ਛੋਟੇ ਪਰਦੇ ਦੇ ਮਸ਼ਹੂਰ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੇ ਭੋਲੇ-ਭਾਲੇ ਨੈਤਿਕ ਉਰਫ ਕਰਨ ਮਹਿਰਾ ਬਿੱਗ ਬਾਸ ਦੇ ਘਰ ਤੋਂ ਬਾਹਰ ਹੋ ਗਏ ਹਨ। ਇਸ ਹਫਤੇ ਸ਼ੂਟ ਕੀਤੇ ਗਏ ਐਲੀਮੀਨੇਸ਼ਨ ਰਾਉਂਡ 'ਚ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਕਰਨ ਨੂੰ ਇਸ ਵਜ੍ਹਾ ਕਰਕੇ ਕੱਢਿਆ ਗਿਆ, ਕਿਉਂਕਿ ਉਹ ਬੇਹੱਦ ਬੋਰਿੰਗ ਸੀ ਅਤੇ ਘਰ ਦੇ ਕੰਮਾਂ ਵਿੱਚ ਵੱਧ ਦਿਲਚਸਪੀ ਨਹੀਂ ਵਿਖਾ ਰਹੇ ਸੀ।

ਕਰਨ ਤੋਂ ਇਲਾਵਾ ਹੁਣ ਇੱਕ ਹੋਰ ਨੂੰ ਬਾਹਰ ਕੱਢਿਆ ਜਾਵੇਗਾ। ਲੋਕੇਸ਼ ਯਾਦਵ, ਮੋਨਾਲੀਸਾ ਅਤੇ ਰਾਹੁਲ ਦੇਵ 'ਚੋਂ ਉਹ ਕੋਈ ਵੀ ਇੱਕ ਹੋ ਸਕਦਾ ਹੈ।