ਮੁੰਬਈ: ਟੀਵੀ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਬਿਗ ਬੌਸ 14' ਦਾ ਨਵਾਂ ਪ੍ਰੋਮੋ ਲਾਂਚ ਹੋ ਗਿਆ ਹੈ। ਇਸ ਪ੍ਰੋਮੋ 'ਚ ਸਲਮਾਨ ਖ਼ਾਨ ਤੇ ਮੇਕਰਸ ਨੇ ਸ਼ੋਅ ਦੀ ਪ੍ਰਸਾਰਣ ਦੀ ਤਰੀਕ ਦਾ ਖੁਲਾਸਾ ਕੀਤਾ ਹੈ। ਸਾਲ 2020 ਦਾ ਬਿੱਗ ਬੌਸ 3 ਅਕਤੂਬਰ ਤੋਂ ਆਨ-ਏਅਰ ਹੋ ਰਿਹਾ ਹੈ। ਜਦੋਂ ਇਸ ਦਾ ਪਹਿਲਾ ਐਪੀਸੋਡ ਪ੍ਰਸਾਰਿਤ ਹੋਵੇਗਾ ਤੇ ਫਿਰ ਇਸ ਦੇ ਮੁਕਾਬਲੇਬਾਜ਼ ਸ਼ੋਅ ਵਿੱਚ ਦਾਖਲ ਹੋਣਗੇ। ਸ਼ੋਅ ਦਾ ਨਵਾਂ ਪ੍ਰੋਮੋ ਬਹੁਤ ਪ੍ਰਭਾਵਸ਼ਾਲੀ ਹੈ। ਇਸ ‘ਚ ਸਲਮਾਨ ਖ਼ਾਨ ਕਾਫੀ ਜ਼ਬਰਦਸਤ ਲੁੱਕ 'ਚ ਨਜ਼ਰ ਆ ਰਹੇ ਹਨ।

ਇਸ ਨਵੇਂ ਪ੍ਰੋਮੋ ਵਿਚ ਸਲਮਾਨ ਖ਼ਾਨ ਕਹਿ ਰਹੇ ਹੈ, "ਬੋਰਡਮ ਹੋਵੇਗਾ ਚਕਨਾਚੂਰ, ਟੈਨਸ਼ਨ ਦਾ ਉਡੇਗਾ ਫਿਊਜ਼, ਸਟ੍ਰੈਸ ਦਾ ਬਜੇਗਾ ਬੈਂਡ, ਹੋਪਲੈਸਨੈੱਸ ਦੀ ਵੱਜੇਗੀ ਘੰਟੀ। ਹੁਣ ਸੀਨ ਪਲਟੇਗਾ ਤੇ ਬਿੱਗ ਬੌਸ ਦੇਵੇਗਾ 2020 ਦਾ ਜਵਾਬ।" ਪ੍ਰੋਮੋ ਵਿੱਚ ਸਲਮਾਨ ਖ਼ਾਨ ਨੇ ਇੱਕ ਮਾਸਕ ਪਾਇਆ ਹੋਇਆ ਹੈ ਤੇ ਉਸ ਦੇ ਹੱਥ ਤੇ ਪੈਰ ਬੰਨ੍ਹੇ ਹੋਏ ਹਨ ਤੇ ਉਸ ਨੂੰ ਤੋੜਦੇ ਹਨ। ਉਸ ਨੇ ਤੋੜਦੇ ਹੋਏ ਬਿੱਗ ਬੌਸ 14 ਦੇ 3 ਅਕਤੂਬਰ ਨੂੰ ਪ੍ਰਸਾਰਣ ਕਰਨ ਦਾ ਐਲਾਨ ਕਰਦੇ ਹਨ।

ਇੱਥੇ ਦੇਖੋ ਸ਼ੋਅ ਦਾ ਪ੍ਰੋਮੋ:


ਇਸ ਪ੍ਰੋਮ ਨੂੰ ਸ਼ੇਅਰ ਕਰਦਿਆਂ ਕਲਰਜ਼ ਟੀਵੀ ਨੇ ਲਿਖਿਆ, "ਬਿੱਗ ਬੌਸ 2020 ਦੀ ਹਰ ਸਮੱਸਿਆ ਨੂੰ ਖ਼ਤਮ ਕਰਨ ਆਇਆ ਹੈ! ਬਿਗ ਬੌਸ 14 ਦੇ ਸ਼ਾਨਦਾਰ ਪ੍ਰੀਮੀਅਰ, 3 ਅਕਤੂਬਰ ਨੂੰ ਸ਼ਨੀਵਾਰ ਰਾਤ 9 ਵਜੇ ਸਿਰਫ ਕਲਰਜ਼ ਤੇ।" ਇਸ ਦੇ ਨਾਲ ਸੀਨ ਪਲਟੇਗਾ ਹੁਣ ਹੈਸ਼ਟੈਗ ਨਾਲ ਲਿਖਿਆ ਗਿਆ ਹੈ। ਬਿੱਗ ਬੌਸ 14 ਪੂਰੇ ਹਫਤੇ ਆਵੇਗਾ। ਸ਼ੋਅ ਹਫਤੇ ਦੇ ਦਿਨ ਰਾਤ 10.30 ਵਜੇ ਪ੍ਰਸਾਰਿਤ ਹੋਵੇਗਾ। ਇਹ ਵੀਕੈਂਡ 'ਤੇ ਰਾਤ 9 ਵਜੇ ਆਵੇਗਾ। ਇਸ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਦੇ ਨਾਂ ਲੁਕੋਏ ਹੋਏ ਹਨ। ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਨਹੀਂ ਕੀਤਾ ਗਿਆ।

ਆਸਟ੍ਰੀਆ ਦੇ ਡੋਮਿਨਿਕ ਥਿਏਮ ਬਣੇ US Open ਦੇ ਚੈਂਪੀਅਨ

Amritsar Job Fair: 24 ਸਤੰਬਰ ਤੋਂ ਅੰਮ੍ਰਿਤਸਰ 'ਚ ਚੱਲੇਗਾ ਹਫਤਾ ਭਰ ਨੌਕਰੀ ਮੇਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904