1…ਅਮਰਿੰਦਰ ਗਿੱਲ ਦੀ ਆਗਾਮੀ ਫਿਲਮ 'ਸਰਵਣ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਪ੍ਰਿਅੰਕਾ ਚੋਪੜਾ ਦੇ ਬੈਨਰ ਹੇਠ ਬਣੀ ਹੈ। ਫਿਲਮ ਵਿੱਚ ਅਮਰਿੰਦਰ ਗਿੱਲ, ਸਿਮੀ ਚਾਹਲ ਤੇ ਰਣਜੀਤ ਬਾਵਾ ਮੁੱਖ ਕਿਰਦਾਰਾਂ ਵਿੱਚ ਹਨ।

2….ਕੁਲਬੀਰ ਝਿੰਜਰ ਦੇ ਨਵੇਂ ਗੀਤ 'ਕਿਰਪਾਨਾਂ' ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। ਗੀਤ ਨੂੰ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ। ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ। ਪੂਰਾ ਗੀਤ 23 ਨਵੰਬਰ ਨੂੰ ਰਿਲੀਜ਼ ਹੋਵੇਗਾ।

3…ਅਭਿਨੇਤਾ ਗੁਰਮੀਤ ਚੌਧਰੀ ਦਾ ਕਹਿਣਾ ਹੈ ਕਿ ਉਹ ਮੰਨਦੇ ਹਨ ਕਿ ਉਹ ਆਪਣੇ ਸਾਰੇ ਕਿਰਦਾਰਾਂ ਨੂੰ ਆਪਣਾ 100 ਫੀਸਦੀ ਦਿੰਦੇ ਹਨ ਤੇ ਉਹ ਇੱਕ ਭਾਵੁਕ ਅਭਿਨੇਤਾ ਹਨ। ਜੇਕਰ ਕਿਸੇ ਕਿਰਦਾਰ ਲਈ ਉਨ੍ਹਾਂ ਦਾ ਨਿਊਡ ਹੋਣਾ ਜ਼ਰੂਰੀ ਹੋਇਆ ਤਾਂ ਉਹ ਵੀ ਕਰਨਾ ਪਸੰਦ ਕਰਨਗੇ।

4…ਸੂਚਨਾ ਤੇ ਪ੍ਰਸਾਰਨ ਮੰਤਰੀ ਐਮ ਵੈਂਕਿਆ ਨਾਇਡੂ ਨੇ ਅੰਤਰਾਸ਼ਟਰੀ ਭਾਰਤੀ ਫਿਲਮ ਮਹਾਉਤਸਵ ਦੇ ਉਦਘਾਟਨ ਮੌਕੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਹਰ ਥਾਂ ਕਾਲਾ ਧਨ ਹੈ। ਸਮਾਜ ਦੇ ਹਰ ਹਿੱਸੇ, ਸਿਆਸਤ ਤੇ ਸਿਨੇਮਾ ਵਿੱਚ ਵੀ ਹੈ ਜਿਸ ਤੋਂ ਮੁਕਤੀ ਪਾਉਣ ਦੀ ਲੋੜ ਹੈ ਤਾਂ ਕਿ ਸ਼ਾਂਤੀਪੂਰਨ ਜੀਵਨ ਜੀ ਸਕੀਏ।

5…ਨਿਊਜ਼ੀਲੈਂਡ ਗਏ ਸਿਧਾਰਥ ਮਲਹੋਤਰਾ ਦਾ ਕਹਿਣਾ ਹੈ ਕਿ ਭਾਰਤੀਆਂ ਵਿੱਚ ਵਾਤਾਵਰਨ ਦੇ ਪ੍ਰਤੀ ਸਨਮਾਣ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਸਾਨੂੰ ਨਿਊਜ਼ੀਲੈਂਡ ਦੇ ਲੋਕਾਂ ਤੋਂ ਸਿੱਖਣਾ ਹੋਵੇਗਾ ਕਿ ਕਿਵੇਂ ਵਾਤਾਵਰਨ ਸਾਫ ਰੱਖਦੇ ਹਨ। ਸਿਧਾਰਥ ਭਾਰਤ ਵਿੱਚ ਨਿਊਜ਼ੀਲੈਂਡ ਟੂਰਿਜ਼ਮ ਦੇ ਬ੍ਰੈਂਡ ਅੰਬੈਸੇਡਰ ਹਨ।

6…ਬਾਲੀਵੁੱਡ ਅਭਿਨੇਤਾ ਆਮਿਰ ਖਾਨ ਅੰਤਰਾਸ਼ਟਰੀ ਪੱਧਰ ਦੀ ਭਲਵਾਨ ਗੀਤਾ ਫੋਗਟ ਦੇ ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਹਰਿਆਣਾ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੇ। ਆਗਾਮੀ ਫਿਲਮ 'ਦੰਗਲ' ਵਿੱਚ ਆਮਿਰ ਨੇ ਗੀਤਾ ਦੇ ਪਿਤਾ ਮਹਾਵੀਰ ਸਿੰਘ ਫੋਗਟ ਦਾ ਕਿਰਦਾਰ ਨਿਭਾਇਆ ਹੈ।

