨਾ ਦੇ ਪ੍ਰਸ਼ੰਸਕ ਇਸ ਪੋਸਟ 'ਤੇ ਜ਼ਬਰਦਸਤ ਟਿੱਪਣੀ ਕਰ ਰਹੇ ਹਨ। ਕਿਸਾਨ ਅੰਦੋਲਨ ਬਾਰੇ ਟਿੱਪਣੀਆਂ ਕਰਕੇ ਕੰਗਣਾ ਕਾਫੀ ਵਿਵਾਦਾਂ ਵਿੱਚ ਆਈ ਸੀ। ਅਜੇ ਵੀ ਉਸ ਦਾ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ।