1….ਸਰਕਾਰ ਨੇ ਅੰਤਰਰਾਸ਼ਟਰੀ ਫਿਲਮ ਸਮਾਰੋਹ ਵਿੱਚ ਭਾਰਤੀ ਸਿਨੇਮਾ ਨੂੰ ਹੁਲਾਰਾ ਦੇਣ ਲਈ ਫਿਲਮ ਪ੍ਰੋਤਸਾਹਨ ਕੋਸ਼ ਦੀ ਨਵੀਂ ਪਹਿਲ ਕੀਤੀ ਹੈ। ਇਸ ਪਹਿਲ ਨਾਲ ਸੁਤੰਤਰ ਫਿਲਮ ਨਿਰਮਾਤਾਵਾਂ ਨੂੰ ਦੁਨੀਆ ਭਰ ਵਿੱਚ ਆਪਣਾ ਕੰਮ ਵਧਾਉਣ ਲਈ ਮਦਦ ਮਿਲੇਗੀ।
2….ਕਾਫੀ ਵਿਦ ਕਰਨ’ ਦੇ ਚੱਲ ਰਹੇ ਸੀਜ਼ਨ ਵਿੱਚ ਸਲਮਾਨ ਖਾਨ ਵੀ ਨਜ਼ਰ ਆਉਣਗੇ। ਖਬਰ ਹੈ ਕਿ ਸਲਮਾਨ ਆਪਣੇ ਭਰਾਵਾਂ ਅਰਬਾਜ਼ ਤੇ ਸੋਹੇਲ ਦੇ ਨਾਲ ਇਸ ਸ਼ੋਅ ‘ਚ ਆਉਣਗੇ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਲਮਾਨ ਤੇ ਕੈਟਰੀਨਾ ਸ਼ੋਅ ‘ਤੇ ਇਕੱਠੇ ਨਜ਼ਰ ਆਉਣਗੇ। ਕੈਟਰੀਨਾ ਹਾਲੇ ਵੀ ਸ਼ੋਅ ‘ਤੇ ਆਏਗੀ ਜ਼ਰੂਰ, ਪਰ ਸਲਮਾਨ ਨਾਲ ਨਹੀਂ ਬਲਕਿ ਰਿਤਿਕ ਰੋਸ਼ਨ ਨਾਲ।
3….ਰੀਓ ਓਲੰਪਿਕ ਵਿੱਚ ਤਗਮਾ ਜੇਤੂ ਤੇ ਟਿਊਨੀਸ਼ੀਆ ਦੀ ਮਹਿਲਾ ਭਲਵਾਨ ਮਾਰਵਾ ਅਮਰੀ ਬਾਲੀਵੁੱਡ ਸਟਾਰ ਸ਼ਾਹਰੁਖ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਉਹ ਸ਼ਨੀਵਾਰ ਨੂੰ ਉਨ੍ਹਾਂ ਨੂੰ ਮਿਲਣ ਲਈ ਸ਼ਾਹਰੁਖ ਦੇ ਘਰ ਪਹੁੰਚੀ ਪਰ ਸ਼ਾਹਰੁਖ ਨੂੰ ਮਿਲ ਨਹੀਂ ਸਕੀ। ਇਸ ਲਈ ਮਾਰਵਾ 'ਮੰਨਤ' ਦੇ ਬਾਹਰ ਸੈਲਫੀ ਲੈ ਬੇਰੰਗ ਹੀ ਮੁੜੀ।
4…..ਸੈਫ ਅਲੀ ਖਾਨ ਦੀ ਫਿਲਮ 'ਸ਼ੇਫ' 14 ਜੁਲਾਈ, 2017 ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਹਾਲੀਵੁੱਡ ਦੀ ਇਸੇ ਟਾਈਟਲ ਵਾਲੀ ਫਿਲਮ ਦਾ ਹਿੰਦੀ ਰੀਮੇਕ ਹੈ। ਰਾਜਾ ਮੈਨਨ ਵੱਲੋਂ ਨਿਰਦੇਸ਼ਤ ਫਿਲਮ ਵਿੱਚ ਸੈਫ ਲੀਡ ਰੋਲ ਵਿੱਚ ਹਨ। ਮੈਨਨ ਇਸ ਸਾਲ 'ਏਅਰਲਿਫਟ' ਵਾਰਗੀ ਹਿੱਟ ਫਿਲਮ ਦੇ ਚੁੱਕੇ ਹਨ।