7….ਇਸ ਮੌਕੇ ਆਮਿਰ ਖਾਨ ਨੇ ਕਿਹਾ ਕਿ ਪੀਐਮ ਦੇ ਨੋਟਬੰਦੀ ਦੇ ਕਦਮ ਤੋਂ ਉਹ ਪ੍ਰਭਾਵਿਤ ਨਹੀਂ ਹੋਏ ਕਿਉਂਕਿ ਉਨ੍ਹਾਂ ਦਾ ਸਾਰਾ ਪੈਸਾ ਬੈਂਕਾਂ ਵਿੱਚ ਸੁਰੱਖਿਅਤ ਹੈ ਤੇ ਭੁਗਤਾਨ ਚੈੱਕ ਰਾਹੀਂ ਹੁੰਦਾ ਹੈ। ਆਮਿਰ ਮੁਤਾਬਕ ਅਸੀਂ ਕੁਝ ਕਹਿਣ ਤੋਂ ਡਰਦੇ ਹਾਂ ਕਿਉਂਕਿ ਸਾਡਾ ਕਿਹਾ ਅਲੱਗ ਦਿਸ਼ਾ ਵਿੱਚ ਲਿਆ ਜਾਂਦਾ ਹੈ।

8….ਕਰੀਨਾ ਕਪੂਰ ਖਾਨ ਕੁਝ ਹੀ ਦਿਨਾਂ ਵਿੱਚ ਹੀ ਮਾਂ ਬਣਨ ਵਾਲੀ ਹੈ। ਬਾਵਜੂਦ ਇਸ ਦੇ ਕਰੀਨਾ ਲਗਾਤਾਰ ਕੰਮ ਕਰ ਮਹਿਲਾਵਾਂ ਲਈ ਮਿਸਾਲ ਪੇਸ਼ ਕਰ ਰਹੀ ਹੈ। ਹਾਲ ਹੀ ਵਿੱਚ ਕਰੀਨਾ ਨੇ ਐਚ.ਟੀ. ਬ੍ਰੰਚ ਲਈ ਇੱਕ ਬਲੈਕ ਐਂਡ ਵਾਈਟ ਫੋਟੋਸ਼ੂਟ ਕਰਵਾਇਆ ਹੈ ਜੋ ਖੂਬ ਵਾਇਰਲ ਹੋ ਰਿਹਾ ਹੈ।

9….ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਛੋਟੇ ਪਰਦੇ 'ਤੇ ਡੈਬਿਊ ਕਰਨ ਜਾ ਰਹੀ ਹੈ। ਡੀ.ਐਨ.ਏ. ਦੀ ਰਿਪੋਰਟ ਮੁਤਾਬਕ ਮੀਰਾ ਜਲਦੀ ਸ਼ਾਹਿਦ ਕਪੂਰ ਨਾਲ ਹੀ ਟੀ.ਵੀ. ਦੇ ਪਾਪੂਲਰ ਸ਼ੋਅ 'ਕੌਫੀ ਵਿਦ ਕਰਨ' ਨਾਲ ਆਪਣਾ ਡੈਬਿਊ ਕਰਨ ਵਾਲੀ ਹੈ। ਇਹ ਐਪੀਸੋਡ ਦਸੰਬਰ ਦੇ ਮੱਧ 'ਚ ਪ੍ਰਸਾਰਿਤ ਹੋਵੇਗਾ।

10…..ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਤੇ ਸੁਪਰ ਸਟਾਰ ਰਜਨੀਕਾਂਤ ਦੀ ਅਪਕਮਿੰਗ ਫਿਲਮ '2.0' ਵਿੱਚ ਅਕਸ਼ੇ ਦਾ ਲੁੱਕ ਸਾਹਮਣੇ ਆ ਗਿਆ ਹੈ। ਖਬਰਾਂ ਮੁਤਾਬਕ ਅਕਸ਼ੇ ਵਿਗਿਆਨੀ ਦੇ ਰੋਲ ਵਿੱਚ ਹਨ ਜਿਨ੍ਹਾਂ ਦਾ ਹੁਲੀਆ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ।

11…..ਯਸ਼ ਰਾਜ ਸਟੂਡੀਓ 'ਚ ਫਰਸਟ ਲੁੱਕ ਲਈ ਸਲਮਾਨ ਖਾਨ ਵੀ ਪਹੁੰਚੇ। ਹਾਲਾਂਕਿ ਮਹਿਮਾਨਾਂ ਦੀ ਲਿਸਟ 'ਚ ਸਲਮਾਨ ਖਾਨ ਦਾ ਨਾਂ ਨਹੀਂ ਸੀ। ਕਿਹਾ ਜਾ ਰਿਹਾ ਸੀ ਕਿ ਸ਼ਾਹਰੁਖ ਖਾਨ ਆਉਣਗੇ ਪਰ ਸਲਮਾਨ ਦਾ ਆਉਣਾ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਸੀ। ਸਲਮਾਨ ਨੇ ਕਿਹਾ, 'ਮੈਨੂੰ ਬੁਲਾਇਆ ਨਹੀਂ ਗਿਆ ਸੀ ਪਰ ਮੈਨੂੰ ਪਤਾ ਲੱਗਾ ਕਿ ਇਹ ਸਭ ਹੋ ਰਿਹਾ ਹੈ। ਇਸ ਲਈ ਮੈਂ ਟੀਮ ਨੂੰ ਵਧਾਈ ਦੇਣ ਆ ਗਿਆ।'