ਮੁੰਬਈ: ਹਰ ਸਾਲ ਬਾਲੀਵੁੱਡ ਬਣਾਉਂਦਾ ਹੈ ਕਈਂ ਯਾਦਗਾਰ ਫ਼ਿਲਮਾਂ ਪਰ ਕੁਝ ਹੀ ਤਸਵੀਰਾਂ ਹੁੰਦੀਆਂ ਹਨ ਜਿਨਹ ਨੂੰ ਅਸੀ ਸਾਲਾਂ ਤਕ ਯਾਦ ਰੱਖਦੇ ਹਾਂ। ਇਸੇ ਤਰ੍ਹਾਂ ਇਸ ਸਾਲ ਵੀ ਬਾਲੀਵੁੱਡ ਨੇ ਅੱਧਾ ਸਾਲ ਲੰਘਦੇ ਲੰਘਦੇ ਦਿੱਤੀਆਂ ਨੇ 7 ਅਜਿਹੀਆਂ ਫ਼ਿਲਮਾਂ ਜਿਨ੍ਹਾਂ ਆਪਣੇ ਨਾਂਅ ਰਿਕਾਰਡ ਤਾਂ ਦਰਜ ਕੀਤੇ ਹੀ ਨਾਲ ਹੀ ਐਂਟਰੀ ਕੀਤੀ ਹੈ 100 ਕਰੋੜ ਕਲੱਬ ਵਿੱਚ। ਇਨ੍ਹਾਂ ‘ਚ ਕਰੀਨਾ ਕਪੂਰ ਦੀ ਘੱਟ ਬਜਟ `ਚ ਬਣੀ ਫ਼ਿਲਮ ‘ਵੀਰੇ ਦੀ ਵੈਡਿੰਗ’ ਨੇ ਆਪਣੀ ਕਮਾਈ ਨਾਲ ਸਭ ਨੂੰ ਹੈਰਾਨ ਕੀਤਾ ਹੈ।



ਇਸ ਲਿਸਟ ‘ਚ ਸਭ ਤੋਂ ਪਹਿਲਾਂ ਐਂਟਰੀ ਹੋਈ ਸਾਲ ਦੀ ਸ਼ੂਰੁਆਤ ‘ਚ ਆਈ ਫ਼ਿਲਮ ‘ਪਦਮਾਵਤ’ ਨੇ। ਜਿਸ ਨੂੰ ਡਾਇਰੈਕਟ ਕੀਤਾ ਸੰਜੇ ਲੀਲਾ ਭੰਸਾਲੀ ਨੇ ਅਤੇ ਇਸ ਸਾਲ ਦੀ ਪਹਿਲੀ ਫ਼ਿਲਮ ਸੀ ਜਿਸ ਨੇ 100 ਕਰੋੜ ਦੀ ਕਮਾਈ ਕੀਤੀ ਸੀ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਕਾਫੀ ਵਿਵਾਦ ਵੀ ਹੋਇਆ ਸੀ। ਫ਼ਿਲਮ ‘ਪਦਮਾਵਤ’ ‘ਚ ਸੰਜੇ ਦੀ ਫੇਵਰੇਟ ਦੀ ਰਣਵੀਰ ਸਿੰਘ ਦੇ ਨਾਲ ਦੀਪਿਕਾ ਅਤੇ ਸ਼ਾਹਿਦ ਕਪੂਰ ਨੇ ਐਕਟਿੰਗ ਕੀਤੀ ਅਤੇ ਫ਼ਿਲਮ ਨੇ ਲੋਕਾਂ ਦਾ ਦਿਲ ਜਿੱਤ ਲਿਅ ਨਾਲ ਹੀ ਕੂਲ ਕਮਾਈ ਕੀਤੀ 300 ਕਰੋੜ ਦੀ ਜਿਸ ਨੂੰ ਅਜੇ ਤਕ ਕੋਈ ਫ਼ਿਲਮ ਛੋਹ ਨਹੀਂ ਸਕੀ।

ਇਸ ਤੋਂ ਬਾਅਦ ਆਈ ਫ਼ਿਲਮ ‘ਸੋਨੂੰ ਕੇ ਟੀਟੂ ਕੀ ਸਵੀਟੀ’ ਜਿਸ ਨੂੰ ਡਾਇਰੈਕਟ ਕੀਤਾ ਲਵ ਰੰਜਨ ਨੇ। ਫ਼ਿਲਮ ਨੇ 100 ਕਰੋੜ ਦੀ ਕਾਮਈ ਕੀਤੀ। ਜਿਸ ਨਾਲ ਸਭ ਹੈਰਾਨ ਹੋ ਗਏ ਪਰ ਫ਼ਿਲਮ ਦੀ ਕਾਸਟ ਨੂੰ ਇਸ ਦੀ ਪੂਰੀ ਉਮੀਦ ਸੀ। ਫ਼ਿਲਮ ਫਰਵਰੀ ‘ਚ ਆਈ ਸੀ। ਸੋਨੂੰ ਤੋਂ ਬਾਅਦ ਬਾਕਸ ਆਫਿਸ ‘ਤੇ ਉੱਤਰੀ ਮਾਰਚ ‘ਚ ਆਈ ਫ਼ਿਲਮ ‘ਰੇਡ’ ਜੋ 100 ਕਰੋਵ ਦੀ ਕਮਾਈ ਕਰ ਹੀ ਗਈ ਇਸ ਦੇ ਨਾਲ ਹੀ ਇਸੇ ਮਹੀਨੇ ਐਕਸ਼ਨ ਦਾ ਤੂਫਾਨ ਲੈ ਕੇ ਆਏ ਟਾਈਗਰ ਸ਼ਰੋਫ ਫ਼ਿਲਮ ‘ਬਾਗੀ-2’ ਦੇ ਨਾਲ ਜਿਸ ਨੂੰ 100 ਕਰੋੜ ਕਮਾਉਣ ‘ਚ ਕੋਈ ਐਕਸ਼ਨ ਨਹੀਂ ਦਿਖਾਉਣੇ ਪਏ।