5….ਬਾਲੀਵੁੱਡ ਐਕਟਰਸ ਮਲਾਇਕਾ ਅਰੋੜਾ ਖਾਨ ਤੇ ਪਤੀ ਅਰਬਾਜ਼ ਖਾਨ ਦੇ ਰਿਸ਼ਤਿਆਂ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਪਹਿਲਾਂ ਖਬਰ ਸੀ ਕਿ ਸਭ ਕੁਝ ਠੀਕ ਹੋ ਗਿਆ ਹੈ ਪਰ ਹੁਣ ਵੱਡੇ ਅਖਬਾਰ ਵਿੱਚ ਛਪੀ ਖਬਰ ਮੁਤਾਬਕ ਮਲਾਇਕਾ ਨੇ ਬਾਂਦਰਾ ਦੇ ਫੈਮਿਲੀ ਕੋਰਟ ਵਿੱਚ ਤਲਾਕ ਦੀ ਅਰਜ਼ੀ ਦਿੱਤੀ ਹੈ। ਕੋਰਟ ਦੋਹਾਂ ਨੂੰ ਲਾਜ਼ਮੀ ਸਲਾਹ ਸੈਸ਼ਨ ਲਈ ਬੁਲਾਏਗਾ।
6….ਜੌਹਨ ਅਬਰਾਹਿਮ ਤੇ ਸੋਨਾਕਸ਼ੀ ਸਿਨ੍ਹਾ ਦੀ ਫਿਲਮ 'ਫੋਰਸ 2' ਨੇ ਆਪਣੇ ਪਹਿਲੇ ਦਿਨ 6 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਜਾਰੀ ਬਿਆਨ ਮੁਤਾਬਕ ਨੋਟਬੰਦੀ ਦੇ ਬਾਵਜੂਦ ਫਿਲਮ ਨੇ ਭਾਰਤ ਵਿੱਚ 6.05 ਕਰੋੜ ਦੀ ਕਮਾਈ ਕੀਤੀ। ਇਸ ਵਿੱਚ ਤਾਹਿਰ ਰਾਜ ਭਸੀਨ ਵੀ ਮਹੱਤਵਪੂਰਨ ਭੂਮਿਕਾ ਵਿੱਚ ਹੈ।
7..ਨਿਰਮਾਤਾ ਸਿਧਾਰਥ ਰੌਏ ਕਪੂਰ ਨਾਲ ਵਿਆਹ ਦੇ ਚਾਰ ਸਾਲ ਪੂਰੇ ਕਰ ਚੁੱਕੀ ਵਿਦਿਆ ਬਾਲਨ ਆਪਣੇ ਪਤੀ ਨੂੰ 'ਜੰਪਾਨੋ' ਕਹਿੰਦੀ ਹੈ। ਇਹ ਇਤਾਵਲੀ ਫਿਲਮ 'ਲਾ ਸਟ੍ਰਾਡਾ' ਦਾ ਚਰਚਿਤ ਕਿਰਦਾਰ ਹੈ। ਵਿਦਿਆ ਮੁਤਾਬਕ ਉਹ ਜੋ ਵੀ ਫਿਲਮ ਵੇਖਦੀ ਹੈ, ਉਸੇ ਨਾਮ ਤੋਂ ਪਤੀ ਦਾ ਨਾਮ ਸੇਵ ਕਰਦੀ ਹੈ।
