ਮੁੰਬਈ: ਅਭਿਨੇਤਰੀ ਵਿਦਿਆ ਬਾਲਨ ਆਪਣੀ ਆਗਾਮੀ ਫਿਲਮ 'ਕਹਾਣੀ 2' ਦੇ ਸਹਿ ਕਲਾਕਾਰ ਅਰਜੁਨ ਰਾਮਪਾਲ ਦੀ ਮੁਸਕਾਨ 'ਤੇ ਫਿਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਭਿਨੇਤਾ ਦੀ ਆਕਰਸ਼ਕ ਮੁਸਕਾਨ ਬੇਹੱਦ ਪਸੰਦ ਹੈ।
ਵਿਦਿਆ ਮੁਤਾਬਕ, "ਮੈਨੂੰ ਉਨ੍ਹਾਂ ਦੀ ਮੁਸਕਾਨ ਪਸੰਦ ਹੈ, ਉਹ ਜਦੋਂ ਵੀ ਹੱਸਦੇ ਹਨ, ਮੈਂ ਵੀ ਠਹਾਕਾ ਲਾ ਕੇ ਹੱਸਣ ਲੱਗਦੀ ਹਾਂ। ਉਹ ਜਦੋਂ ਵੀ ਹੱਸਦੇ ਹਨ, ਸੈੱਟ 'ਤੇ ਮੌਜੂਦ ਸਾਰੇ ਲੋਕ ਵੀ ਹੱਸਣ ਲੱਗਦੇ ਹਨ। ਉਨ੍ਹਾਂ ਦੀ ਮੁਸਕਾਨ ਬਹੁਤ ਆਕਰਸ਼ਕ ਤੇ ਪ੍ਰਭਾਵੀ ਹੈ।"
ਫਿਲਮ 'ਰੌਕ ਆਨ 2' ਦੇ ਅਭਿਨੇਤਾ ਆਗਾਮੀ ਫਿਲਮ 'ਕਹਾਣੀ-2' ਵਿੱਚ ਪੁਲਿਸ ਅਧਿਕਾਰੀ ਦੀ ਭੂਮਿਕਾ ਵਿੱਚ ਹਨ। ਇਸ ਫਿਲਮ ਵਿੱਚ ਦੁਰਗਾ ਰਾਣੀ ਸਿੰਘ ਦਾ ਕਿਰਦਾਰ ਨਿਭਾਉਣ ਵਾਲੀ ਵਿਦਿਆ ਨੇ ਅਰਜੁਨ ਦੇ ਨਾਲ ਕੰਮ ਕਰਨ ਦੇ ਆਪਣੇ ਤਜਰਬੇ ਨੂੰ ਬਿਹਤਰੀਨ ਦੱਸਿਆ।
ਅਭਿਨੇਤਰੀ ਨੇ ਕਿਹਾ 'ਕਹਾਣੀ 2' ਵਿੱਚ ਅਰਜੁਨ ਨੇ ਅਜਿਹਾ ਕਿਰਦਾਰ ਨਿਭਾਇਆ ਹੈ, ਜਿਵੇਂ ਦਾ ਉਨ੍ਹਾਂ ਪਹਿਲਾਂ ਕਦੇ ਨਹੀਂ ਨਿਭਾਇਆ। ਫਿਲਮ 2 ਦਸੰਬਰ ਨੂੰ ਰਿਲੀਜ਼ ਹੋਵੇਗੀ।