ਗੱਲ ਹੁਣ ਮਈ ਮਹੀਨੇ ਦੀ ਜਿਸ ‘ਚ ਆਲਿਆ ਅਤੇ ਵਿੱਕੀ ਕੌਸ਼ਲ ਨੇ ਸਭ ਨੂੰ ਆਪਣੀ ਐਕਟਿੰਗ ਦਾ ਕਮਾਲ ਦਿਖਾ ਕੇ ਹਿੱਟ ਫ਼ਿਲਮ ਹੈ ‘ਰਾਜ਼ੀ` ਕਹਿਣ ਲਈ ਮਜਬੂਰ ਕਰ ਹੀ ਦਿੱਤਾ। ਫ਼ਿਲਮ ਨੇ ਬਾਕਸਆਫਿਸ ‘ਤੇ ਪੈਸਿਆਂ ਦੀ ਬਰਸਾਤ ਜਿਹੀ ਕਰਵਾ ਦਿੱਤੀ। ਜੂਨ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਆਈ ‘ਰੇਸ’ ਦੀ ਫ੍ਰੈਂਚਾਇਜ਼ੀ ਫ਼ਿਲਮ ‘ਰੇਸ-3’ ਜਿਸ ਨੂੰ ਕ੍ਰਿਟੀਕਸ ਦੇ ਰੀਵਿਊ ਤੋਨ ਬਾਅਦ ਵੀ 100 ਕਰੋੜ ਦੀ ਕਮਾਈ ਕੀਤੀ ਉਹ ਵੀ ਸਿਰਫ 3 ਦਿਨ ‘ਚ। ਫ਼ਿਲਮ ‘ਚ ਸਲਮਾਨ ਖਾਨ, ਜੈਕਲੀਨ, ਡੈਜ਼ੀ ਸ਼ਾਹ, ਬੌਬੀ ਦਿਓਲ, ਅਨਿਲ ਕਪੂਰ ਅਤੇ ਸਾਕਿਬ ਸਲੀਮ ਜਿਹੇ ਸਟਾਰਸ ਨੇ ਕੰਮ ਕੀਤਾ।

ਪਰ ਜੂਨ ਦੀ ਸਟਾਰਟਿੰਗ ਜਿਵੇਂ ਦੀ ਮਰਜ਼ੀ ਹੋਈ ਹੋਵੇ ਇਸ ਦੇ ਨਾਲ ਹੀ ਐਂਡ ਕਾਫੀ ਧਮਾਕੇਦਾਰ ਰਿਹਾ ਕਿਉਂਕਿ ਐਂਡ ‘ਚ ਧਮਾਕਾ ਕੀਤਾ ‘ਸੰਜੂ’ ਨੇ। ‘ਸੰਜੂ’ ਸੰਜੇ ਦੱਤ ਦੀ ਬਾਈ੍ਰਪਿਕ ਜਿਸ ਨੇ ਬਿਨਾ ਫੇਸਟੀਵਲ ਦੇ ਹੀ 3 ਦਿਨ ‘ਚ 100 ਕਰੋੜ ਤੋਂ ਵੀ ਵੱਧ ਦੀ ਕਮਾਈ ਕੀਤੀ ਹੈ। ਕਮਾਈ ਦੇ ਲਹਿਜ਼ੇ ਨਾਲ ਦੇਖੀਆ ਜਾਵੇ ਤਾਂ ਜੂਨ ਮਹੀਨਾ ਕਾਫੀ ਲੱਕੀ ਰਿਹਾ ਹੈ।



ਸਾਲ ਦੀ ਗੱਲ ਕਰੀਏ ਤਾਂ ਅਜੇ 6 ਮਹੀਨੇ ਬਾਕੀ ਹਨ ਅਤੇ ਵਧੇਰੀਆਂ ਬਲਾਕ-ਬਸਟਰ ਫ਼ਿਲਮਾਂ ਰਿਲੀਜ਼ ਹੋਣ ਲਈ ਤਿਆਰ ਹੋ ਰਹੀਆਂ ਨੇ ਜਿਨ੍ਹਾਂ `ਚ ਸ਼ਹਰੁਖ ਦੀ ‘ਜ਼ੀਰੋ’ ਅਤੇ ਆਮਿਰ ਦੀ ‘ਠੱਗਸ ਆਫ ਹਿੰਦੁਸਤਾਨ’ ਵੀ ਹੈ।