ਮੁੰਬਈ: ਨਿਰਮਾਤਾ ਸਿਧਾਰਥ ਰੌਏ ਕਪੂਰ ਨਾਲ ਵਿਆਹ ਦੇ ਚਾਰ ਸਾਲ ਪੂਰੇ ਕਰ ਚੁੱਕੀ ਵਿਦਿਆ ਬਾਲਨ ਆਪਣੇ ਪਤੀ ਨੂੰ 'ਜੰਪਾਨੋ' ਕਹਿੰਦੀ ਹੈ। ਇਹ ਇਤਾਵਲੀ ਫਿਲਮ 'ਲਾ ਸਟ੍ਰਾਡਾ' ਦਾ ਚਰਚਿਤ ਕਿਰਦਾਰ ਹੈ।
ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਆਪਣੇ ਪਤੀ ਸਿਧਾਰਥ ਦਾ ਨਾਮ ਫੋਨ ਵਿੱਚ ਕਿਸ ਨਾਮ ਤੋਂ ਸੇਵ ਕੀਤਾ ਹੈ? ਇਸ 'ਤੇ ਵਿਦਿਆ ਨੇ ਕਿਹਾ, "ਮੈਂ ਫੋਨ ਵਿੱਚ ਸਿਧਾਰਥ ਦਾ ਨਾਮ ਬਦਲਦੀ ਰਹਿੰਦੀ ਹਾਂ ਮੈਂ ਉਨ੍ਹਾਂ ਨੂੰ ਜਾਨੂ, ਬੇਬੀ, ਹਬੀ ਤੇ ਕੁਝ ਹੋਰ ਨਹੀਂ ਕਹਿੰਦੀ।"
ਵਿਦਿਆ ਮੁਤਾਬਕ ਉਹ ਜੋ ਵੀ ਫਿਲਮ ਵੇਖਦੀ ਹੈ, ਉਸੇ ਨਾਮ ਤੋਂ ਪਤੀ ਦਾ ਨਾਮ ਸੇਵ ਕਰਦੀ ਹੈ। ਵਿਦਿਆ ਨੇ ਜੂਮ ਚੈਨਲ ਦੇ 'ਯਾਰ ਮੇਰਾ ਸੁਪਰਸਟਾਰ' ਦੇ ਦੂਜੇ ਸੀਜ਼ਨ ਵਿੱਚ ਕਿਹਾ, ਉਨ੍ਹਾਂ ਹਾਲ ਹੀ ਵਿੱਚ ਇਤਾਲਵੀ ਫਿਲਮ 'ਲਾ ਸਟ੍ਰਾਡਾ' ਵੇਖੀ। ਉਸ ਦੇ ਇੱਕ ਕਿਰਦਾਰ ਦਾ ਨਾਮ 'ਜੰਪਾਨੋ' ਸੀ। ਇਸ ਲਈ ਅਸਥਾਈ ਰੂਪ ਨਾਲ ਮੈਂ ਉਨ੍ਹਾਂ ਨੂੰ ਖਿਝਾਉਣ ਲਈ ਉਨ੍ਹਾਂ ਦਾ ਨਾਮ ਜੰਪਾਨੋ ਰੱਖ ਦਿੱਤਾ।"