8….ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਦੀ ਦੂਜੀ ਫਿਲਮ 'ਫਿਲੌਰੀ' 24 ਮਾਰਚ, 2017 ਨੂੰ ਰਿਲੀਜ਼ ਹੋਵੇਗੀ। ਫਿਲਮ ਵਿੱਚ ਅਨੁਸ਼ਕਾ ਦੇ ਇਲਾਵਾ ਪੰਜਾਬੀ ਸਟਾਰ ਦਿਲਜੀਤ ਦੋਸਾਂਝ, ਸੂਰਜ ਸ਼ਰਮਾ ਤੇ ਮੇਹਰੀਨ ਪੀਰਜਾਦਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।
9….ਅਭਿਨੇਤਰੀ ਵਿਦਿਆ ਬਾਲਨ ਆਪਣੀ ਆਗਾਮੀ ਫਿਲਮ 'ਕਹਾਣੀ 2' ਦੇ ਸਹਿ ਕਲਾਕਾਰ ਅਰਜੁਨ ਰਾਮਪਾਲ ਦੀ ਮੁਸਕਾਨ 'ਤੇ ਫਿਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਭਿਨੇਤਾ ਦੀ ਆਕਰਸ਼ਕ ਮੁਸਕਾਨ ਬੇਹੱਦ ਪਸੰਦ ਹੈ। ਵਿਦਿਆ ਮੁਤਾਬਕ, ਉਹ ਜਦੋਂ ਵੀ ਹੱਸਦੇ ਹਨ, ਮੈਂ ਵੀ ਠਹਾਕਾ ਲਾ ਕੇ ਹੱਸਣ ਲੱਗਦੀ ਹੈ।
10…ਸਲਮਾਨ ਖਾਨ ਦੀ ਰੋਮਾਨੀਅਨ ਗਰਲਫਰੈਂਡ ਹੁਣ ਉਨ੍ਹਾਂ ਨਾਲ ਨਹੀਂ, ਬਲਕਿ ਆਪਣੇ ਦੇਸ਼ ਵਾਪਸ ਜਾ ਚੁੱਕੀ ਹੈ। ਯੂਲੀਆ ਨੇ ਕਿਹਾ, ‘ਮੇਰਾ ਅਤੀਤ ਵਿੱਚ ਵਿਆਹ ਹੋ ਚੁੱਕਿਆ ਹੈ ਤੇ ਮੈਂ ਆਪਣੇ ਪਤੀ ਨੂੰ ਛੱਡ ਚੁੱਕੀ ਹਾਂ। ਉਸ ਤੋਂ ਬਾਅਦ ਮੈਂ ਭਾਰਤ ਵਿੱਚ ਚਲੀ ਗਈ, ਜਿਥੇ ਨਾ ਹੀ ਮੈਂ ਵਿਆਹ ਕਰਾਇਆ ਤੇ ਨਾ ਹੀ ਕਿਸੇ ਤੋਂ ਦੂਰ ਹੋਈ।’
11….ਗਾਇਕ ਜਸਸਿਮਰਨ ਸਿੰਘ ਕੀਰ ਦਾ ਗੀਤ 'ਕੱਚੀ-ਪੱਕੀ' ਰਿਲੀਜ਼ ਹੋਇਆ ਹੈ ਜਿਸ ਨੂੰ ਮਿਊਜ਼ਿਕ ਪ੍ਰੀਤ ਹੁੰਦਲ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਲਾਲੀ ਸੱਗੂ ਨੇ ਲਿਖੇ ਹਨ। ਜਸਸਿਮਰਨ ਗੀਤ ਵਿੱਚ ਆਪਣੀ ਹੋਣ ਵਾਲੀ ਪਤਨੀ ਨੂੰ ਵਾਰਨਿੰਗ ਦਿੰਦੇ ਦਿਖ ਰਹੇ ਹਨ।