ਬੌਬੀ ਦਿਓਲ ਨੂੰ ਆਖਰ ਮਿਲ ਹੀ ਗਿਆ ਮੌਕਾ
ਏਬੀਪੀ ਸਾਂਝਾ | 15 Mar 2018 12:49 PM (IST)
ਮੁੰਬਈ: ਅਦਾਕਾਰ ਬੌਬੀ ਦਿਓਲ ਫਿਲਮ ‘ਹਾਊਸਫੁੱਲ 4’ ਵਿੱਚ ਅਕਸ਼ੈ ਕੁਮਾਰ ਨਾਲ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਇਹ ਦੋਵੇਂ ‘ਅਜਨਬੀ’ ਵਿੱਚ ਕੰਮ ਕਰ ਚੁੱਕੇ ਹਨ। ਸਾਜਿਦ ਨਾਡਿਆਡਵਾਲਾ ਦੀ ਇਹ ਫਿਲਮ ਪੁਨਰਜਨਮ ਦੇ ਵਿਸ਼ੇ ’ਤੇ ਅਧਾਰਤ ਹੈ। ਇਸ ਵਿੱਚ ਰਿਤੇਸ਼ ਦੇਸ਼ਮੁਖ ਵੀ ਕੰਮ ਕਰੇਗਾ। ਬੌਬੀ ਨੇ ਆਖਿਆ ''ਮੈਂ ਦੋਵੇਂ ਸਾਜਿਦਾਂ (ਨਿਰਦੇਸ਼ਕ ਸਾਜਿਦ ਖਾਨ ਤੇ ਨਿਰਮਾਤਾ ਨਾਡਿਆਡਵਾਲਾ) ਨਾਲ ਮਿਲ ਕੇ ਕੰਮ ਕਰਨ ਲਈ ਬਹੁਤ ਉਤਸਕ ਹਾਂ। ਮੈਂ ਹਮੇਸ਼ਾਂ ਸਾਜਿਦ ਨਾਡਿਆਡਵਾਲਾ ਨਾਲ ਕੰਮ ਕਰਨ ਦਾ ਖ਼ਾਹਸ਼ਮੰਦ ਸੀ ਤੇ ਆਖਰਕਾਰ ਮੌਕਾ ਆ ਗਿਆ।" ਉਨ੍ਹਾਂ ਕਿਹਾ, "ਅਕਸ਼ੈ ਤੇ ਮੇਰੇ ਦਰਮਿਆਨ ਗੂੜ੍ਹੀ ਸਾਂਝ ਹੈ ਤੇ ਉਸ ਨਾਲ ਦੁਬਾਰਾ ਕੰਮ ਕਰਕੇ ਮਜ਼ਾ ਆਵੇਗਾ। 'ਹਾਉੂਸਫੁੱਲ 4' ਵੱਡੀ ਫਿਲਮ ਹੈ ਤੇ ਮੈਨੂੰ ਇਸ ਦਾ ਨਿਰਮਾਣ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਹੈ।''