ਯੂਲੀਆ ਵਾਂਤੂਰ ਨੇ ਕਿਉਂ ਛੱਡਿਆ ਭਾਰਤ ?
ਏਬੀਪੀ ਸਾਂਝਾ | 19 Nov 2016 05:44 PM (IST)
ਸਲਮਾਨ ਖਾਨ ਦੀ ਰੋਮਾਨਿਅਨ ਗਰਲਫਰੈਂਡ ਹੁਣ ਉਹਨਾਂ ਨਾਲ ਨਹੀਂ, ਬਲਕਿ ਆਪਣੇ ਦੇਸ਼ ਵਾਪਸ ਜਾ ਚੁੱਕੀ ਹੈ। ਹਾਲ ਹੀ ਵਿੱਚ ਰੋਮਾਨੀਆ ਵਿੱਚ ਇੱਕ ਇੰਟਰਵਿਊ ਦੌਰਾਨ ਯੂਲੀਆ ਨੇ ਇਸ ਦਾ ਖੁਲਾਸਾ ਕੀਤਾ। ਯੂਲੀਆ ਨੇ ਦੱਸਿਆ ਕਿ ਉਹਨਾਂ ਦਾ ਸਲਮਾਨ ਖਾਨ ਨਾਲ ਨਾ ਹੀ ਵਿਆਹ ਹੋਇਆ ਹੈ ਅਤੇ ਨਾ ਹੀ ਹੋਣ ਵਾਲਾ ਹੈ। ਯੂਲੀਆ ਨੇ ਕਿਹਾ, 'ਮੇਰਾ ਅਤੀਤ ਵਿੱਚ ਵਿਆਹ ਹੋ ਚੁੱਕਿਆ ਹੈ ਅਤੇ ਮੈਂ ਆਪਣੇ ਪਤੀ ਨੂੰ ਛੱਡ ਚੁੱਕੀ ਹਾਂ। ਉਸ ਤੋਂ ਬਾਅਦ ਮੈਂ ਭਾਰਤ ਵਿੱਚ ਚਲੀ ਗਈ, ਜਿਥੇ ਨਾ ਹੀ ਮੈਂ ਵਿਆਹ ਕਰਾਇਆ ਅਤੇ ਨਾ ਹੀ ਕਿਸੇ ਤੋਂ ਦੂਰ ਹੋਈ'। ਭਾਰਤ ਬਾਰੇ ਯੂਲੀਆ ਨੇ ਹੋਰ ਗੱਲਾਂ ਵੀ ਦੱਸੀਆਂ। ਉਹਨਾਂ ਕਿਹਾ, 'ਮੈਂ ਹਿੰਦੀ ਸਿੱਖੀ ਅਤੇ ਹਿੰਦੀ ਭਾਸ਼ਾ ਵਿੱਚ ਗਾਉਣਾ ਸ਼ੁਰੂ ਕੀਤਾ। ਛੇ ਸਾਲਾਂ ਤੱਕ ਮੈਂ ਜੱਦੋ-ਜਹਿਦ ਕੀਤੀ, ਪਰ ਇਹ ਵੇਖ ਕੇ ਬੇਹੱਦ ਦੁੱਖ ਹੁੰਦਾ ਹੈ ਕਿ ਇੰਡੀਅਨ ਮੀਡੀਆ ਸਿਰਫ ਮੇਰੀ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਕਰਦਾ ਹੈ। ਭਾਰਤ ਦਾ ਸਭ ਕੁਝ ਵੱਖਰਾ ਹੈ, ਪਹਿਨਾਵਾ, ਰਹਿਣ-ਸਹਿਣ ਅਤੇ ਲੋਕਾਂ ਦੀ ਸੋਚ, ਇਹ ਸਭ ਮੈਂ ਨਹੀਂ ਜਾਣਦੀ ਸੀ।'