Sharda Sinha Last Video: ਮਸ਼ਹੂਰ ਲੋਕ ਅਤੇ ਸ਼ਾਸਤਰੀ ਗਾਇਕਾ ਸ਼ਾਰਦਾ ਸਿਨਹਾ ਨੇ 5 ਨਵੰਬਰ 2024 ਨੂੰ ਆਖਰੀ ਸਾਹ ਲਿਆ। ਉਨ੍ਹਾਂ ਦਾ 72 ਸਾਲਾਂ ਦੀ ਉਮਰ ਵਿੱਚ ਦਾ ਦੇਹਾਂਤ ਹੋਇਆ। ਸੰਗੀਤ ਦੀ ਦੁਨੀਆ ਵਿੱਚ ਸ਼ਾਰਦਾ ਦਾ ਯੋਗਦਾਨ ਅਭੁੱਲ ਹੈ, ਜਿਸ ਨੂੰ ਸ਼ਾਇਦ ਕਦੇ ਕੋਈ ਵੀ ਭੁੱਲ ਨਹੀਂ ਸਕਦਾ। ਮਰਹੂਮ ਗਾਇਕ ਦਾ ਹਸਪਤਾਲ ਤੋਂ ਵਾਇਰਲ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਸ਼ਾਰਦਾ ਸਿਨਹਾ ਹਸਪਤਾਲ ਦੇ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ। ਜਿਸ ਨੂੰ ਵੇਖ ਹਰ ਕੋਈ ਭਾਵੁਕ ਹੋ ਰਿਹਾ ਹੈ।
ਉਸ ਨੇ ਇਹ ਸਾਬਤ ਕਰ ਦਿੱਤਾ ਕਿ 'ਸ਼ੋਅ ਮਸਟ ਗੋ ਆਨ' ਕਿਉਂਕਿ ਉਸ ਨੂੰ ਹਸਪਤਾਲ ਦੇ ਬੈੱਡ 'ਤੇ ਲੇਟਦਿਆਂ ਪ੍ਰਸਿੱਧ ਛਠ ਗੀਤ ਗਾਉਂਦੇ ਦੇਖਿਆ ਜਾ ਸਕਦਾ ਹੈ। ਸ਼ਾਰਦਾ ਸਿਨਹਾ ਦੀ ਮੌਤ ਉਨ੍ਹਾਂ ਦੇ ਪਤੀ ਡਾ: ਬ੍ਰਿਜ ਭੂਸ਼ਣ ਸਿਨਹਾ ਦੀ ਬ੍ਰੇਨ ਹੈਮਰੇਜ ਨਾਲ ਮੌਤ ਤੋਂ ਕੁਝ ਹਫ਼ਤਿਆਂ ਬਾਅਦ ਹੋਈ ਸੀ। ਖਬਰਾਂ ਦੀ ਮੰਨੀਏ ਤਾਂ ਪਤੀ ਦੀ ਮੌਤ ਤੋਂ ਬਾਅਦ ਸ਼ਾਰਦਾ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਸੀ।
ਸ਼ਾਰਦਾ ਸਿਨਹਾ 2018 ਤੋਂ ਮਾਇਲੋਮਾ ਨਾਲ ਪੀੜਤ ਸੀ। ਹਸਪਤਾਲ ਵਿੱਚ ਭਰਤੀ ਹੋਣ ਤੋਂ ਪਹਿਲਾਂ ਪਿਛਲੇ ਕੁਝ ਹਫ਼ਤਿਆਂ ਵਿੱਚ, ਉਸ ਨੂੰ ਕਥਿਤ ਤੌਰ 'ਤੇ ਖਾਣ-ਪੀਣ ਵਿੱਚ ਮੁਸ਼ਕਲ ਆ ਰਹੀ ਸੀ। ਰਿਪੋਰਟਾਂ ਮੁਤਾਬਕ ਸ਼ਾਰਦਾ ਸਿਨਹਾ ਨੂੰ 27 ਅਕਤੂਬਰ 2024 ਨੂੰ ਦਿੱਲੀ ਦੇ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਹਾਲਤ ਗੰਭੀਰ ਸੀ। ਉਸਨੇ 5 ਨਵੰਬਰ 2024 ਨੂੰ ਉਨ੍ਹਾਂ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।