ਬੀਐਮਸੀ ਨੇ ਕੰਗਨਾ ਰਣੌਤ ਦੀ 2 ਕਰੋੜ ਹਰਜਾਨੇ ਦੀ ਮੰਗ ਨੂੰ ਦੱਸਿਆ ਬੇਬੁਨਿਆਦ ਅਤੇ ਫਰਜ਼ੀ
ਏਬੀਪੀ ਸਾਂਝਾ | 19 Sep 2020 01:55 PM (IST)
ਬ੍ਰਹਿਮੰਬਾਈ ਮਿਉਂਸਪਲ ਕਾਰਪੋਰੇਸ਼ਨ ਨੇ ਕੰਗਣਾ ਰਨੌਤ ਦੀ ਪਟੀਸ਼ਨ 'ਤੇ ਇੱਕ ਹਲਫਨਾਮਾ ਦਾਖਲ ਕੀਤਾ ਹੈ, ਜਿਸ 'ਚ 2 ਕਰੋੜ ਦੇ ਨੁਕਸਾਨ ਨੂੰ ਬੇਬੁਨਿਆਦ ਅਤੇ ਨਕਲੀ ਦੱਸਿਆ ਗਿਆ ਹੈ।
ਮੁੰਬਈ- ਬ੍ਰਹਿਮੁੰਬਾਈ ਨਗਰ ਨਿਗਮ ਨੇ ਕੰਗਣਾ ਰਨੌਤ ਦੀ ਪਟੀਸ਼ਨ 'ਤੇ ਹਲਫਨਾਮਾ ਦਾਖਲ ਕੀਤਾ ਹੈ, ਜਿਸ ਵਿਚ ਦੋ ਕਰੋੜ ਦੇ ਨੁਕਸਾਨ ਨੂੰ ਬੇਬੁਨਿਆਦ ਅਤੇ ਫਰਜ਼ੀ ਦੱਸਿਆ ਗਿਆ ਹੈ। ਕੰਗਨਾ ਰਣੌਤ ਨੇ ਬੀਐਮਸੀ ਵੱਲੋਂ ਦਫਤਰ ਤੋੜਨ ਲਈ 2 ਕਰੋੜ ਰੁਪਏ ਦੇ ਨੁਕਸਾਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਬੀਐਮਸੀ ਨੇ ਇਸ ਮੁਆਵਜ਼ੇ ਨੂੰ ਬੇਬੁਨਿਆਦ ਕਰਾਰ ਦਿੱਤਾ। ਹਲਫ਼ਨਾਮੇ ਵਿੱਚ ਬੀਐਮਸੀ ਨੇ ਕਿਹਾ, "ਝੂਠੇ ਇਰਾਦਿਆਂ ਨਾਲ ਅਦਾਲਤ ਦਾ ਦਰਵਾਜਾ ਖਟਖਟਾਇਆ ਤੇ ਸਹੀ ਤੱਥਾਂ ਨੂੰ ਦਬਾ ਦਿੱਤਾ। ਉਹ ਕਿਸੇ ਵੀ ਰਾਹਤ ਲਈ ਜ਼ਿੰਮੇਵਾਰ ਨਹੀਂ ਹਨ।" ਦੱਸ ਦਈਏ ਕਿ 9 ਸਤੰਬਰ ਨੂੰ ਬੀਐਮਸੀ ਨੇ ਬਾਂਦਰਾ ਵਿੱਚ ਕੰਗਣਾ ਰਣੌਤ ਦੇ ਦਫਤਰ ਵਿੱਚ ਕਥਿਤ ‘ਗੈਰਕਨੂੰਨੀ ਹਿੱਸੇ’ ਨੂੰ ਨਸ਼ਟ ਕਰ ਦਿੱਤਾ ਸੀ। ਇਸ ਤੋਂ ਬਾਅਦ ਬੰਬੇ ਹਾਈ ਕੋਰਟ ਨੇ ਵੀ ਇਸ ‘ਤੇ ਰੋਕ ਲਗਾਉਣ ਦੇ ਆਦੇਸ਼ ਦਿੱਤੇ ਸੀ, ਪਰ ਉਦੋਂ ਤੱਕ ਬੀਐਮਸੀ ਨੇ ਅਦਾਕਾਰਾ ਦੇ ਦਫਤਰ ਦੇ ਜ਼ਿਆਦਾਤਰ ਹਿੱਸੇ ਨੂੰ ਢਾਹ ਦਿੱਤਾ ਸੀ ਅਤੇ ਕੀਮਤੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਸੀ। ਕੰਗਨਾ ਨੇ ਬੀਐਮਸੀ ਦੀ ਤੋੜਫੋੜ ਵਿਰੁੱਧ ਬੰਬੇ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ। ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਹੋਣੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904