The Birthday Of Divya Agarwal: 'ਪੰਚ ਬੀਟ' (Puncch Beat) ਅਤੇ 'ਬਿੱਗ ਬੌਸ OTT' ਵਰਗੇ ਸ਼ੋਅਜ਼ 'ਚ ਧਮਾਲ ਮਚਾ ਚੁੱਕੀ ਦਿਵਿਆ ਅਗਰਵਾਲ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਦਿਵਿਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਦਿਵਿਆ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਬਾਰੇ।


ਕੋਰੀਓਗ੍ਰਾਫਰ ਵਜੋਂ ਕੀਤਾ ਸੀ ਕੰਮ


ਦਿਵਿਆ ਅਗਰਵਾਲ ਆਪਣੀ ਪੜ੍ਹਾਈ 'ਚ ਬਹੁਤ ਚੰਗੀ ਵਿਦਿਆਰਥਣ ਸੀ। ਦਿਵਿਆ ਨੇ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਪੱਤਰਕਾਰੀ 'ਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟੇਰੇਂਸ ਲੁਈਸ ਡਾਂਸ ਅਕੈਡਮੀ ਤੋਂ ਡਾਂਸ ਦੀਆਂ ਸਾਰੀਆਂ ਕਲਾਵਾਂ ਸਿੱਖੀਆਂ ਅਤੇ ਇਸ ਸੰਸਥਾ ਤੋਂ ਸਿਖਲਾਈ ਲੈਣ ਤੋਂ ਬਾਅਦ ਦਿਵਿਆ ਨੇ ਐਲੀਵੇਟ ਡਾਂਸ ਇੰਸਟੀਚਿਊਟ ਖੋਲ੍ਹਿਆ ਅਤੇ ਇਸ ਇੰਸਟੀਚਿਊਟ ਤੋਂ ਉਨ੍ਹਾਂ ਨੇ ਸ਼ਿਲਪਾ ਸ਼ੈੱਟੀ, ਇਲਿਆਨਾ ਡੀਕਰੂਜ਼ ਅਤੇ ਸੰਨੀ ਲਿਓਨ ਵਰਗੀਆਂ ਕਈ ਅਦਾਕਾਰਾਵਾਂ ਨੂੰ ਕੋਰੀਓਗ੍ਰਾਫ਼ ਕੀਤਾ ਹੈ।


ਇਨ੍ਹਾਂ ਰਿਐਲਿਟੀ ਸ਼ੋਅਜ਼ 'ਚ ਲਿਆ ਹੈ ਹਿੱਸਾ


ਦਿਵਿਆ ਅਗਰਵਾਲ 'ਬਿੱਗ ਬੌਸ 11', 'ਐਮਟੀਵੀ ਰੋਡੀਜ਼ ਐਕਸਟ੍ਰੀਮ', 'ਬਿੱਗ ਬੌਸ 15', 'ਖਤਰਾ ਖਤਰਾ ਖਤਰਾ' ਵਰਗੇ ਸ਼ਾਨਦਾਰ ਰਿਐਲਿਟੀ ਸ਼ੋਅਜ਼ 'ਚ ਮਹਿਮਾਨ ਵਜੋਂ ਸ਼ਾਮਲ ਹੋ ਚੁੱਕੀ ਹੈ। ਇਸ ਦੇ ਨਾਲ ਹੀ ਉਹ ਕਈ ਹੋਰ ਰਿਐਲਿਟੀ ਸ਼ੋਅਜ਼ 'ਚ ਵੀ ਹਿੱਸਾ ਲੈ ਕੇ ਆਪਣੀ ਧਮਾਲ ਮਚਾ ਚੁੱਕੀ ਹੈ।


ਇਨ੍ਹਾਂ ਸ਼ੋਅਜ਼ ਦੀ ਰਹੀ ਹੈ ਜੇਤੂ


ਇਨ੍ਹਾਂ ਸ਼ੋਅਜ਼ 'ਚ ਮਹਿਮਾਨ ਵਜੋਂ ਸ਼ਾਮਲ ਹੋਣ ਤੋਂ ਇਲਾਵਾ ਦਿਵਿਆ ਅਗਰਵਾਲ ਸਾਲ 2018 'ਚ 'ਐਮਟੀਵੀ ਏਸੀਈ ਆਫ ਸਪੇਸ 1' ਅਤੇ ਸਾਲ 2021 'ਚ 'ਬਿੱਗ ਬੌਸ OTT' ਦੀ ਜੇਤੂ ਵੀ ਰਹਿ ਚੁੱਕੀ ਹੈ।


ਵੈੱਬ ਸੀਰੀਜ਼ 'ਚ ਦਿਖਾ ਚੁੱਕੀ ਹੈ ਕਮਾਲ


ਦਿਵਿਆ ਅਗਰਵਾਲ ਨੇ ਆਪਣੇ ਫ਼ਿਲਮੀ ਕਰੀਅਰ 'ਚ ਰਿਐਲਿਟੀ ਸ਼ੋਅ ਤੋਂ ਇਲਾਵਾ 'ਰਾਗਿਨੀ ਐਮਐਮਐਸ : ਰਿਟਰਨਜ਼' (Ragini MMS: Returns), 'ਕਾਰਟੇਲ' (Cartel) ਅਤੇ 'ਅਭੈ' (Abhay) ਵਰਗੀਆਂ ਵੈੱਬ ਸੀਰੀਜ਼ 'ਚ ਆਪਣੇ ਬਿਹਤਰੀਨ ਕੰਮ ਦਾ ਜਲਵਾ ਦਿਖਾ ਚੁੱਕੇ ਹਨ। ਅੱਜਕਲ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਾਂ 'ਚ ਰੁੱਝੀ ਹੋਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।