ਮੁੰਬਈ: ਬਾਇਓਪਿਕਸ ਦੇ ਦੌਰ ਵਿੱਚ ਹੁਣ ਇੱਕ ਹੋਰ ਆਤਮਕਥਾ ਆ ਰਹੀ ਹੈ। ਸੰਨੀ ਦੀ ਜਿੰਦਗੀ ਕਈ ਪੱਖਾਂ ਤੋਂ ਕਾਫੀ ਸੁਰਖੀਆਂ ‘ਚ ਰਹੀ ਹੈ। ਬੇਸ਼ੱਕ ਸੰਨੀ ਨੇ ਅਜੇ ਤਕ ਕੋਈ ਖਾਸ ਫ਼ਿਲਮ ਨਹੀਂ ਦਿੱਤੀ ਅਤੇ ਨਾ ਹੀ ਉਸ ਨੂੰ ਅਦਾਕਾਰੀ ਵਿੱਚ ਪਰਪੱਕ ਸਮਝਿਆ ਜਾਂਦਾ ਹੈ ਪਰ ਫੇਰ ਵੀ ਸੰਨੀ ਇੱਕ ਮਸ਼ਹੂਰ ਐਕਟਰਸ ਹੈ। ਇਸ ਦਾ ਮੁੱਖ ਕਾਰਨ ਸ਼ਾਇਦ ਉਸ ਦਾ ਪਿਛੋਕੜ ਹੈ। ਹੁਣ ਸੰਨੀ ਆਪਣੀ ਇਸੇ ਕਹਾਣੀ ਨੂੰ ਦਰਸ਼ਕਾਂ ਅੱਗੇ ਪੇਸ਼ ਕਰਨ ਜਾ ਰਹੀ ਹੈ। ਜੀ ਹਾਂ ਸੰਨੀ ਦੀ ਜਿੰਦਗੀ ‘ਤੇ ਵੀ ਫ਼ਿਲਮ ਬਣ ਰਹੀ ਹੈ। ਜੋ 16 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ।

 

ਸੰਨੀ ਲਈ ਪੋਰਨ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤਕ ਦਾ ਸਫ਼ਰ ਅਸਾਨ ਨਹੀਂ ਸੀ। ਸੰਨੀ ਨੇ ਹੁਣ ਬਾਲੀਵੁੱਡ ‘ਚ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਹੈ। ਸੰਨੀ ਦਾ ਅਸਲ ਨਾਂਅ ਕਰਨਜੀਤ ਕੌਰ ਹੈ ਤੇ ਆਪਣੀ ਬਾਇਓਪਿਕ ‘ਚ ਸੰਨੀ ਆਪਣੀ ਕਰਨਜੀਤ ਤੋਂ ਸਨੀ ਬਣਨ ਤਕ ਦੀ ਕਹਾਣੀ ਨੂੰ ਹੀ ਜ਼ਾਹਿਰ ਕਰਨ ਜਾ ਰਹੀ ਹੈ। ਜਿਸ ਦਾ ਨਾਂਅ ਹੋਵੇਗਾ ‘ਕਰਨਜੀਤ ਕੌਰ-ਦਿ ਅਨਟਲਿਡ ਸਟੋਰੀ ਆਫ਼ ਸਨੀ ਲਿਓਨ’।

[embed]

ਸੰਨੀ ਨੇ ਹਾਲ ਹੀ ‘ਚ ਆਪਣੀ ਬਾਈਓਪਿਕ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ। 40 ਸੈਕਿੰਡ ਦੇ ਇਸ ਪੋਸਟਰ ‘ਚ ਸੰਨੀ ਦੀ ਜ਼ਿੰਦਗੀ ਦੇ ਦੋ ਵੱਖ-ਵੱਖ ਪਹਿਲੂ ਦਿਖਾਏ ਗਏ ਹਨ। ਇੱਕ ‘ਚ ਉਸ ਦਾ ਪੋਰਨ ਇੰਡਸਟਰੀ ‘ਚ ਆਉਣਾ ਅਤੇ ਦੂਜਾ ਬਾਲੀਵੁੱਡ ‘ਚ ਐਂਟਰੀ। ਇਸ ਪੋਸਟਰ ਨੂੰ ਸਨੀ ਨੇ ਆਪਣੇ ਟਵਿਟਰ ‘ਤੇ ਵੀ ਸ਼ੇਅਰ ਕੀਤਾ ਹੈ ਨਾਲ ਹੀ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ।

[embed]https://twitter.com/SunnyLeone/status/1013303445237870592[/embed]

ਸੰਨੀ ਆਪਣੀ ਇਸ ਬਾਈਓਪਿਕ ਕਰਕੇ ਵੀ ਕਾਫੀ ਸੁਰਖੀਆਂ ‘ਚ ਰਹੀ ਹੈ। ਸੰਨੀ ਗੂਗਲ ‘ਤੇ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਸਖ਼ਸ਼ੀਅਤਾਂ ਚੋਂ ਇੱਕ ਹੈ। ਸ਼ਾਹਿਦ ਇਹੀ ਕਾਰਨ ਹੈ ਕਿ ਸਨੀ ਦੀ ਜ਼ਿੰਦਗੀ ‘ਤੇ ਬਾਈਓਪਿਕ ਬਣੀ ਹੈ।