Shera Bodyguard of Salman Khan: ਤੁਸੀਂ ਅਕਸਰ ਬਾਲੀਵੁੱਡ ਸਿਤਾਰਿਆਂ ਨੂੰ ਬੌਡੀਗਾਰਡਾਂ ਨਾਲ ਘਿਰਿਆ ਦੇਖਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਮਸ਼ਹੂਰ ਬੌਡੀਗਾਰਡ ਬਾਰੇ ਦੱਸਣ ਜਾ ਰਹੇ ਹਾਂ, ਜਿਸ ਤੋਂ ਪ੍ਰੇਰਿਤ ਹੋ ਕੇ ਇੱਕ ਫਿਲਮ ਵੀ ਬਣ ਚੁੱਕੀ ਹੈ। ਅਸੀਂ ਗੱਲ ਕਰ ਰਹੇ ਹਾਂ ਸੁਪਰਸਟਾਰ ਸਲਮਾਨ ਖਾਨ ਦੇ ਬੌਡੀਗਾਰਡ ਸ਼ੇਰਾ ਦੀ ਜੋ ਹਮੇਸ਼ਾ ਹੀ ਸਲਮਾਨ ਖਾਨ ਨਾਲ ਪਰਛਾਵੇਂ ਵਾਂਗ ਨਜ਼ਰ ਆਉਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ 'ਬੌਡੀਗਾਰਡ' ਸਲਮਾਨ ਖਾਨ ਨੇ ਸ਼ੇਰਾ ਨੂੰ ਸਮਰਪਿਤ ਕੀਤੀ ਸੀ, ਫਿਲਮ ਦੇ ਇੱਕ ਗੀਤ 'ਚ ਸਲਮਾਨ ਤੇ ਸ਼ੇਰਾ ਵੀ ਇਕੱਠੇ ਨਜ਼ਰ ਆਏ ਸਨ।
ਅਗਲੇ ਹੀ ਦਿਨ ਅਰਬਾਜ਼ ਖਾਨ ਨੇ ਸ਼ੇਰਾ ਨੂੰ ਮਿਲਣ ਲਈ ਬੁਲਾਇਆ ਤੇ ਉਦੋਂ ਤੋਂ ਸ਼ੇਰਾ ਸਲਮਾਨ ਖਾਨ ਦੇ ਨਾਲ ਹਨ। ਖਬਰਾਂ ਮੁਤਾਬਕ ਸ਼ੇਰਾ 1987 'ਚ ਮਿਸਟਰ ਮੁੰਬਈ ਜੂਨੀਅਰ ਤੇ 1988 'ਚ ਮਿਸਟਰ ਮਹਾਰਾਸ਼ਟਰ ਜੂਨੀਅਰ ਦੇ ਦੂਜੇ ਰਨਰਅੱਪ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : Holi 2022: ਹੋਲੀ ਮਨਾਉਣ ਦੇ ਅਜਬ-ਗਜਬ ਤਰੀਕੇ! ਕਿਤੇ ਅੱਗ ਤਾਂ ਕਿਤੇ ਪੱਥਰਾਂ ਨਾਲ ਖੇਡੀ ਜਾਂਦੀ ਹੋਲੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490